ਮਾਨਸਾ: ਜ਼ਿਲ੍ਹਾ ਮਾਨਸਾ ਦੇ ਪਿੰਡ ਬੁਰਜਹਰੀ ਦੇ ਫੌਜੀ ਗੁਰਜਿੰਦਰ ਸਿੰਘ ਦੀ 8 ਜੂਨ 2023 ਨੂੰ ਡਿਊਟੀ ਦੇ ਦੌਰਾਨ ਮੌਤ ਹੋ ਗਈ ਸੀ। ਬੇਸ਼ੱਕ ਭਾਰਤੀ ਫੌਜ ਵੱਲੋਂ ਪਰਿਵਾਰ ਨੂੰ ਲਾਭ ਦੇ ਦਿੱਤੇ ਗਏ ਪਰ ਪੰਜਾਬ ਸਰਕਾਰ ਵੱਲੋਂ ਸ਼ਹੀਦ ਫੌਜੀ ਦੇ ਪਰਿਵਾਰ ਨੂੰ ਕੋਈ ਬਣਦਾ ਬੈਨੀਫਿਟ ਨਾ ਦਿੱਤੇ ਜਾਣ ਕਾਰਨ ਅੱਜ ਪਿੰਡ ਵਾਸੀਆਂ ਨੇ ਸਰਕਾਰ ਤੋਂ ਪਰਿਵਾਰ ਦੇ ਲਈ ਸਰਕਾਰੀ ਨੌਕਰੀ ਅਤੇ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ।
ਸਰਕਾਰੀ ਨੌਕਰੀ ਦੇਣ ਦੀ ਮੰਗ: ਸ਼ਹੀਦ ਦੇ ਪਰਿਵਾਰ ਮੁਤਾਬਿਕ 14 ਦਸੰਬਰ 2019 ਨੂੰ, 29 ਪੰਜਾਬ ਯੂਨਿਟ ਵਿੱਚ ਭਰਤੀ ਹੋਏ ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜਹਰੀ ਦੇ ਜਵਾਨ ਗੁਰਜਿੰਦਰ ਸਿੰਘ ਦੀ 8 ਜੂਨ 2023 ਨੂੰ ਡਿਊਟੀ ਦੇ ਦੌਰਾਨ ਅਸਾਮ ਵਿੱਚ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ ਭਾਰਤੀ ਫੌਜ ਵੱਲੋਂ ਗੁਰਜਿੰਦਰ ਸਿੰਘ ਦੇ ਪਰਿਵਾਰ ਨੂੰ ਬਣਦੇ ਭੱਤੇ ਅਤੇ ਸਨਮਾਨ ਦੇ ਦਿੱਤਾ ਗਿਆ ਸੀ। ਸ਼ਹੀਦ ਫੌਜੀ ਗੁਰਜਿੰਦਰ ਸਿੰਘ ਦੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਜਿੰਦਰ ਸਿੰਘ ਨੂੰ ਸ਼ਹੀਦਾ ਦਰਜਾ ਅਤੇ ਪਰਿਵਾਰ ਨੂੰ ਆਰਥਿਕ ਲਾਭ ਦਿੱਤੇ ਜਾਣ। ਪਿੰਡ ਵਾਸੀਆਂ ਨੇ ਸ਼ਹੀਦ ਗੁਰਜਿੰਦਰ ਸਿੰਘ ਦੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ ਹੈ।
- ਅਰਜਨ ਅਵਾਰਡੀ ਡੀਐੱਸਪੀ ਦਲਬੀਰ ਦਿਓਲ ਦੀ ਮਿਲੀ ਲਾਸ਼, ਨਵੇਂ ਸਾਲ ਮੌਕੇ ਦੋੋਸਤਾਂ ਨਾਲ ਗਏ ਸਨ ਬਗੈਰ ਗੰਨਮੈਨ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
- ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਯਾਦ 'ਚ ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਕੌਮੀ ਸ਼ਹੀਦ ਐਲਾਨਣ ਦੀ ਕੀਤੀ ਅਪੀਲ
- ਨਵੇਂ ਸਾਲ ਦੀ ਆਮਦ ਤੋਂ ਮੌਕੇ ਬਾਦਲ ਪਰਿਵਾਰ ਸਣੇ ਵੱਡੀ ਗਿਣਤੀ 'ਚ ਸੰਗਤ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਹੋ ਰਹੀ ਹੈ ਨਤਮਸਤਕ
ਦਿੱਤਾ ਜਾਵੇ ਸ਼ਹੀਦ ਦਾ ਦਰਜਾ: ਪਿੰਡ ਵਾਸੀਆਂ ਨੇ ਕਿਹਾ ਕਿ ਭਾਰਤੀ ਫੌਜ ਵੱਲੋਂ ਤਾਂ ਗੁਰਜਿੰਦਰ ਸਿੰਘ ਨੂੰ ਬਣਦਾ ਸਤਿਕਾਰ ਅਤੇ ਆਰਥਿਕ ਲਾਭ ਦੇ ਦਿੱਤਾ ਗਿਆ ਪਰ ਪੰਜਾਬ ਸਰਕਾਰ ਜਿਸ ਤਰ੍ਹਾਂ ਸੂਬੇ ਦੇ ਬਾਕੀ ਸ਼ਹੀਦਾਂ ਨੂੰ ਆਪਣਾ ਸਰਮਾਇਆ ਸਮਝਦਿਆਂ ਲਾਭ ਦੇ ਰਹੀ ਹੈ ਉਸ ਤਰ੍ਹਾਂ ਦਾ ਕੋਈ ਲਾਭ ਗੁਰਜਿੰਦਰ ਸਿੰਘ ਦੇ ਪਰਿਵਾਰ ਨੂੰ ਨਹੀਂ ਦਿੱਤਾ ਗਿਆ। ਉਹਨਾਂ ਦੱਸਿਆ ਕਿ ਗੁਰਜਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਮੌਕੇ ਗੁਰਜਿੰਦਰ ਸਿੰਘ ਦੇ ਪਿਤਾ ਮਲਕੀਤ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ 14 ਦਸੰਬਰ 2019 ਭਾਰਤੀ ਫੌਜ ਦੇ ਵਿੱਚ ਭਰਤੀ ਹੋਇਆ ਸੀ ਅਤੇ 4 ਸਾਲ ਮਗਰੋਂ ਉਸ ਦੀ ਜਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ ਸੀ ਪਰ ਉਸ ਤੋਂ ਬਾਅਦ ਨਾ ਤਾਂ ਪੰਜਾਬ ਸਰਕਾਰ ਵੱਲੋਂ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਅਤੇ ਨਾ ਹੀ ਉਹਨਾਂ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਆਰਥਿਕ ਮਦਦ ਦਿੱਤੀ ਗਈ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਉਸਦੇ ਪੁੱਤਰ ਨੂੰ ਵੀ ਦੂਸਰੇ ਫੌਜੀਆਂ ਦੇ ਵਾਂਗ ਸ਼ਹੀਦਾਂ ਦਰਜਾ ਦਿੱਤਾ ਜਾਵੇ ਅਤੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ।