ETV Bharat / state

ਟਿੱਬਿਆਂ ਦਾ ਪੁੱਤ ਟਿੱਬਿਆਂ 'ਚ ਹੀ ਸਮਾ ਗਿਆ: ਬਲਕੌਰ ਸਿੰਘ - ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ

ਸਰਦੂਲਗੜ੍ਹ ਦੇ ਡੇਰਾ ਹੱਕਤਾਲਾ ਵਿੱਚ ਹੋਈ ਬਾਬੇ ਨਾਨਕ ਦਾ ਜੰਗਲ ਲਾਉਣ ਦੀ ਸ਼ੁਰੂਆਤ ਕੀਤੀ ਗਈ। ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਉਨ੍ਹਾਂ ਦੇ ਪਿਤਾ ਨੇ ਵੀ ਪੌਦਾ ਲਗਾਇਆ। ਸਿੱਧੂ ਦੀ ਅੰਤਿਮ ਅਰਦਾਸ ਮੌਕੇ ਸਿੱਧੂ ਦੀ ਮਾਤਾ ਨੇ ਪੌਦੇ ਲਾਉਣ ਦਾ ਸੁਨੇਹਾ ਦਿੱਤਾ ਸੀ।

ਟਿੱਬਿਆਂ ਦਾ ਪੁੱਤ ਟਿੱਬਿਆਂ 'ਚ ਹੀ ਸਮਾ ਗਿਆ: ਸਿੱਧੂ ਦੇ ਪਿਤਾ

author img

By

Published : Jul 9, 2022, 10:45 AM IST

ਮਾਨਸਾ: ਸਰਦੂਲਗੜ੍ਹ ਵਿਚ ਬਣੇ ਡੇਰਾ ਹੱਕਤਾਲਾ ਵਿੱਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਬਾਬੇ ਨਾਨਕ ਦਾ ਜੰਗਲ ਲਾਉਣ ਦਾ ਉਦਘਾਟਨ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਸਿੱਧੂ ਮੂਸੇ ਵਾਲਾ ਦੀ ਯਾਦ ਵਿੱਚ ਪੌਦਾ ਲਗਾਕੇ ਕੀਤਾ। ਉੱਥੇ ਵੱਖ ਵੱਖ ਸੰਗਠਨਾਂ ਦੇ ਨੌਜਵਾਨਾਂ ਵੱਲੋਂ ਵੀ ਪੌਦੇ ਲਗਾਏ ਗਏ। ਦੱਸ ਦੇਈਏ ਕਿ ਸਿੱਧੁ ਮੂਸੇ ਵਾਲਾ ਦੀ ਅੰਤਿਮ ਅਰਦਾਸ ਮੌਕੇ ਉਹਨਾਂ ਦੀ ਮਾਤਾ ਨੇ ਸਾਰਿਆਂ ਨੂੰ ਪੌਦੇ ਲਾਉਣ ਦਾ ਸੁਨੇਹਾ ਦਿੱਤਾ ਸੀ। ਪੌਦੇ ਲਾਉਣ ਦੀ ਰਸਮ ਕਰਦਿਆਂ ਬਲਕੌਰ ਸਿੰਘ ਨੇ ਵੀ ਵਾਤਾਵਰਨ ਦੀ ਸੰਭਾਲ ਲਈ ਪੌਦੇ ਲਾਉਣ ਤੇ ਜ਼ੋਰ ਦਿੱਤਾ।

ਸਰਦੂਲਗੜ੍ਹ ਵਿਖੇ ਬਾਬੇ ਨਾਨਕ ਦਾ ਜੰਗਲ ਲਾਉਣ ਦਾ ਉਦਘਾਟਨ ਕਰਨ ਮੌਕੇ ਹਾਜ਼ਰ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਰੁੱਖ ਲਗਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ ਅਤੇ ਸਾਡੇ ਵੱਲੋਂ ਇਸ ਬਾਰੇ ਸਿੱਧੂ ਮੂਸੇਵਾਲਾ ਦੇ ਭੋਗ 'ਤੇ ਅਪੀਲ ਵੀ ਕੀਤੀ ਗਈ ਸੀ। ਉਹਨਾਂ ਕਿਹਾ ਕਿ ਜੋ ਆਪਾਂ ਨੂੰ ਪਰਿਵਾਰਕ ਨੁਕਸਾਨ ਹੋਇਆ ਹੈ ਉਸਦੀ ਭਰਪਾਈ ਆਪਾਂ ਚੰਗੇ ਕੰਮ ਕਰਕੇ ਕਰੀਏ ਕਿਉਂਕਿ ਸਿੱਧੂ ਵੀ ਇੱਕ ਉਦਮੀ ਨੌਜਵਾਨ ਸੀ ਅਤੇ ਉਹ ਆਪਣੇ ਇਲਾਕੇ ਵਾਸਤੇ ਕਾਫੀ ਕੁਝ ਸੋਚਦਾ ਸੀ। ਉਨ੍ਹਾਂ ਕਿਹਾ ਕਿ ਇਹ ਆਪਣੀ ਬਦਕਿਸਮਤੀ ਹੈ ਕਿ ਹੈ ਆਪਾ ਮਾੜੇ ਸਿਸਟਮ ਦੀ ਭੇਂਟ ਚੜ੍ਹ ਗਏ ਅਤੇ ਮਾੜੇ ਬੰਦਿਆਂ ਦੇ ਹੱਥੇ ਚੜ੍ਹ ਕੇ ਆਪਾਂ ਨੁਕਸਾਨ ਕਰਵਾ ਲਿਆ।

