ETV Bharat / state

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਐੱਸਐੱਸਪੀ ਨੇ ਪਹੁੰਚ ਕੇ ਕੀਤਾ ਕਿਸਾਨਾਂ ਦੀ ਸਮੱਸਿਆ ਦਾ ਹੱਲ

author img

By

Published : Apr 10, 2020, 1:22 PM IST

ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਕਿਸਾਨ ਵੱਡੇ ਪੱਧਰ ਤੇ ਸ਼ਿਮਲਾ ਮਿਰਚ ਦੀ ਕਾਸ਼ਤ ਕਰਦੇ ਨੇ ਅਤੇ ਇਨ੍ਹਾਂ ਦੀ ਸ਼ਿਮਲਾ ਮਿਰਚ ਪੰਜਾਬ ਤੋਂ ਇਲਾਵਾ ਜੰਮੂ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਤੇ ਹੋਰ ਸੂਬਿਆਂ 'ਚ ਜਾਂਦੀ ਹੈ।

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਐੱਸਐੱਸਪੀ ਨੇ ਪਹੁੰਚ ਕੇ ਕੀਤਾ ਕਿਸਾਨਾਂ ਦੀ ਸਮੱਸਿਆ ਦਾ ਹੱਲ
ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਐੱਸਐੱਸਪੀ ਨੇ ਪਹੁੰਚ ਕੇ ਕੀਤਾ ਕਿਸਾਨਾਂ ਦੀ ਸਮੱਸਿਆ ਦਾ ਹੱਲ

ਮਾਨਸਾ: ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਕਿਸਾਨ ਵੱਡੇ ਪੱਧਰ ਤੇ ਸ਼ਿਮਲਾ ਮਿਰਚ ਦੀ ਕਾਸ਼ਤ ਕਰਦੇ ਨੇ ਅਤੇ ਇਨ੍ਹਾਂ ਦੀ ਸ਼ਿਮਲਾ ਮਿਰਚ ਪੰਜਾਬ ਤੋਂ ਇਲਾਵਾ ਜੰਮੂ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਤੇ ਹੋਰ ਸੂਬਿਆਂ 'ਚ ਜਾਂਦੀ ਹੈ। ਕਰਫ਼ਿਊ ਦੇ ਕਾਰਨ ਕਿਸਾਨਾਂ ਦੀ ਸ਼ਿਮਲਾ ਮਿਰਚ ਮੰਡੀਆਂ ਵਿੱਚ ਨਹੀਂ ਜਾ ਰਹੀ ਸੀ। ਜਿਸ ਕਾਰਨ ਉਨ੍ਹਾਂ ਦੀ ਫਸਲ ਖਰਾਬ ਹੋ ਰਹੀ ਸੀ, ਇਸ ਮੁੱਦੇ ਨੂੰ ਈਟੀਵੀ ਭਾਰਤ ਵੱਲੋਂ ਉਜਾਗਰ ਕੀਤੇ ਜਾਣ ਤੋਂ ਬਾਅਦ ਅੱਜ ਐਸਐਸਪੀ ਮਾਨਸਾ ਨਰਿੰਦਰ ਭਾਰਗਵ ਨੇ ਕਿਸਾਨਾਂ ਦੇ ਖੇਤਾਂ 'ਚ ਪਹੁੰਚ ਕੇ ਉਨ੍ਹਾਂ ਨੂੰ ਦੂਜੇ ਰਾਜਾਂ ਵਿੱਚ ਸ਼ਿਮਲਾ ਮਿਰਚ ਲੈ ਕੇ ਜਾਣ ਦੇ ਪਾਸ ਜਾਰੀ ਕੀਤੇ।

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ , ਐੱਸਐੱਸਪੀ ਨੇ ਪਹੰਚ ਕੇ ਕੀਤਾ ਕਿਸਾਨਾਂ ਦੀ ਸਮੱਸਿਆ ਦਾ ਹੱਲ
ਕਿਸਾਨ ਮਹਿੰਦਰ ਸਿੰਘ ਭੈਣੀ ਬਾਘਾ ਨੇ ਈਟੀਵੀ ਭਾਰਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜ਼ਿਆਦਾਤਰ ਪਿੰਡ ਚੋਂ ਸ਼ਿਮਲਾ ਮਿਰਚ ਦੀ ਕਾਸ਼ਤ ਕਰਦੇ ਹਨ ਉਹ ਕਰਫਿਊ ਦੇ ਕਾਰਨ ਉਨ੍ਹਾਂ ਦੀ ਤਿਆਰ ਹੋਈ ਫਸਲ ਮੰਡੀਆਂ ਤੱਕ ਨਹੀਂ ਪਹੁੰਚ ਪਾ ਰਹੀ ਸੀ, ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਸੀ। ਉਨ੍ਹਾਂ ਨੇ ਈਟੀਵੀ ਭਾਰਤ ਦਾ ਉਨ੍ਹਾਂ ਦੀ ਸਮੱਸਿਆ ਨੂੰ ਪ੍ਰਸ਼ਾਸਨ ਤੇ ਆਮ ਲੋਕਾਂ ਤੱਕ ਪਹੁੰਚਾਉਣ ਲਈ ਧੰਨਵਾਦ ਕੀਤਾ ਹੈ।

ਫੋਟੋ

ਕਿਸਾਨ ਗੋਰਾ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਉਨ੍ਹਾਂ ਦੀ ਸ਼ਿਮਲਾ ਮਿਰਚ ਦੀ ਫਸਲ ਜੋ ਮੰਡੀ ਵਿੱਚ ਨਾ ਜਾਣ ਕਾਰਨ ਖਰਾਬ ਹੋ ਰਹੀ ਸੀ। ਈਟੀਵੀ ਭਾਰਤ ਵੱਲੋਂ ਨਸ਼ਰ ਕੀਤੀ ਖ਼ਬਰ ਤੋਂ ਬਾਅਦ ਪ੍ਰਸ਼ਾਸਨ ਨੇ ਉਨ੍ਹਾਂ ਦੇ ਖੇਤਾਂ 'ਚ ਪਹੁੰਚ ਕੇ ਉਨ੍ਹਾਂ ਦੀ ਸਮੱਸਿਆ ਹਲ ਕਰਨ ਦਾ ਭਰੋਸਾ ਦਿੱਤਾ ਹੈ।

ਐਸਐਸਪੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਪਿੰਡ ਭੈਣੀ ਬਾਘਾ ਦੇ ਕਿਸਾਨ ਸ਼ਿਮਲਾ ਮਿਰਚ ਦੀ ਕਾਸ਼ਤ ਕਰਦੇ ਨੇ ਪਰ ਕਰਫ਼ਿਊ ਕਾਰਨ ਉਨ੍ਹਾਂ ਦੀ ਸ਼ਿਮਲਾ ਮਿਰਚ ਮੰਡੀਆਂ ਤੱਕ ਨਹੀਂ ਪਹੁੰਚ ਰਹੀ ਸੀ। ਜਿਸ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਹ ਕਿਸਾਨਾਂ ਦੇ ਖੇਤਾਂ 'ਚ ਪਹੁੰਚੇ ਨੇ ਤੇ ਕਿਸਾਨਾਂ ਦੀ ਸ਼ਿਮਲਾ ਮਿਰਚ ਖਰਾਬ ਨਹੀਂ ਹੋਣ ਦਿੱਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.