ਮੋਗਾ: ਪਿੰਡ ਨੱਥੂਵਾਲਾ ਗਰਬੀ ਵਿੱਚ 28 ਸਾਲਾਂ ਨੌਜਵਾਨ ਨੇ ਪਰਿਵਾਰ ਦੇ 5 ਜੀਆਂ ਦਾ ਕਤਲ ਕਰਕੇ ਖੁਦ ਨੂੰ ਗੋਲੀ ਮਾਰ ਲਈ।
ਸੰਦੀਪ ਸਿੰਘ ਨਾਮੀ ਨੌਜਵਾਨ ਨੇ ਆਪਣੇ ਪਿਤਾ ਮਨਜੀਤ ਸਿੰਘ ਮਾਤਾ ਬਿੰਦਰ ਕੌਰ ਭੈਣ ਅਮਨਜੋਤ ਕੌਰ ਦਾਦੀ ਗੁਰਦੀਪ ਕੌਰ ਅਤੇ ਭਾਣਜੀ ਮਨਮੀਤ ਕੌਰ ਦਾ ਬੀਤੀ ਰਾਤ 12 ਵਜੇ ਰਿਵਾਲਵਰ ਨਾਲ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਅਤੇ ਦਾਦੇ ਗੁਰਚਰਨ ਸਿੰਘ ਨੂੰ ਵੀ ਗੰਭੀਰ ਜਖ਼ਮੀ ਕਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ ।
ਸੰਦੀਪ ਸਿੰਘ ਦਾ ਦਾਦਾ ਗੁਰਚਰਨ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਕਰਕੇ ਫ਼ਰੀਦਕੋਟ ਦਾਖ਼ਲ ਹੈ ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੀ ਰਿਸ਼ਤੇਦਾਰੀ ਵਿੱਚੋਂ ਰਿਵਾਲਵਰ ਮੰਗ ਕੇ ਲੈ ਕੇ ਆਇਆ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਨੌਜਵਾਨ ਸੰਦੀਪ ਸਿੰਘ ਦਾ ਆਉਂਦੀ 12 ਤਰੀਕ ਨੂੰ ਹੀ ਵਿਆਹ ਰੱਖਿਆ ਗਿਆ ਸੀ।
ਇਸੇ ਸਬੰਧ ਵਿਚ ਹੀ ਉਹ ਆਪਣੀ ਭੈਣ ਅਤੇ ਭਾਣਜੀ ਨੂੰ ਵੀ ਕੱਲ੍ਹ ਜਾ ਕੇ ਲੈ ਕੇ ਆਇਆ ਸੀ।
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਸ ਨੇ ਕੁਝ ਜ਼ਮੀਨ ਵੇਚੀ ਸੀ ਜਿਸ ਵਿੱਚ ਕਿਸੇ ਪੀਰ ਬਾਬੇ ਦੀ ਜਗ੍ਹਾ ਬਣੀ ਹੋਈ ਸੀ ਅਤੇ ਉਸ ਨੂੰ ਸਰਾਪ ਮਿਲਿਆ ਸੀ। ਕਿ ਉਸ ਦੀ ਵੰਸ਼ ਅੱਗੇ ਨਹੀਂ ਵਧ ਸਕਦੀ ਇਹ ਸਭ ਕੁਝ ਦੱਸਣ ਵਾਲਿਆਂ ਮੁਤਾਬਿਕ ਉਸ ਨੇ ਸੁਸਾਈਡ ਨੋਟ ਵਿੱਚ ਵੀ ਲਿਖਿਆ ਹੈ ਇਸੇ ਕਰਕੇ ਹੀ ਉਸ ਨੇ ਪਹਿਲਾਂ ਆਪਣੇ ਦਾਦਾ ਦਾਦੀ ਮਾਤਾ ਪਿਤਾ ਭੈਣ ਅਤੇ ਭਾਣਜੀ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ ਵਿੱਚ ਆਪਣੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।
ਉਸ ਨੇ ਇੱਕ ਉੱਨੀ ਪੇਜ਼ਾਂ ਦਾ ਸੁਸਾਈਡ ਨੋਟ ਵੀ ਲਿਖਿਆ ਹੈ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਾ ਹੈ ਅਤੇ ਬਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਫਿਲਹਾਲ ਮੌਕੇ ਤੇ ਮੋਗਾ ਦੇ ਐੱਸ.ਪੀ. ਡੀ.ਐੱਸ.ਪੀ ਐੱਸ ਪਰਮਾਰ ਅਤੇ ਡੀਐਸਪੀ ਧਾਮੀ ਤੋਂ ਇਲਾਵਾ ਭਾਰੀ ਮਾਤਰਾ ਵਿੱਚ ਪੁਲਿਸ ਬਲ ਤੈਨਾਤ ਹਨ।