ETV Bharat / state

PRTC bus and an Activa passenger: ਪੀਆਰਟੀਸੀ ਦੀ ਬੱਸ ਤੇ ਐਕਟਿਵਾ ਸਵਾਰ ਦੀ ਆਹਮੋ-ਸਾਹਮਣੇ ਹੋਈ ਟੱਕਰ, ਹਾਦਸੇ 'ਚ ਜ਼ਖ਼ਮੀ ਐਕਟਿਵਾ ਸਵਾਰ - ਐਕਟਿਵਾ ਸਵਾਰ ਨੌਜਵਾਨ ਦੀ ਟੱਕਰ ਹੋ ਗਈ

ਮੋਗਾ ਵਿਖੇ ਤੇਜ਼ ਰਫਤਾਰ ਆ ਰਹੀ PRTC ਬਸ ਨਾਲ ਇਕ ਐਕਟਿਵਾ ਸਵਾਰ ਨੌਜਵਾਨ ਦੀ ਟੱਕਰ ਹੋ ਗਈ ਇਸ ਹਾਦਸੇ ਵਿਚ ਨੌਜਵਾਨ ਜ਼ਖਮੀ ਹੋ ਗਿਆ ਜਿਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਥੇ ਹੀ ਬੱਸ ਕੰਡਕਟਰ ਨੇ ਕਿਹਾ ਕਿ ਇਕ ਦੂਜੇ ਨੂੰ ਬਚਾਉਣ ਵਿਚ ਇਹ ਹਾਦਸਾ ਵਾਪਰਿਆ ਹੈ।

A PRTC bus and an Activa passenger collided head-on  Activa passenger injured in the accident
PRTC bus and an Activa passenger : ਪੀਆਰਟੀਸੀ ਦੀ ਬੱਸ ਅਤੇ ਐਕਟਿਵਾ ਸਵਾਰ ਦੀ ਆਹਮੋ-ਸਾਹਮਣੇ ਹੋਈ ਟੱਕਰ, ਹਾਦਸੇ 'ਚ ਜ਼ਖ਼ਮੀ ਐਕਟਿਵਾ ਸਵਾਰ
author img

By

Published : May 2, 2023, 7:26 PM IST

ਮੋਗਾ :ਆਏ ਦਿਨ ਹੀ ਰੋਡਵੇਜ ਦੀਆ ਬੱਸਾਂ ਦੀ ਤੇਜ਼ ਰਫਤਾਰ ਕਾਰਨ ਐਕਸੀਡੈਂਟ ਹੁੰਦੇ ਰਹਿੰਦੇ ਹਨ। ਜਿਸ ਵਿਚ ਕਈ ਮਾਸੂਮ ਲੋਕਾਂ ਦੀ ਜਾਨ ਤੱਕ ਨਿਕਲ ਜਾਂਦੀ ਹੈ। ਅੱਜ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮੋਗਾ ਤੋਂ ਜਿਥੇ ਤੇਜ਼ ਰਫਤਾਰ ਆ ਰਹੀ ਪੀ.ਆਰ.ਟੀ.ਸੀ ਦੀ ਬੱਸ ਤੇ ਐਕਟਿਵਾ ਸਕੂਟਰੀ ਸਵਾਰ ਦੀ ਟੱਕਰ ਹੋ ਗਈ ਇਸ ਹਾਦਸੇ ਵਿਚ ਨੌਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਹੈ। ਇਹ ਮਾਮਲਾ ਮੋਗਾ ਦੇ ਕੋਟਕਪੂਰਾ ਬਾਈਪਾਸ ਦਾ ਹੈ ਜਿੱਥੇ ਘਰ ਤੋਂ ਐਕਟਿਵਾ 'ਤੇ ਸਿਲੰਡਰ ਭਰਵਾ ਕੇ ਜਾ ਰਹੇ ਨੌਜਵਾਨ ਦੀ ਪੀ.ਆਰ.ਟੀ.ਸੀ ਦੀ ਬੱਸ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ 'ਚ ਐਕਟਿਵਾ ਸਵਾਰ ਜ਼ਖਮੀ ਹੋ ਗਿਆ, ਮਿਲੀ ਜਾਣਕਾਰੀ ਮੁਤਾਬਿਕ ਬੱਸ ਮੋਗਾ ਦੇ ਬਿਆਸ ਡੇਰੇ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਇੱਟਾਂ ਨਾਲ ਭਰੀ ਟਰਾਲੀ ਦੇ ਪਿੱਛੇ ਤੋਂ ਐਕਟਿਵਾ ਸਵਾਰ ਸਾਹਮਣੇ ਆ ਗਿਆ, ਜੋ ਕਿ ਬੱਸ ਨਾਲ ਟਕਰਾ ਗਿਆ, ਜਿਸ ਕਾਰਨ ਉਹ ਬੱਸ ਨਾਲ ਟਕਰਾ ਗਿਆ ਅਤੇ ਇਨਸਾਨੀਅਤ ਨੂੰ ਦੇਖਦੇ ਹੋਏ ਕੰਡਕਟਰ ਅਤੇ ਡਰਾਈਵਰ ਨੇ ਬੱਸ ਨੂੰ ਸਾਈਡ 'ਤੇ ਖੜ੍ਹਾ ਕਰ ਲਿਆ। ਫੌਰੀ ਤੌਰ 'ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਿਥੇ ਇਲਾਜ ਚੱਲ ਰਿਹਾ ਹੈ।

