ਬਠਿੰਡਾ: ਪਿਛਲੇ ਦਿਨਾਂ ਵਿੱਚ ਪਾਵਰਸ ਰੋਡ 'ਤੇ ਸਥਿਤ ਡੀਐਸਪੀ ਦੀ ਰਿਹਾਇਸ਼ ਵਿੱਚ ਹੋਈ ਚੋਰੀ ਦੀ ਵੱਡੀ ਵਾਰਦਾਤ ਨੁੂੰ ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੇ ਸਾਂਝੇ ਓਪਰੇਸ਼ਨ ਦੌਰਾਨ ਸੁਲਝਾ ਲਿਆ ਹੈ ਅਤੇ ਮਾਮਲੇ 'ਚ 2 ਔਰਤਾਂ ਨੂੰ ਕਾਬੂ ਕਰ ਲਿਆ ਹੈ। ਇਹਨਾਂ ਨੂੰ ਬਿਹਾਰ ਤੋਂ ਲੱਖਾਂ ਰੁਪਏ ਦੇ ਸੋਨੇ-ਡਾਇਮੰਡ ਦੇ ਚੋਰੀ ਹੋਏ ਗਹਿਣਿਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ ਦੋ ਮਹਿਲਾਵਾਂ ਪੁਲਿਸ ਦੇ ਅੜ੍ਹਿੱਕੇ ਚੜ ਗਈਆਂ ਹਨ, ਜਿਨ੍ਹਾਂ ਵੱਲੋਂ ਡੀ.ਐ,.ਪੀ ਦੇ ਘਰ ਵਿੱਚ ਵੜ ਕੇ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ । ਇਨ੍ਹਾਂ ਮਹਿਲਾਵਾਂ ਨੂੰ ਬਿਹਾਰ ਪੁਲਿਸ ਦੀ ਮਦਦ ਦੇ ਨਾਲ ਕਾਬੂ ਕੀਤਾ ਗਿਆ । ਇਹ ਦੋਵੇਂ ਮਹਿਲਾਵਾਂ ਬਿਹਾਰ ਦੀਆਂ ਹੀ ਰਹਿਣ ਵਾਲੀਆਂ ਹਨ।
ਕੰਮ ਦੇ ਬਹਾਨੇ ਘਰ ਆਈਆਂ ਸਨ ਔਰਤਾਂ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿਵਲ ਲਾਈਨ ਇਲਾਕੇ ਵਿੱਚ ਕਾਊਂਟਰ ਇੰਟੈਲੀਜੈਂਸ ਦੇ ਡੀਐਸਪੀ ਦੇ ਘਰ ਵਿੱਚ ਦੋ ਔਰਤਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿੰਨ੍ਹਾਂ ਨੇ ਘਰ ਵਿੱਚ ਵੜ ਕੇ ਅਲਮਾਰੀ ਦੇ ਵਿੱਚੋਂ ਕਾਫੀ ਸਾਰਾ ਸੋਨਾ ਅਤੇ ਹੀਰਿਆਂ ਦੇ ਗਹਿਣੇ ਚੋਰੀ ਕੀਤੇ ਅਤੇ ਫਰਾਰ ਹੋ ਗਈਆਂ। ਸੀਆਈਡੀ ਵਿਭਾਗ ਵਿੱਚ ਤੈਨਾਤ ਡੀਐਸਪੀ ਪਰਮਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਵੇਰ ਸਮੇਂ ਉਹਨਾਂ ਦੇ ਘਰ 2 ਅਣਪਛਾਤੀਆਂ ਔਰਤਾਂ ਆਈਆਂ ਸਨ। ਜਿਹਨਾਂ ਨਾਲ ਉਹਨਾਂ ਦੀ ਆਪਣੇ ਘਰ ਦੀ ਸਾਫ ਸਫਾਈ ਦੇ ਕੰਮ ਕਰਨ ਸਬੰਧੀ ਗੱਲਬਾਤ ਹੋਈ ਸੀ ਅਤੇ ਇਸੇ ਦਿਨ ਹੀ ਆਪਣੇ ਘਰ ਦੀ ਸਾਫ ਸਫਾਈ ਵੀ ਕਰਵਾਈ ਗਈ ਸੀ।
