ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿੰਡ ਮੂਸਾ ਵਿਖੇ ਐਤਵਾਰ ਦੇ ਦਿਨ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ ਹਜ਼ਾਰਾਂ ਦੀ ਗਿਣਤੀ ਵਿੱਚ ਮੂਸਾ ਪਿੰਡ ਪਹੁੰਚਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਨ। ਉਥੇ ਹੀ ਸਿੱਧੂ ਮੂਸੇ ਵਾਲਾ ਦੇ ਸਮਾਰਕ ’ਤੇ ਪਹੁੰਚ ਕੇ ਉਸ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਨ ਅਤੇ ਲੜਕੀਆਂ ਵੱਲੋਂ ਸਿੱਧੂ ਮੂਸੇ ਵਾਲਾ ਦੇ ਗੁੱਟ ਤੇ ਰੱਖੜੀ ਸਜਾਈ ਜਾ ਰਹੀ ਹੈ। ਇਨ੍ਹਾਂ ਪ੍ਰਸ਼ੰਸਕਾਂ ਵੱਲੋਂ ਸਰਕਾਰ ਤੋਂ ਮੂਸੇਵਾਲਾ ਦੇ ਪਰਿਵਾਰ ਦੇ ਲਈ ਇਨਸਾਫ ਦੀ ਵੀ ਮੰਗ ਕੀਤੀ ਜਾ ਰਹੀ ਹੈ।
ਸਿੱਧੂ ਮੂਸੇ ਵਾਲਾ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੀਆਂ ਮਹਿਲਾਵਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਬੱਚੇ ਵੀ ਘਰਾਂ ਦੇ ਵਿੱਚ ਸਹਿਮ ਦੇ ਵਿੱਚ ਹਨ ਅਤੇ ਉਹ ਵੀ ਪੁੱਛਦੇ ਹਨ ਕਿ ਮਾਂ ਜੇਕਰ ਕੋਈ ਤਰੱਕੀ ਕਰ ਲਵੇਗਾ ਤਾਂ ਉਸ ਨੂੰ ਵੀ ਗੋਲੀਆਂ ਦੇ ਨਾਲ ਸਿੱਧੂ ਮੂਸੇਵਾਲਾ ਵਾਂਗੂੰ ਕਤਲ ਕਰ ਦਿੱਤਾ ਜਾਵੇਗਾ।ਉੱਥੇ ਹੀ ਉਨ੍ਹਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਉਨ੍ਹਾਂ ਦੇ ਮਾਤਾ ਪਿਤਾ ਕੁਰਲਾ ਰਹੇ ਹਨ ਤੇ ਇਸ ਨਾਲ ਉਨ੍ਹਾਂ ਨੂੰ ਮਿਲਣ ਲਈ ਆਉਣ ਵਾਲੇ ਲੋਕਾਂ ਦਾ ਦਿਲ ਪਸੀਜ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਬੇਸ਼ਕ ਪੁਲਿਸ ਵੱਲੋਂ ਦੋ ਸ਼ੂਟਰਾਂ ਨੂੰ ਕਤਲ ਕਰ ਦਿੱਤਾ ਪਰ ਜਦੋਂ ਤੱਕ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਜਿਹੇ ਗੈਂਗਸਟਰ ਸ਼ਰੇਆਮ ਇੰਨੀ ਭਾਰੀ ਸੁਰੱਖਿਆ ਦੇ ਵਿੱਚ ਘੁੰਮ ਰਹੇ ਹਨ ਤੇ ਉਨ੍ਹਾਂ ਤੋਂ ਛੁਟਕਾਰਾ ਨਹੀਂ ਮਿਲਦਾ ਉਦੋਂ ਤੱਕ ਹਰ ਮਾਂ ਅਤੇ ਉਸ ਦਾ ਬੱਚਾ ਸਹਿਮ ਦੇ ਵਿੱਚ ਰਹੇਗਾ। ਰਾਜਪਾਲ ਕੌਰ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੇ ਲਈ ਰੋਜ਼ ਸਵੇਰੇ ਅਰਦਾਸ ਕਰਦੀ ਹੈ ਤਾਂ ਕਿ ਸਿੱਧੂ ਮੂਸੇਵਾਲਾ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ। ਇਸਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਸਮਾਰਕ ’ਤੇ ਪਹੁੰਚਣ ਵਾਲੇ ਬੱਚੇ ਵੀ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਦੇ ਬਰਤਾਨਵੀ ਗਾ ਕੇ ਸ਼ਰਧਾਂਜਲੀ ਦਿੰਦੇ ਹਨ।
ਇਹ ਵੀ ਪੜ੍ਹੋ: ਮੈਨੂੰ ਭਾਵੇਂ ਤੜਕੇ ਮਾਰ ਦੇਣ, ਜਦੋਂ ਤੱਕ ਗੈਂਗਸਟਰਾਂ ਦੀਆਂ ਜੜ੍ਹਾਂ ਨਹੀਂ ਪੱਟੀਆਂ ਜਾਂਦੀਆਂ, ਬੋਲਦਾ ਰਹਾਂਗਾ -ਬਲਕੌਰ ਸਿੰਘ