ETV Bharat / state

ਤੁਸੀਂ ਧਰਨਾ ਦਿਓ ਤੇ ਕਾਨੂੰਨ ਕਰਾਓ ਰੱਦ, ਖੇਤਾਂ ਦੀ ਸਾਂਭ ਸਭਾਲ ਅਸੀਂ ਕਰਾਂਗੇ: ਯੂਥ ਕਲੱਬ - ਖੇਤਾਂ ਵਿੱਚ ਕਣਕ ਦੀ ਬਿਜਾਈ

ਦਿੱਲੀ ਧਰਨੇ ਵਿੱਚ ਸ਼ਾਮਿਲ ਹੋਏ ਕਿਸਾਨਾਂ ਦੇ ਖੇਤਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੱਖ ਵੱਖ ਪਿੰਡਾਂ ਦੇ ਯੂਥ ਕਲੱਬਾਂ ਦੇ ਨੌਜਵਾਨਾਂ ਨੇ ਸੰਭਾਲ ਲਈ ਹੈ। ਇਹ ਨੌਜਵਾਨ ਜਿੱਥੇ ਖੇਤਾਂ ਵਿੱਚੋਂ ਨਰਮੇ ਦੀ ਫ਼ਸਲ ਦੀਆਂ ਛਟੀਆਂ ਕੱਟ ਰਹੇ ਹਨ। ਉੱਥੇ ਹੀ ਇਨ੍ਹਾਂ ਵੱਲੋਂ ਖੇਤਾਂ ਵਿੱਚ ਕਣਕ ਦੀ ਬਿਜਾਈ ਵੀ ਕੀਤੀ ਜਾ ਰਹੀ ਹੈ।

ਤੁਸੀਂ ਧਰਨਾ ਦਿਓ ਤੇ ਕਾਨੂੰਨ ਕਰਾਓ ਰੱਦ, ਖੇਤਾਂ ਦੀ ਸਾਂਭ ਸਭਾਲ ਅਸੀਂ ਕਰਾਂਗੇ: ਯੂਥ ਕਲੱਬ

author img

By

Published : Dec 7, 2020, 2:25 PM IST

ਮਾਨਸਾ: ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਪੱਕੇ ਡੇਰੇ ਦਿੱਲੀ ਦੀਆਂ ਹੱਦਾਂ 'ਤੇ ਲਗਾ ਲਏ ਹਨ। ਇਸ ਦਾ ਕਿਤੇ ਨਾ ਕਿਤੇ ਮਾੜਾ ਪ੍ਰਭਾਅ ਕਿਸਾਨੀ 'ਤੇ ਵੀ ਪੈ ਰਿਹਾ ਹੈ। ਪਰ ਕਿਸਾਨਾਂ ਦਾ ਧਰਨਾ ਕਾਇਮ ਰਹੇ ਕਾਨੂੰਨ ਜਲਦ ਤੋਂ ਜਲਦ ਰੱਦ ਕੀਤੇ ਜਾਣ ਇਸ ਲਈ ਲੋਕਾਂ ਤੇ ਗੈਰ ਕਾਨੂੰਨੀ ਜਥੇਬੰਦੀਆਂ ਵੱਲੋਂ ਕਿਸਾਨਾਂ ਦੀ ਵੱਖ-ਵੱਖ ਢੰਗ ਨਾਲ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ।

ਤੁਸੀਂ ਧਰਨਾ ਦਿਓ ਤੇ ਕਾਨੂੰਨ ਕਰਾਓ ਰੱਦ, ਖੇਤਾਂ ਦੀ ਸਾਂਭ ਸਭਾਲ ਅਸੀਂ ਕਰਾਂਗੇ: ਯੂਥ ਕਲੱਬ

ਅਜੀਹੀ ਹੀ ਇੱਕ ਮਿਸਾਲ ਮਾਨਸਾ ਦੇ ਪਿੰਡਾਂ ਵਿੱਚ ਵੇਖਣ ਨੂੰ ਮਿਲ ਰਹੀ ਹੈ, ਜਿਥੇ ਦਿੱਲੀ ਧਰਨੇ ਵਿੱਚ ਸ਼ਾਮਿਲ ਹੋਏ ਕਿਸਾਨਾਂ ਦੇ ਖੇਤਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੱਖ ਵੱਖ ਪਿੰਡਾਂ ਦੇ ਯੂਥ ਕਲੱਬਾਂ ਦੇ ਨੌਜਵਾਨਾਂ ਨੇ ਸੰਭਾਲ ਲਈ ਹੈ। ਇਹ ਨੌਜਵਾਨ ਜਿੱਥੇ ਖੇਤਾਂ ਵਿੱਚੋਂ ਨਰਮੇ ਦੀ ਫ਼ਸਲ ਦੀਆਂ ਛਟੀਆਂ ਕੱਟ ਰਹੇ ਹਨ। ਉੱਥੇ ਹੀ ਇਨ੍ਹਾਂ ਵੱਲੋਂ ਖੇਤਾਂ ਵਿੱਚ ਕਣਕ ਦੀ ਬਿਜਾਈ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਕਲੱਬਾਂ ਦੇ ਮੈਂਬਰਾਂ ਨੂੰ ਕਿਸਾਨ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਸੰਦੇਸ਼ਾ ਭੇਜ ਸਕਦੇ ਹਨ ਅਤੇ ਉਨ੍ਹਾਂ ਦੇ ਖੇਤਾਂ ਦੀ ਸਾਂਭ ਸੰਭਾਲ ਕੱਲਬਾਂ ਨਾਲ ਨੌਜਵਾਨ ਆਪ ਕਰਨਗੇ।