- ਸ੍ਰੀ ਅਕਾਲ ਤਖਤ ਸਾਹਿਬ ਖ਼ਿਲਾਫ਼ ਆਈ ਟਿੱਪਣੀ 'ਤੇ SGPC ਦੇ ਮੈਂਬਰ ਗਰੇਵਾਲ ਨੇ ਦਿੱਤਾ ਮਸ਼ਵਰਾ - Gurcharan Singh Grewal reaction
- ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਰਾਵੀ ਦਰਿਆ 'ਚ ਆਰਜੀ ਢੋਲਾ ਵਾਲਾ ਪੁਲ ਨਾ ਲਗਾਉਣ ਨੂੰ ਲੈ ਕੇ ਕਿਸਾਨਾਂ 'ਚ ਰੋਸ - kisan protest news today
- ਟਰਾਲੇ 'ਚ ਲੁਕਾ ਕੇ ਲਿਆ ਰਹੇ ਭੁੱਕੀ 5 ਗੱਟੇ ਸਣੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ - POPPY TWO YOUTHS ARRESTED
ਪੁਲਿਸ ਅਨੁਸਾਰ ਵਾਰਦਾਤ ਵਾਲੇ ਦਿਨ ਇਹ ਔਰਤਾਂ ਸਫ਼ਾਈ ਕਰਨ ਆਈਆਂ ਸਨ ਤਾਂ ਇਸ ਦੌਰਾਨ ਘਰ ਦੀ ਮਾਲਕਿਨ ਕਿਸੇ ਕੰਮ ’ਚ ਰੁੱਝ ਗਈ ਅਤੇ ਇੰਨ੍ਹ ਦੋਗਾਂ ਨੂੰ ਮੌਕਾ ਮਿਲ ਗਿਆ। ਪੀੜਤਾ ਅਨੁਸਾਰ ਇੰਨ੍ਹਾਂ ਔਰਤਾਂ ਨੇ ਉਸ ਨੂੰ ਆਪਣੀਆਂ ਗੱਲਾਂ ਦਾ ਝਾਂਸਾ ਦੇ ਕੇ ਘਰ ਦੀ ਸਫ਼ਾਈ ਦੇ ਬਹਾਨੇ ਸੋਨੇ-ਚਾਂਦੀ ਦੇ ਗਹਿਣੇ, ਹੀਰੇ ਦਾ ਸੈੱਟ ਅਤੇ ਕੁੱਝ ਨਕਦੀ ਚੋਰੀ ਕੀਤੀ ਗਈ ਹੈ। ਮੁਲਜਮਾਂ ਦੀ ਘਰ ਤੋਂ ਬਾਹਰ ਜਾਣ ਵਕਤ ਦੀ ਤਸਵੀਰ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜੋ ਪੁਲਿਸ ਦੀ ਸਫਲਤਾ ਦਾ ਕਾਰਨ ਬਣਿਆ ਹੈ। ਐਸਐਸਪੀ ਨੇ ਦੱਸਿਆ ਕਿ ਮੁਲਜਮ ਔਰਤਾਂ ਦਾ ਪੁਲਿਸ ਰਿਮਾਂਡ ਲਿਆ ਜਾਏਗਾ ਜਿਸ ਦੌਰਾਨ ਪੁਲਿਸ ਨੂੰ ਹੋਰ ਵੀ ਵਾਰਦਾਤਾਂ ਹੱਲ ਹੋਣ ਅਤੇ ਅਹਿਮ ਜਾਣਕਾਰੀਆਂ ਮਿਲਣ ਦਾੀ ਸੰਭਾਵਨਾ ਹੈ।