ਟਿੱਬਿਆਂ ਦਾ ਪੁੱਤ ਟਿੱਬਿਆਂ 'ਚ ਹੀ ਸਮਾ ਗਿਆ: ਸਿੱਧੂ ਦੇ ਪਿਤਾ

ਉਨ੍ਹਾਂ ਕਿਹਾ ਕਿ ਮੈਂ ਇਸ ਨੇਕ ਕਾਰਜ ਲਈ ਬਾਬਾ ਜੀ ਅਤੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ, ਜਿੰਨਾਂ ਇਹ ਉਦਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਾਂ ਬੜਾ ਭਿਆਨਕ ਹੈ ਕਿਉਂਕਿ ਇਕੱਲਾ ਸਿੱਧੂ ਦਾ ਕਤਲ ਹੀ ਨਹੀਂ ਹੋਇਆ ਬਲਕਿ ਤੁਹਾਡੇ ਤੋਂ ਇੱਕ ਉੱਦਮੀ ਨੌਜਵਾਨ, ਇੱਕ ਇਮਾਨਦਾਰ ਲੀਡਰ, ਇੱਕ ਕਲਮ ਅਤੇ ਸਿੱਖ ਚਿਹਰੇ ਨੂੰ ਖੋਹ ਲਿਆ ਗਿਆ ਹੈ। ਉਹਨਾਂ ਕਿਹਾ ਕਿ ਮੇਰੇ ਪਰਿਵਾਰ ਦੀ ਸਾਲਾਂ ਦੀ ਮਿਹਨਤ ਤੋਂ ਬਾਅਦ ਇੱਕ ਉੱਦਮੀ ਨੌਜਵਾਨ ਤੁਹਾਡੇ ਵਿਚਕਾਰ ਆਇਆ ਸੀ, ਜਿਸ ਨੇ ਆਪਣੇ ਇਲਾਕੇ ਦੀ ਬਿਹਤਰੀ ਲਈ ਕਈ ਵਿਦੇਸ਼ੀ ਮੁਲਕਾਂ ਨੂੰ ਠੁਕਰਾ ਕੇ ਆਪਣੇ ਇਲਾਕੇ ਨੂੰ ਤਰਜੀਹ ਦਿੱਤੀ, ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡਾ ਸਿਸਟਮ ਅਜਿਹੇ ਨੌਜਵਾਨ ਨੂੰ ਸੰਭਾਲ ਨਹੀਂ ਸਕਿਆ ਅਤੇ ਉਸਦੀ ਕਦਰ ਨਹੀਂ ਪਾ ਸਕਿਆ।

ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਜੇਕਰ ਕੋਈ ਨੌਜਵਾਨ ਆਪਣੇ ਇਲਾਕੇ ਨੂੰ ਪਹਿਲ ਦੇਵੇਗਾ ਕਿਉਂਕਿ ਜਿਹੋ ਜਿਹਾ ਹਸ਼ਰ ਤੁਹਾਡੇ ਭਰਾ ਨਾਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੇਰੇ ਲਈ ਇਸ ਮੁਸ਼ਕਲ ਘੜੀ ਵਿੱਚੋਂ ਉਭਰਨਾ ਸੌਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਘਟਨਾ ਨੂੰ 40 ਦਿਨ ਹੋ ਗਏ ਹਨ ਅਤੇ ਇਸ ਵਾਰਦਾਤ ਵਿਚ ਸ਼ਾਮਲ ਦੋ ਪਾਪੀ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ ਅਤੇ ਬੜੇ ਦੁੱਖ ਦੀ ਗੱਲ ਹੈ ਕਿ ਉਹ ਅਜੇ ਤੱਕ ਕਾਨੂੰਨ ਦੇ ਸ਼ਿਕੰਜੇ ਵਿੱਚ ਨਹੀਂ ਆਏ ਕਿਉਂਕਿ ਸ਼ਾਇਦ ਸਰਕਾਰ ਹਾਲੇ ਕਿਸੇ ਹੋਰ ਵਾਰਦਾਤ ਦੀ ਉਡੀਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਪਾਂ ਸਾਰੇ ਸਰਕਾਰ ਦੀਆਂ ਮੁਫ਼ਤ ਦੀਆਂ ਸਹੂਲਤਾਂ ਨੂੰ ਛੱਡ ਕੇ ਨੌਜਵਾਨਾਂ ਨੂੰ ਬਚਾਈਏ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਲਾਲਚ ਵਿੱਚ ਆ ਕੇ ਕਿਸੇ ਵੀ ਪਾਪੀ ਦੇ ਕਿਸੇ ਵੀ ਤਰ੍ਹਾਂ ਦੇ ਝਾਂਸੇ ਵਿੱਚ ਨਾ ਆਈਓ।