ਜੇ ਨਹੀਂ ਹੋਈ ਅਜੇ ਤੱਕ ਕਣਕ ਦੀ ਬਿਜਾਈ ਤਾਂ ਲਾਉ ਸਾਨੂੰ ਫੋਨ: ਕਲੱਬ

ਮਾਨਸਾ ਦੇ ਸੱਦਾ ਸਿੰਘ ਵਾਲਾ ਪਿੰਡ ਤੋਂ ਦਿੱਲੀ ਧਰਨੇ ਵਿੱਚ ਸ਼ਾਮਲ ਹੋਏ ਕਿਸਾਨ ਗੁਰਮੁਖ ਸਿੰਘ ਦੇ ਖੇਤ ਵਿੱਚ ਨਰਮੇ ਦੀਆਂ ਛਟੀਆਂ ਕੱਟ ਰਹੇ ਨੌਜਵਾਨ ਦੀਦਾਰ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸਾਨ ਯੂਨੀਅਨ ਦੇ ਆਗੂਆਂ ਨੇ ਦਿੱਲੀ ਤੋਂ ਫੋਨ ਕਰਕੇ ਸੂਚਿਤ ਕੀਤਾ ਸੀ। ਨੌਜਵਾਨਾਂ ਨੇ ਦੱਸਿਆ ਕਿ ਪਿੰਡ ਸੱਦਾ ਸਿੰਘ ਵਾਲਾ ਦੇ ਕਿਸਾਨ ਗੁਰਮੁਖ ਸਿੰਘ ਜੋ ਦਿੱਲੀ ਧਰਨੇ ਵਿੱਚ ਸ਼ਾਮਲ ਹੈ, ਸਾਨੂੰ ਉਨ੍ਹਾਂ ਦੀਆਂ ਖੇਤਾਂ ਦੀ ਸਾਂਭ ਸੰਭਾਲ ਦਾ ਜ਼ਿਮਾਂ ਮਿਲਿਆ ਹੈ। ਉਨ੍ਹਾਂ ਦੇ ਬੇਟੇ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਘਰ ਵਿੱਚ ਕੰਮ ਕਰਨ ਦੇ ਲਈ ਕੋਈ ਵੀ ਨਹੀਂ। ਲੜਕੀਆਂ ਹੀ ਖੇਤਾਂ ਵਿੱਚ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਕਲੱਬ ਕਿਸਾਨਾਂ ਦੇ ਖੇਤਾਂ ਵਿੱਚ ਸਾਂਭ ਸੰਭਾਲ ਕਰਨ ਦਾ ਕੰਮ ਕਰ ਰਹੇ ਨੇ ਤੇ ਕਿਸੇ ਵੀ ਕਿਸਾਨ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਨੌਜਵਾਨਾਂ ਦੇ ਨਾਲ ਖੇਤ ਵਿੱਚ ਡੱਟੀ ਕਿਸਾਨ ਗੁਰਮੁਖ ਸਿੰਘ ਦੀ ਪਤਨੀ ਕੁਲਵੀਰ ਕੌਰ ਨੇ ਕਿਹਾ ਕਿ ਕਿਸਾਨ ਪਹਿਲਾਂ ਰੇਲ ਲਾਈਨਾਂ 'ਤੇ ਧਰਨੇ ਦੇ ਰਹੇ ਸੀ ਤੇ ਹੁਣ ਕਿਸਾਨ ਦਿੱਲੀ ਵਿੱਚ ਧਰਨਾ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ 26 ਨਵੰਬਰ ਤੋਂ ਹੀ ਉਹ ਗੁਰਮੁਖ ਸਿੰਘ ਦੇ ਨਾਲ ਦਿੱਲੀ ਵਿੱਚ ਧਰਨੇ 'ਤੇ ਡਟੀ ਹੋਈ ਹੈ ਤੇ ਹੁਣ ਖੇਤਾਂ ਵਿੱਚ ਕੰਮ ਕਰਨ ਦੇ ਲਈ ਪਿੱਛੇ ਕੋਈ ਵੀ ਨਹੀਂ, ਜਿਸ ਦੇ ਲਈ ਉਹ ਯੂਥ ਕਲੱਬਾਂ ਦੇ ਨੌਜਵਾਨਾਂ ਦੀ ਮਦਦ ਲੈ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.