ETV Bharat / state

ਹਿੱਟ ਐਂਡ ਰਨ ਕਾਨੂੰਨ ਦਾ ਵਿਰੋਧ, ਪੈਟਰੋਲ ਪੰਪਾਂ 'ਤੇ ਪੈਟਰੋਲ-ਡੀਜ਼ਲ ਮਿਲਣ ਨੂੰ ਲੈ ਕੇ ਵੱਡੀ ਰਾਹਤ ਦੀ ਖ਼ਬਰ - punjab news

Truck Drivers Strike : ਦੇਸ਼ ਭਰ ਵਿੱਚ ਡਰਾਈਵਰਾਂ (ਟਰੱਕ, ਟੈਂਕਰ ਤੇ ਬੱਸ) ਦੀ ਹੜਤਾਲ ਜਾਰੀ ਹੈ। ਬੀਤੀ 1 ਜਨਵਰੀ ਤੋਂ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਹਿੱਟ ਐਂਡ ਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਆਮ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਪੈਟਰੋਲ ਪੰਪ ਉੱਤੇ ਕੁਝ ਹੀ ਦੇਰ ਬਾਅਦ ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਸ਼ੁਰੂੂ ਹੋ ਜਾਵੇਗੀ। ਪੜ੍ਹੋ ਪੂਰੀ ਖ਼ਬਰ

Truck Drivers Strike, Hit And Run Law
Truck Drivers Strike
author img

By ETV Bharat Punjabi Team

Published : Jan 2, 2024, 1:54 PM IST

Updated : Jan 2, 2024, 5:07 PM IST

ਪੈਟਰੋਲ ਪੰਪਾਂ 'ਤੇ ਲੱਗੀਆਂ ਲਾਈਨਾਂ, ਲੋਕ ਸਟੋਰ ਕਰ ਰਹੇ ਤੇਲ

ਮਾਨਸਾ/ਹੁਸ਼ਿਆਰਪੁਰ/ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਕਾਨੂੰਨ ਲਾਗੂ ਕੀਤੇ ਜਾਣ ਦੇ ਵਿਰੋਧ ਵਿੱਚ ਦੇਸ਼ ਭਰ ਚੋਂ ਡਰਾਈਵਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਲੰਮੇ ਸਮੇਂ ਤੱਕ ਟਰੱਕਾਂ-ਟੈਂਕਰਾਂ ਦੀ ਹੜਤਾਲ ਕਾਰਨ ਪੈਟਰੋਲ ਪੰਪਾਂ ਤੱਕ ਪੈਟਰੋਲ-ਡੀਜ਼ਲ ਦੀ ਸਪਲਾਈ ਠੱਪ ਚੱਲੀ। ਜਿਸ ਕਾਰਨ ਪੰਪ ਡ੍ਰਾਈ ਹੋਣੇ ਸ਼ੁਰੂ ਹੋ ਗਏ ਅਤੇ ਪੈਟਰੋਲ ਪੰਪਾਂ ਉੱਤੇ (Petrol Pumps In Punjab) ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਆਮ ਜਨਤਾ ਵਿੱਚ ਇਸ ਨੂੰ ਲੈ ਕੇ ਪੈਨਿਕ ਮਾਹੌਲ ਦੇਖਿਆ ਗਿਆ ਹੈ।

ਵੱਡੀ ਰਾਹਤ ਦੀ ਖ਼ਬਰ: ਸਰਕਾਰ ਅਤੇ ਡਰਾਈਵਰਾਂ ਵਿਚਾਲੇ ਸਹਿਮਤੀ ਬਣਨ ਦੀ ਖ਼ਬਰ ਆ ਰਹੀ ਹੈ। ਲੁਧਿਆਣਾ ਪੈਟਰੋਲ ਪੰਪ ਮਾਲਕਾਂ ਨੇ ਕਿਹਾ ਕਿ ਸਾਡੀਆਂ ਗੱਡੀਆਂ ਸ਼ੁਰੂ ਹੋ ਗਈਆਂ ਹਨ। ਜਲਦ ਜਲੰਧਰ ਤੋਂ ਲੁਧਿਆਣਾ ਪਹੁੰਚਣਗੀਆਂ। ਸਾਰੇ ਪਾਸੇ ਪੈਟਰੋਲ ਅਤੇ ਡੀਜ਼ਲ ਦੀ ਨਿਰਵਿਗਨ ਸਪਲਾਈ ਚਾਲੂ ਹੋ ਜਾਵੇਗੀ।

ਮਾਨਸਾ 'ਚ ਪੈਟਰੋਲ ਪੰਪਾਂ ਉੱਤੇ ਲੱਗੀ ਸੀ ਭੀੜ: ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਕਾਨੂੰਨ ਲਾਗੂ ਕੀਤੇ ਜਾਣ ਦੇ ਵਿਰੋਧ ਵਿੱਚ ਦੇਸ਼ ਭਰ ਚੋਂ ਡਰਾਈਵਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ ਪੈਟਰੋਲ ਪੰਪਾਂ ਉੱਤੇ ਵੀ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਦਾ ਮੰਨਣਾ ਹੈ ਕਿ (Petrol Pumps In Punjab) ਪੈਟਰੋਲ ਦੀ ਵੱਡੀ ਦਿੱਕਤ ਆਵੇਗੀ ਜਿਸ ਕਾਰਨ ਵਾਧੂ ਮਾਤਰਾ ਵਿੱਚ ਖ਼ਰੀਦਿਆਂ ਜਾ ਰਿਹਾ ਹੈ।

ਹੁਸ਼ਿਆਰਪੁਰ ਦੇ ਲੋਕ ਹੋ ਰਹੇ ਪ੍ਰੇਸ਼ਾਨ: ਕੇਂਦਰ ਸਰਕਾਰ ਵਲੋਂ ਟਰਾਂਸਪੋਰਟਰਾਂ ਲਈ ਲਿਆਂਦੇ ਗਏ ਕਾਨੂੰਨ ਖਿਲਾਫ ਦੇਸ਼ ਭਰ ਵਿੱਚ ਅੰਦੋਲਨ ਸ਼ੁਰੂ ਹੋ ਚੁੱਕਾ ਹੈ। ਇਸ ਉੱਤੇ ਡਰਾਈਵਰਾਂ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਹੁਸ਼ਿਆਰਪੁਰ ਦੀ ਗੱਲ ਕਰੀਏ, ਤਾਂ ਇੱਥੇ ਵੀ ਹਾਲਾਤ ਕੁਝ ਵਧੀਆ ਨਹੀਂ ਹਨ। ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਲੋਕਾਂ ਵਿੱਚ ਵੀ ਬਹੁਤ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦਾ ਜੋ ਦਿਲ ਕਰਦਾ ਹੈ, ਉਹ ਉਵੇਂ ਹੀ ਕਰ ਰਹੀ ਹੈ, ਡਰਾਈਵਰਾਂ, ਟਰਾਂਸਪੋਰਟ ਯੂਨੀਅਨ ਜਾਂ ਆਮ ਜਨਤਾ ਦੀ ਰਾਏ ਵੀ ਨਹੀਂ ਲਈ ਜਾ ਰਹੀ ਹੈ।

ਕਾਨੂੰਨੀ ਮਾਹਿਰ ਦੀ ਰਾਏ

ਕਾਨੂੰਨੀ ਮਾਹਿਰ ਦੀ ਰਾਏ: ਉੱਥੇ ਹੀ, ਇਸ ਮੌਕੇ ਐਡਵੋਕੇਟ ਸ਼ਮਸ਼ੇਰ ਭਰਦਵਾਜ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਜੋ ਇਹ ਨਵਾਂ ਕਾਨੂੰਨ ਬਣਾਇਆ ਗਿਆ ਹੈ ਇਸ ਦੇ ਹੇਠ ਹਰ ਗੱਡੀ ਆਵੇਗੀ। ਉਨ੍ਹਾਂ ਦੱਸਿਆ ਕਿ ਫਿਰ ਚਾਹੇ ਉਹ ਟਰੱਕ ਹੋਣ, ਕਾਰ ਹੋਣ ਜਾਂ ਦੁਪਹੀਆ ਵਾਹਨ ਹੋਣ, ਉਨ੍ਹਾਂ (drivers strike impact) ਡਰਾਈਵਰਾਂ ਉੱਤੇ ਇਹ ਕਾਨੂੰਨ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਫੈਸਲਾ ਇਹ ਗ਼ਲਤ ਹੈ, 10 ਹਜ਼ਾਰ ਤਨਖਾਹ ਲੈਣ ਵਾਲਾ 7 ਲੱਖ ਜ਼ੁਰਮਾਨਾ ਕਿੱਥੋ ਭੁਗਤਾਨ ਕਰੇਗਾ।