ਕਿਸੇ ਦਾ ਘਰ ਬਰਬਾਦ ਕਰਨ ਵਿੱਚ ਰੋਲ ਅਦਾ ਨਾ ਕਰਿਓ। ਉਨ੍ਹਾਂ ਕਿਹਾ ਕਿ ਪਾਪੀ ਮੇਰੇ ਘਰ ਦੇ ਆਲੇ ਦੁਆਲੇ ਰਹਿੰਦੇ ਰਹੇ ਅਤੇ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਉਨ੍ਹਾਂ ਦਾ ਸਾਥ ਦਿਤਾ ਅਤੇ ਕੋਈ ਵੀ ਮੇਰਾ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਇਲਾਕੇ ਦੇ ਕਿਸੇ ਵੀ ਵਿਅਕਤੀ ਨੇ ਮੈਨੂੰ ਕੋਈ ਸੂਚਨਾ ਨਹੀਂ ਦਿੱਤੀ ਕਿ 50 ਬੰਦੇ ਮੇਰੇ ਪੁੱਤ ਨੂੰ ਮਾਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇੰਟੈਲੀਜੈਂਸ ਵੱਲੋਂ ਵੀ ਮੈਨੂੰ ਕੋਈ ਸੂਚਨਾ ਨਹੀਂ ਦਿੱਤੀ, ਜਿਸ ਕਾਰਨ ਆਪਾਂ ਇੱਕ ਨੌਜਵਾਨ ਹੀਰਾ ਗਵਾ ਲਿਆ ਜਿਸ ਨੇ ਆਪਣੇ ਇਲਾਕੇ ਨੂੰ ਵਿਸ਼ਵ ਪੱਧਰ ਤੇ ਮਸ਼ਹੂਰ ਕੀਤਾ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਟਿੱਬਿਆਂ ਦਾ ਪੁੱਤ ਟਿਬਿਆਂ ਵਿਚ ਹੀ ਸਮਾ ਗਿਆ।

ਪੌਦੇ ਲਾਉਣ ਵਾਲੇ ਨੌਜਵਾਨਾਂ ਜਗਸੀਰ ਸਿੰਘ ਅਤੇ ਰਵਿੰਦਰ ਸਿੰਘ ਨੇ ਕਿਹਾ ਕਿ ਅੱਜ ਸਿੱਧੂ ਮੂਸੇਵਾਲਾ, ਦੀਪ ਸਿੱਧੂ ਅਤੇ ਸੰਦੀਪ ਨੰਗਲ ਅੰਬੀਆਂ ਦੀ ਯਾਦ ਵਿੱਚ ਡੇਰਾ ਬਾਬਾ ਹੱਕਤਾਲਾ ਵਿਖੇ ਕਰੀਬ 2 ਏਕੜ ਜਮੀਨ ਤੇ ਜੰਗਲ ਲਗਾਇਆ ਗਿਆ ਹੈ, ਜਿਸ ਵਿੱਚ ਪੁਰਾਤਨ ਕਿਸਮਾਂ ਦੇ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਇਥੇ ਲਗਾਏ ਬੂਟਿਆਂ ਦੀ ਦੇਖਭਾਲ ਲਈ 2 ਬੰਦੇ ਰੱਖੇ ਜਾਣਗੇ ਅਤੇ ਅਸੀਂ ਪਿਛਲੇ ਤਿੰਨ ਸਾਲਾਂ ਤੋਂ ਪੌਂਦੇ ਲਗਾ ਰਹੇ ਹਾਂ ਜੋ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਸਾਰੇ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਗਾ ਕੇ ਆਪਣਾ ਬਣਦਾ ਯੋਗਦਾਨ ਪਾਈਏ।

ਇਹ ਵੀ ਪੜ੍ਹੋ:- ਸਾਬਕਾ PM ਦੀ ਮੌਤ ’ਤੇ ਪੰਜਾਬ ਸਰਕਾਰ ਵੱਲੋਂ 9 ਜੁਲਾਈ ਨੂੰ ਰਾਜਸੀ ਸੋਗ ਦਾ ਐਲਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.