ਫਿਰੋਜ਼ਪੁਰ: ਸੂਬੇ ਅੰਦਰ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ। ਜੇਕਰ ਗੱਲ ਕਰੀਏ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੀ ਤਾਂ ਫਿਰੋਜ਼ਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਸਰਪੰਚੀ ਦੀ ਚੋਣ ਲੜਨ ਲਈ ਲੋਕਾਂ ਨੇ ਆਪਣੀ ਕਮਰ ਕੱਸ ਲਈ ਹੈ। ਕਈ ਪਿੰਡਾਂ ਵਿੱਚ ਤਾਂ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਅੱਡੀ ਚੋਟੀ ਦਾ ਜੋਰ ਲਗਾਉਣਾ ਸ਼ੁਰੂ ਵੀ ਕਰ ਦਿੱਤਾ ਹੈ ਪਰ ਜੀਰਾ ਹਲਕੇ ਦੇ ਪਿੰਡ ਬਹਿਕ ਗੁੱਜਰਾਂ ਨੇ ਕੁੱਝ ਅਲੱਗ ਹੀ ਕਰਕੇ ਦਿਖਾ ਦਿੱਤਾ ਹੈ। ਜਿਥੇ ਇੱਕ ਐਸੀ ਪਰਿਵਾਰ ਦੀ ਮਹਿਲਾ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਹੈ। ਜਿਸਦੇ ਹਰ ਪਾਸੇ ਚਰਚੇ ਹੋ ਰਹੇ ਨੇ। ਜੋ ਇੱਕ ਵਧੀਆ ਉਪਰਾਲਾ ਹੈ।
ਮਹਿਲਾ ਨੂੰ ਸਰਪੰਚ ਚੁਣਿਆ
ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਬਹਿਕ ਗੁੱਜਰਾਂ ਵਿੱਚ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਇੱਕ ਐਸੀ ਪਰਿਵਾਰ ਵਿਚੋਂ ਮਹਿਲਾ ਨੂੰ ਸਰਪੰਚ ਚੁਣਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਰਵਾਇਤੀ ਪਾਰਟੀਆਂ ਵੱਲੋਂ ਵੋਟ ਪਵਾਕੇ ਸਰਪੰਚ ਬਣਾਇਆ ਜਾਂਦਾ ਸੀ। ਜਾਂ ਫਿਰ ਆਪਣੀ ਮਰਜੀ ਨਾਲ ਹੀ ਸਰਪੰਚ ਬਣਾ ਦਿੱਤਾ ਜਾਂਦਾ ਸੀ। ਜਿਸ ਨਾਲ ਨਾਂ ਤਾਂ ਪਿੰਡ ਦਾ ਕੋਈ ਵਿਕਾਸ ਹੁੰਦਾ ਸੀ।

- ਮੋਬਾਈਲਾਂ ਵਾਲੇ ਦੀ ਕੁੜੀ ਨੇ ਦੁਨੀਆ 'ਚ ਕੀਤਾ ਨਾਮ ਰੋਸ਼ਨ, ISRO 'ਚ ਵਿਗਿਆਨੀ ਵਜੋਂ ਹੋਈ ਚੋਣ - Sri Muktsar Sahib Tania Gupta
- ਘਰਾਂ ਨੂੰ ਜਿੰਦਰੇ ਲਾ ਕੇ ਰਾਜਸਥਾਨ 'ਚ ਨਰਮਾ ਚੁਗਣ ਲਈ ਮਜਬੂਰ ਹੋਏ ਮਾਨਸਾ ਦੇ ਮਜ਼ਦੂਰ, ਵਜ੍ਹਾਂ ਜਾਣ ਕੇ ਹੋ ਜਾਓਗੇ ਹੈਰਾਨ - Laborers Of Mansa
- ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਰਾਵੀ ਦਰਿਆ 'ਚ ਆਰਜੀ ਢੋਲਾ ਵਾਲਾ ਪੁਲ ਨਾ ਲਗਾਉਣ ਨੂੰ ਲੈ ਕੇ ਕਿਸਾਨਾਂ 'ਚ ਰੋਸ - kisan protest news today
ਸਰਬਸੰਮਤੀ ਨਾਲ ਸਰਪੰਚ ਚੁਣਿਆ
ਪਿੰਡ ਵਿੱਚ ਲੜਾਈ ਝਗੜੇ ਅਲੱਗ ਹੁੰਦੇ ਸੀ, ਜਿਸ ਨਾਲ ਪਿੰਡ 'ਚ ਆਪਸੀ ਭਾਈਚਾਰਕ ਸਾਂਝ ਵੀ ਖਤਮ ਹੁੰਦੀ ਸੀ। ਇਸ ਲਈ ਭਗਵੰਤ ਮਾਨ ਦੀ ਸਰਕਾਰ ਵਿੱਚ ਉਨ੍ਹਾਂ ਵਿਧਾਇਕ ਨਰੇਸ਼ ਕਟਾਰੀਆ ਦੀ ਅਗਵਾਈ ਹੇਠ ਪੂਰੇ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ। ਜੋ ਨੌਜਵਾਨਾਂ ਨੂੰ ਨਾਲ ਲੈ ਕੇ ਪਿੰਡ ਦਾ ਵਿਕਾਸ ਕਰਾਉਣਗੇ ਉਨ੍ਹਾਂ ਕਿਹਾ ਪਿੰਡ ਵਿਚੋਂ ਨਸ਼ਾ ਖਤਮ ਕੀਤਾ ਜਾਵੇਗਾ ਅਤੇ ਜੋ ਵੀ ਪਿੰਡ ਦੇ ਵਿਕਾਸ ਕਾਰਜਾਂ ਦੇ ਕੰਮ ਹੋਣ ਵਾਲੇ ਹਨ। ਉਹ ਸਭ ਕਰਾਏ ਜਾਣਗੇ।