ਉਨ੍ਹਾਂ ਕਿਹਾ ਕਿ ਸਾਡੀ ਕੇਂਦਰ ਦੀ ਸਰਕਾਰ ਬਿਨਾਂ ਸੋਚੇ-ਸਮਝੇ ਅਤੇ ਬਿਨਾਂ ਪ੍ਰੈਕਟੀਕਲ ਕੀਤੇ ਕਾਨੂੰਨ ਲਾਗੂ ਕਰਨ ਜਾ ਰਹੀ ਹੈ। ਬਹੁਤ ਸਾਰੇ ਹਾਦਸੇ ਸੜਕਾਂ ਉੱਤੇ ਅਵਾਰਾ ਪਸ਼ੂਆਂ ਕਾਰਨ ਤੇ ਟੁੱਟੀਆਂ ਸੜਕਾਂ ਕਾਰਨ ਜਾਂ ਸਾਈਨ ਬੋਰਡਾਂ ਦੀ ਜਾਗਰੂਕਤਾ ਦੀ ਕਮੀ ਕਾਰਨ ਹੁੰਦੇ ਹਨ। ਵੱਡੇ ਮੰਤਰੀ ਤਾਂ ਗੱਡੀਆਂ ਅੰਦਰ ਬੈਠ ਕੇ ਖਾਲੀ ਸੜਕਾਂ ਉੱਤੇ ਜਾਂਦੇ ਹਨ, ਪ੍ਰਭਾਵਿਤ ਤਾਂ ਆਮ ਜਨਤਾ ਹੋਵੇਗੀ ਜਿਨ੍ਹਾਂ ਲਈ ਡਰਾਈਵਰੀ ਰੋਜ਼ੀ-ਰੋਟੀ ਦਾ ਸਾਧਨ ਹੈ।

ਲੋਕਾਂ ਵਲੋਂ ਪੈਟਰੋਲ-ਡੀਜ਼ਲ ਸਟੋਰ ਕਰਨਾ ਸ਼ੁਰੂ: ਲੋਕਾਂ ਦਾ ਮੰਨਣਾ ਹੈ ਕਿ ਪੈਟਰੋਲ ਦੀ ਵੱਡੀ ਦਿੱਕਤ ਆਵੇਗੀ ਜਿਸ ਕਾਰਨ ਪੈਟਰੋਲ ਪੰਪਾਂ ਉੱਤੇ ਲੋਕ ਆਪਣੇ ਵਹੀਕਲਾਂ ਵਿੱਚ ਜ਼ਿਆਦਾ ਪੈਟਰੋਲ ਪਵਾ ਰਹੇ ਹਨ ਅਤੇ ਬੋਤਲਾਂ ਭਰ ਕੇ ਘਰ ਲੈ ਕੇ ਜਾ ਰਹੇ ਹਨ। ਆਮ ਜਨਤਾ ਦਾ ਕਹਿਣਾ ਹੈ ਕਿ ਹੜਤਾਲ ਹੋਣ ਦੇ ਚੱਲਦਿਆਂ ਪੈਟਰੋਲ ਦੀ ਵੀ ਵੱਡੀ ਕਮੀ ਆਵੇਗੀ ਅਤੇ ਨਾਲ ਹੀ (Store Petrol Diesel) ਰੋਜ਼ਾਨਾ ਦੀਆਂ ਵਸਤੂਆਂ ਦੀ ਵੀ ਕਮੀ ਆਵੇਗੀ ਜਿਸ ਕਾਰਨ ਮਹਿੰਗਾਈ ਵੀ ਹੋਵੇਗੀ।

ਉਨ੍ਹਾਂ ਕਿਹਾ ਕਿ ਪੈਟਰੋਲ ਦੀ ਕਮੀ ਤੋਂ ਪਹਿਲਾਂ ਹੀ ਲੋਕ ਆਪਣੇ ਵਹੀਕਲਾਂ ਵਿੱਚ ਜਿਆਦਾ ਪੈਟਰੋਲ ਪਵਾ ਰਹੇ ਹਨ, ਤਾਂ ਕਿ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ। ਉੱਥੇ ਹੀ, ਕੇਂਦਰ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ।

Last Updated : Jan 2, 2024, 5:07 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.