ETV Bharat / state

ਮਾਨਸਾ 'ਚ ਸੜਕ ਹਾਦਸੇ ਦੌਰਾਨ ਨੌਜਵਾਨਾਂ ਦੀ ਮੌਤ

ਫ਼ਰਨੀਚਰ ਦਾ ਕੰਮ ਕਰਨ ਵਾਲੇ ਦੋ ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੋਨੋਂ ਨੌਜਵਾਨ ਹਰਿਆਣਾ ਦੀ ਜਾਖਲ ਮੰਡੀ ਦੇ ਪਿੰਡ ਸਧਾਣੀ ਦੇ ਰਹਿਣ ਵਾਲੇ ਸਨ।

two dead In road accident at Mansa
two dead In road accident at Mansa
author img

By

Published : Feb 27, 2022, 2:39 PM IST

ਮਾਨਸਾ: ਘਟਨਾ ਸ਼ਾਮ ਸਾਢੇ ਅੱਠ ਵਜੇ ਦੇ ਕਰੀਬ ਦੀ ਦੱਸੀ ਗਈ ਹੈ। ਪਿੰਡ ਸਧਾਣੀ ਦੇ ਦੋ ਨੌਜਵਾਨ ਮੋਹਨ ਸਿੰਘ ਬਲਜੀਤ ਸਿੰਘ ਬਰੇਟਾ ਦੀ ਇਕ ਫਰਨੀਚਰ ਦੀ ਦੁਕਾਨ 'ਤੇ ਲੇਬਰ ਦਾ ਕੰਮ ਕਰਦੇ ਸਨ ਜੋ ਰੋਜ਼ਾਨਾ ਦੀ ਤਰ੍ਹਾਂ ਦੇਰ ਰਾਤ ਮੋਟਰ ਸਾਈਕਲ ਰਾਹੀਂ ਆਪਣੇ ਘਰ ਜਾ ਰਹੇ ਸਨ ਕਿ ਪਿੰਡ ਖੁਡਾਲ ਕਲਾਂ ਦੇ ਨਜਦੀਕ ਸਾਹਮਣੋ ਆ ਰਹੀ ਇੱਕ ਵਰਨਾ ਕਾਰ ਨਾਲ ਸਿੱਧੀ ਟੱਕਰ ਹੋ ਗਈ।

ਟੱਕਰ ਦੌਰਾਨ ਮੋਟਰ ਸਾਈਕਲ ਸਵਾਰ ਦੋਨੋਂ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ। ਵਰਨਾ ਕਾਰ ਕੋਲੋਂ ਲੰਘ ਰਹੇ ਪਿੰਡ ਖੁਡਾਲ ਕਲਾਂ ਦੇ ਨਿਵਾਸੀ 3 ਹੋਰ ਮੋਟਰਸਾਈਕਲ ਸਵਾਰਾਂ ਨੂੰ ਵੀ ਸੱਟ ਲੱਗਣ ਕਾਰਨ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਪਹਿਲੀ ਜਮਾਤ ਦੇ ਬੱਚੇ ਦੀ ਪੰਤਗ ਉਡਾਉਂਦੇ ਸਮੇਂ ਹੋਈ ਮੌਤ

ਪਿੰਡ ਵਾਸੀਆਂ ਨੇ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਵਿਅਕਤੀਆਂ ਦੀ ਲਾਸ਼ ਨੂੰ ਪੋਸ਼ਟ ਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੋਸਟ ਮਾਰਟਮ ਉਪਰੰਤ ਲਾਸ਼ਾਂ ਨੂੰ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.