ਪੀ.ਆਰ.ਟੀ.ਸੀ ਦੀ ਬੱਸ ਨਾਲ ਉਸ ਦੀ ਟੱਕਰ ਹੋ ਗਈ: ਜ਼ਖਮੀ ਨੂੰ ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਉਥੇ ਹੀ ਜਦੋ ਪੀੜਤ ਦੀ ਮਾਤਾ ਪਰਮਜੀਤ ਕੌਰ ਨਾਲ ਗੱਲਬਾਤ ਕੀਤੀ ਤਾ ਓਹਨਾ ਕਿਹਾ ਕਿ ਮੇਰਾ ਬੇਟਾ ਘਰੋਂ ਗੈਸ ਸਿਲੰਡਰ ਭਰਵਾਉਣ ਲਈ ਖੋਸੇ ਪਾਂਡੋ ਤੋਂ ਮੋਗਾ ਆਇਆ ਸੀ,ਤੇ ਰਸਤੇ ਵਿਚ ਤੇਜ਼ ਰਫਤਾਰ ਨਾਲ ਆ ਰਹੀ ਪੀ.ਆਰ.ਟੀ.ਸੀ ਦੀ ਬੱਸ ਨਾਲ ਉਸ ਦੀ ਟੱਕਰ ਹੋ ਗਈ। ਸਾਨੂੰ ਫੋਨ ਆਇਆ ਸੀ ਤੇ ਅਸੀਂ ਮੋਗਾ ਦੇ ਸਿਵਲ ਹਸਪਤਾਲ ਪਹੁਚੇ ਤਾਂ ਮੇਰੇ ਬੇਟੇ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਸੀ।

ਇਹ ਵੀ ਪੜ੍ਹੋ : Morinda Beadbi Case: ਬੇਅਦਬੀ ਦੇ ਮੁਲਜ਼ਮ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਲਿਜਾਣ ਤੋਂ ਐਂਬੂਲੈਂਸ ਡਰਾਈਵਰਾਂ ਨੇ ਕੀਤਾ ਇਨਕਾਰ

ਇਕ ਦੂਜੇ ਨੂੰ ਬਚਾਉਣ ਦੇ ਚੱਕਰ ਵਿਚ ਇਹ ਹਾਦਸਾ: ਉਥੇ ਹੀ ਬੱਸ ਦੇ ਕੰਡਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਅਸੀਂ ਰੋਜਾਨਾ ਦੀ ਤਰ੍ਹਾਂ ਬੱਸ ਲੈਕੇ ਗਿਦੜਬਾਹਾ ਤੋਂ ਜਵਾਲਾ ਜੀ ਜਾ ਰਹੇ ਸੀ ਤਾਂ ਅਸੀਂ ਬਾਘਾਪੁਰਾਣਾ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਐਕਟਿਵਾ ਸਵਾਰ ਨੌਜਵਾਨ ਮੋਗਾ ਵਾਲੀ ਸਾਈਡ ਤੋਂ ਬਘੇਵਾਲਾ ਸਾਈਡ ਜਾ ਰਿਹਾ ਸੀ, ਬੱਸ ਆਪਣੀ ਨੌਰਮਲ ਸਪੀਡ 'ਤੇ ਸੀ ਕਿਊ ਕਿ ਅਸੀਂ ਸ਼ਹਿਰ ਦੇ ਵਿਚ ਆਉਣ ਲੱਗੇ ਰਫਤਾਰ ਹੋਲੀ ਰੱਖਣੀ ਪੈਂਦੀ ਹੈ। ਉਧਰੋਂ ਅਚਾਨਕ ਅੱਗੋਂ ਇੱਟਾਂ ਵਾਲਾ ਟਰਾਲਾ ਆ ਰਿਹਾ ਸੀ ਤੇ ਐਕਟਿਵਾ ਸਵਾਰ ਨੇ ਉਸ ਤੋਂ ਬਚਦੇ ਹੋਏ ਸਿੱਧਾ ਸਾਡੇ ਵਿਚ ਟੱਕਰ ਮਾਰ ਦਿੱਤੀ।ਇਸ ਦੇ ਲੋਕ ਵੀ ਗਵਾਹ ਹਨ ਕਿ ਇਕ ਦੂਜੇ ਨੂੰ ਬਚਾਉਣ ਦੇ ਚੱਕਰ ਵਿਚ ਇਹ ਹਾਦਸਾ ਵਾਪਰਿਆ ਹੈ।

ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁਕੇ ਹਨ: ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁਕੇ ਹਨ ਜਿਥੇ ਕੁਝ ਦਿਨ ਪਹਿਲਾਂ ਪੀ ਆਰ ਟੀ ਸੀ ਦੀ ਬਸ ਦੀ ਟੱਕਰ ਕਾਰਨ ਇਕ ਐਕਟਿਵਾ ਚਾਲਕ ਮਹਿਲਾ ਦੀ ਮੌਤ ਹੋਈ ਸੀ ਅਤੇ ਹਾਦਸੇ ਵਿਚ ਮਰਨ ਵਾਲੀ ਮਹਿਲਾ ਪਟਿਆਲਾ ਦੀ ਰਹਿਣ ਵਾਲੀ ਸੀ। ਇਸੇ ਦੌਰਾਨ ਪੀ ਆਰ ਟੀ ਸੀ ਬਸ ਦੀ ਟੱਕਰ ਵੱਜਣ ਕਾਰਨ ਐਕਟਿਵਾ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਬੱਸ ਚਾਲਕ ਘਟਨਾ ਤੋਂ ਬਾਅਦ ਬਸ ਮੌਕੇ ਤੇ ਛੱਡ ਕੇ ਫ਼ਰਾਰ ਹੋ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.