ਮਾਨਸਾ: ਸੰਘ ਲੋਕ ਸੇਵਾ ਕਮਿਸ਼ਨ (UPSC)ਨੇ ਸਿਵਲ ਸੇਵਾ ਦੀ ਮੁੱਖ ਪ੍ਰੀਖਿਆ (UPSC examination) ਦਾ ਨਤੀਜਾ ਐਲਾਨ ਦਿੱਤਾ ਗਿਆ ਹੈ, ਇਸ ਪ੍ਰੀਖਿਆ ’ਚ ਪੰਜਾਬ ਦੇ ਜਿਲ੍ਹੇ ਮਾਨਸਾ ਦੇ ਰਹਿਣ ਵਾਲੇ ਨੌਜਵਾਨ ਸਿਮਰਨਦੀਪ ਸਿੰਘ ਦੰਦੀਵਾਲ (Simrandeep Singh ) ਨੇ ਯੂਪੀਐਸੀ ਪ੍ਰੀਖਿਆ ’ਚ 34ਵਾਂ ਰੈਂਕ ਹਾਸਿਲ ਕੀਤਾ ਹੈ। ਇਸ ਕਾਮਯਾਬੀ ਤੋਂ ਬਾਅਦ ਸਿਮਰਨਦੀਪ ਸਿੰਘ ਦੇ ਧਰ ਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾਂ ਲੱਗਿਆ ਹੋਇਆ ਹੈ। ਦੱਸ ਦਈਏ ਕਿ ਯੂਪੀਐਸਸੀ ’ਚ 34ਵਾਂ ਹਾਸਿਲ ਕਰਨ ਵਾਲੇ ਸਿਮਰਨਦੀਪ ਸਿੰਘ ਦੰਦੀਵਾਲ ਨਾਲ ਈਟੀਵੀ ਭਾਰਤ ਨੇ ਵਿਸ਼ੇਸ਼ ਗੱਲਬਾਤ ਕੀਤੀ।
'ਨੌਕਰੀ ਨਾਲ ਨਾਲ ਪੜਾਈ ਰੱਖੀ ਜਾਰੀ'
ਗੱਲਬਾਤ ਦੌਰਾਨ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਮੁੱਢਲੀ ਪੜਾਈ ਅਕਾਲੀ ਅਕਾਦਮੀ ਕੌੜੀਵਾੜਾ ਤੋਂ ਕੀਤੀ ਅਤੇ ਬਾਰ੍ਹਵੀਂ ਦਾ ਇਮਤਿਹਾਨ ਡੀਏਵੀ ਸਕੂਲ ਮਾਨਸਾ ਅਤੇ ਝਾਰਖੰਡ ਤੋਂ ਆਈਟੀਆਈ ਤੇ ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੋਂ ਐਮਬੀਏ ਕੀਤੀ ਹੈ। ਪੜਾਈ ਤੋਂ ਬਾਅਦ ਉਨ੍ਹਾਂ ਨੇ ਹਿੰਦੋਸਤਾਨ ਪੈਟਰੋਲੀਅਮ ਦੇ ਵਿੱਚ ਵੀ ਕਈ ਸਾਲ ਨੌਕਰੀ ਕੀਤੀ। ਸਿਮਰਨਦੀਪ ਨੇ ਦੱਸਿਆ ਕਿ ਨੌਕਰੀ ਦੇ ਦੌਰਾਨ ਵੀ ਉਨ੍ਹਾਂ ਨੇ ਆਪਣਾ ਆਈਏਐਸ ਬਣਨ ਦਾ ਸੁਪਨਾ ਵੀ ਬਰਕਰਾਰ ਰੱਖਿਆ। ਨੌਕਰੀ ਤੋਂ ਬਾਅਦ ਜਿਨ੍ਹਾਂ ਵੀ ਉਨ੍ਹਾਂ ਨੂੰ ਸਮਾਂ ਮਿਲਦਾ ਸੀ ਉਹ ਆਪਣੀ ਪੜਾਈ ਕਰ ਲੈਂਦੇ ਸੀ ਅਤੇ ਛੁੱਟੀ ਵਾਲੇ ਦਿਨ ਉਹ ਜਿਆਦਾ ਪੜਾਈ ਕਰ ਲੈਂਦੇ ਸੀ।
'ਮਾਪਿਆਂ ਦਾ ਮਿਲਿਆ ਪੂਰਾ ਸਾਥ'
ਸਿਮਰਨਦੀਪ ਦਾ ਕਹਿਣਾ ਹੈ ਕਿ ਪਰਮਾਤਮਾ ਅਤੇ ਮਾਪਿਆਂ ਦੇ ਸਾਥ ਦੇ ਨਾਲ ਉਨ੍ਹਾਂ ਨੇ ਅੱਜ ਆਪਣਾ ਸੁਪਣਾ ਪੂਰਾ ਕਰ ਲਿਆ ਹੈ ਅਤੇ ਯੂਪੀਐਸਸੀ ਚ 34ਵਾਂ ਸਥਾਨ ਹਾਸਿਲ ਕੀਤਾ ਹੈ। ਜਿਸਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਸ ਸਰਵਿਸ ਚ ਆ ਕੇ ਉਹ ਸਮਾਜ ਦੀ ਸੇਵਾ ਚ ਆਪਣਾ ਅਹਿਮ ਯੋਗਦਾਨ ਅਦਾ ਕਰਨਗੇ ਅਤੇ ਗਰੀਬ ਲੋਕਾਂ ਦੀ ਮਦਦ ਕਰਨਗੇ। ਸਿਮਰਨਦੀਪ ਸਿੰਘ ਨੇ ਇਹ ਵੀ ਕਿਹਾ ਕਿ ਅੱਜ ਉਨ੍ਹਾਂ ਨੇ ਆਪਣਾ ਸੁਪਣਾ ਆਪਣੇ ਮਾਪਿਆਂ ਦੇ ਸਾਥ ਬਦੌਲਤ ਹਾਸਿਲ ਕੀਤਾ ਹੈ।
ਉੱਥੇ ਹੀ ਦੂਜੇ ਪਾਸੇ ਪੁੱਤ ਦੀ ਕਾਮਯਾਬੀ ’ਚ ਖੁਸ਼ ਨਜਰ ਆ ਰਹੇ ਸਿਮਰਨਦੀਪ ਸਿੰਘ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤ ਦੀ ਕਾਮਯਾਬੀ ’ਤੇ ਬਹੁਤ ਖੁਸ਼ੀ ਹੈ। ਅੱਜ ਉਨ੍ਹਾਂ ਦੇ ਪੁੱਤ ਨੇ ਉਨ੍ਹਾਂ ਦਾ ਅਤੇ ਜਿਲ੍ਹੇ ਦਾ ਨਾਂ ਰੋਸ਼ਨ ਕਰ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪੁੱਤ ’ਤੇ ਬਹੁਤ ਮਾਣ ਹੈ।
ਇਹ ਵੀ ਪੜੋ: UPSC ਨੇ ਸਿਵਲ ਸੇਵਾ ਦੀ ਮੁੱਖ ਪ੍ਰੀਖਿਆ ਦਾ ਕੀਤਾ ਐਲਾਨ, ਟੌਪ 10 'ਚ 5 ਕੁੜੀਆਂ