ETV Bharat / state

ਕਿਉਂ ਘੜੇ ਵੇਚਣ ਲਈ ਮਜਬੂਰ ਹੋਈ ਮਹਿਲਾ ? ਦੇਖੋ ਇਹ ਖਾਸ ਰਿਪੋਰਟ

author img

By

Published : Jul 27, 2021, 3:03 PM IST

ਪਤੀ ਦੀ ਮੌਤ ਤੋਂ ਬਾਅਦ ਘਰ ਖਰਚ ਚਲਾਉਣ ਲਈ ਪਰਮੇਸ਼ਵਰ ਦੇਵੀ ਨੂੰ ਮਿਹਨਤ ਦੇ ਰਸਤਾ ਦੀ ਚੋਣ ਕਰਦਿਆਂ ਘੜੇ ਵੇਚ ਕੇ ਘਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਹੈ। ਉਕਤ ਮਹਿਲਾ ਵਲੋਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਅਪੀਲ ਵੀ ਕੀਤੀ ਹੈ।

ਕਿਉਂ ਘੜੇ ਵੇਚਣ ਲਈ ਮਜਬੂਰ ਹੋਈ ਮਹਿਲਾ ? ਦੇਖੋ ਇਹ ਖਾਸ ਰਿਪੋਰਟ
ਕਿਉਂ ਘੜੇ ਵੇਚਣ ਲਈ ਮਜਬੂਰ ਹੋਈ ਮਹਿਲਾ ? ਦੇਖੋ ਇਹ ਖਾਸ ਰਿਪੋਰਟ

ਮਾਨਸਾ: ਕਹਿੰਦੇ ਨੇ ਮਿਹਨਤ ਸਫ਼ਲਤਾ ਦਾ ਦੂਜਾ ਰੂਪ ਹੈ, ਜਿਸ ਨਾਲ ਕੋਈ ਆਪਣੀ ਮੰਜ਼ਿਲ 'ਤੇ ਵੀ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਕਈ ਅਜਿਹੇ ਮਾਮਲੇ ਵੀ ਹਨ, ਜਿਥੇ ਮਜਬੂਰੀ ਵਸ ਘਰ ਦੇ ਹਾਲਾਤ ਨੂੰ ਦੇਖਦਿਆਂ ਮਹਿਲਾਵਾਂ ਨੂੰ ਦਿਹਾੜੀ ਜਾਂ ਮਜ਼ਦੂਰੀ ਕਰਨੀ ਪੈਂਦੀ ਹੈ। ਅਜਿਹਾ ਮਾਮਲਾ ਜ਼ਿਲ੍ਹਾ ਮਾਨਸਾ ਦੇ ਪਿੰਡ ਨੰਦਗੜ੍ਹ ਤੋਂ ਵੀ ਸਾਹਮਣੇ ਆਇਆ ਹੈ।

ਕਿਉਂ ਘੜੇ ਵੇਚਣ ਲਈ ਮਜ਼ਬੂਰ ਹੋਈ ਮਹਿਲਾ ? ਦੇਖੋ ਇਹ ਖਾਸ ਰਿਪੋਰਟ

16 ਸਾਲ ਪਹਿਲਾਂ ਪਤੀ ਦੀ ਹੋਈ ਮੌਤ

ਪਿੰਡ ਨੰਦਗੜ੍ਹ ਦੀ ਪਰਮੇਸ਼ਵਰ ਦੇਵੀ ਜਿਸ ਦੇ ਪਤੀ ਦੀ ਕਰੀਬ 16 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਪਤੀ ਦੀ ਮੌਤ ਤੋਂ ਬਾਅਦ ਘਰ 'ਚ ਉਹ ਖੁਦ ਅਤੇ ਉਸਦੀ ਧੀ ਪਿਛੇ ਰਹਿ ਗਏ ਸਨ। ਪਤੀ ਦੀ ਮੌਤ ਤੋਂ ਬਾਅਦ ਘਰ ਖਰਚ ਚਲਾਉਣਾ ਮੁਸ਼ਕਿਲ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਵਲੋਂ ਮਜ਼ਦੂਰੀ ਸ਼ੁਰੂ ਕਰ ਦਿੱਤੀ।

ਰੇਹੜੇ 'ਤੇ ਵੇਚ ਰਹੀ ਘੜੇ

ਇਸ ਸਬੰਧੀ ਪਰਮੇਸ਼ਵਰ ਦੇਵੀ ਦਾ ਕਹਿਣਾ ਕਿ ਘਰ ਦੀ ਹਾਲਤ ਠੀਕ ਨਾ ਹੋਣ ਕਾਰਨ ਉਸ ਵਲੋਂ ਰੇਹੜੇ 'ਤੇ ਹੀ ਘੜੇ ਵੇਚਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਉਹ ਰੇਹੜੇ 'ਤੇ ਹੀ ਨਜ਼ਦੀਕੀ ਪਿੰਡਾਂ 'ਚ ਫੇਰੀ ਪਾ ਕੇ ਘੜੇ ਵੇਚਣ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਘੜਿਆਂ ਦੀ ਵਿਕਰੀ ਤੋਂ ਬਾਅਦ ਜੋ ਆਮਦਨ ਹੁੰਦੀ ਹੈ, ਉਸ ਨਾਲ ਹੀ ਗੁਜ਼ਾਰਾ ਕੀਤਾ ਜਾਂਦਾ ਹੈ।

ਧੀ ਦਾ ਕੀਤਾ ਵਿਆਹ

ਉਨ੍ਹਾਂ ਦੱਸਿਆ ਕਿ ਪਤੀ ਦੀ ਮੌਤ ਤੋਂ ਬਾਅਦ ਉਹ 'ਤੇ ਉਸਦੀ ਧੀ ਇੱਕਲਿਆਂ ਰਹਿ ਗਏ ਸੀ। ਉਨ੍ਹਾਂ ਦੱਸਿਆ ਕਿ ਮਿਹਨਤ ਮਜ਼ਦੂਰੀ ਕਰਕੇ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਉਸ ਵਲੋਂ ਆਪਣੀ ਧੀ ਦਾ ਵਿਆਹ ਕੀਤਾ ਗਿਆ।

ਪਿੰਡ ਵਾਸੀ ਵੀ ਕਰ ਰਹੇ ਮਦਦ

ਇਸ ਸਬੰਧੀ ਉਕਤ ਮਹਿਲਾ ਦਾ ਕਹਿਣਾ ਕਿ ਪਿੰਡ ਵਾਸੀਆਂ ਵਲੋਂ ਸਮੇਂ-ਸਮੇਂ 'ਤੇ ਉਸਦੀ ਮਦਦ ਵੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਪਿੰਡ ਦੇ ਆਂਢ ਗੁਆਂਢ ਖਾਣ ਲਈ ਦੇ ਜਾਂਦੇ ਹਨ ਅਤੇ ਹੋਰ ਥੋੜੀ ਬਹੁਤ ਮਦਦ ਕਰ ਦਿੰਦੇ ਹਨ।

ਇਹ ਵੀ ਪੜ੍ਹੋ:ਮੁਕੇਰੀਆਂ 'ਚ ਕਿਸਾਨਾਂ ਨੇ ਕੀਤਾ ਭਾਜਪਾ ਆਗੂਆਂ ਦਾ ਵਿਰੋਧ

ਸਰਕਾਰ ਅਤੇ ਸਮਾਜਸੇਵੀਆਂ ਤੋਂ ਮਦਦ ਦੀ ਅਪੀਲ

ਉਕਤ ਮਹਿਲਾ ਦਾ ਕਹਿਣਾ ਕਿ ਉਸ ਦੇ ਘਰ ਦੀ ਛੱਤ ਵੀ ਢਹਿ ਗਈ ਹੈ, ਜਿਸ ਕਾਰਨ ਉਸਨੂੰ ਗਰਮੀ, ਮੀਂਹ, ਹਨੇਰੀ 'ਚ ਬਹੁਤ ਮੁਸ਼ਕਿਲ ਆਉਂਦੀ ਹੈ, ਜਿਸ ਲਈ ਉਹ ਲੋਕਾਂ ਦੇ ਘਰ ਜਾ ਕੇ ਸਮਾਂ ਕੱਟਦੀ ਹੈ। ਉਨ੍ਹਾਂ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮਦਦ ਦੀ ਅਪੀਲ ਕੀਤੀ ਹੈ ਕਿ ਉਸ ਦੀ ਸਾਰ ਲਈ ਜਾਵੇ ਅਤੇ ਨਾਲ ਹੀ ਉਸ ਦਾ ਘਰ ਪਾ ਕੇ ਦਿੱਤਾ ਜਾਵੇ।

ਪਿੰਡ ਵਾਸੀਆਂ ਵੀ ਲਗਾਈ ਗੁਹਾਰ

ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਕਿ ਉਨ੍ਹਾਂ ਵਲੋਂ ਸਮੇਂ-ਸਮੇਂ 'ਤੇ ਕੁਝ ਮਦਦ ਤਾਂ ਕੀਤੀ ਜਾਂਦੀ ਹੈ ਪਰ ਨਾਲ ਹੀ ਸਰਕਾਰ ਅਤੇ ਸਮਾਜ ਸੇਵੀਆਂ ਨੂੰ ਵੀ ਮਦਦ ਲਈ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਜਾਂ ਸਮਾਜ ਸੇਵੀ ਇੰਨਾਂ ਦੀ ਮਦਦ ਲਈ ਅੱਗੇ ਆਉਣ।

ਇਹ ਵੀ ਪੜ੍ਹੋ:ਜਾਣੋ ਸੱਪਾਂ ਨੂੰ ਬਚਾਉਣ ਵਾਲੇ ਸਨੇਕ ਸੇਵਰ ਦੀ ਕਹਾਣੀ

ETV Bharat Logo

Copyright © 2024 Ushodaya Enterprises Pvt. Ltd., All Rights Reserved.