ETV Bharat / state

ਮੂਸੇਵਾਲਾ ਦੇ ਪਿਤਾ ਬੋਲੇ-ਹਾਈਕੋਰਟ ਨੇ ਲਿਆ ਸਟੈਂਡ ਤਾਂ ਬਿਸ਼ਨੋਈ ਨੂੰ ਸਰਕਾਰ ਨੇ ਅਹਿਮਦਾਬਾਦ ਜੇਲ੍ਹ 'ਚ ਕੀਤਾ ਸ਼ਿਫਟ, ਪੜ੍ਹੋ ਹੋਰ ਕੀ ਬੋਲੇ...

author img

By ETV Bharat Punjabi Team

Published : Nov 19, 2023, 7:44 PM IST

ਹਰੇਕ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਇੰਟਰਵਿਊ ਮਾਮਲੇ 'ਚ ਹਾਈਕੋਰਟ ਨੇ ਸਟੈਂਡ ਲਿਆ ਤਾਂ ਲਾਰੈਂਸ ਬਿਸ਼ਨੋਈ ਨੂੰ ਅਹਿਮਦਾਬਾਦ ਜੇਲ੍ਹ ਵਿੱਚ ਸ਼ਿਫਟ ਕੀਤਾ। Sidhu Moosewala's father addressed the fans

Sidhu Moosewala's father addressed the fans
ਮੂਸੇਵਾਲਾ ਦੇ ਪਿਤਾ ਬੋਲੇ-ਹਾਈਕੋਰਟ ਨੇ ਲਿਆ ਸਟੈਂਡ ਤਾਂ ਬਿਸ਼ਨੋਈ ਨੂੰ ਸਰਕਾਰ ਨੇ ਅਹਿਮਦਾਬਾਦ ਜੇਲ੍ਹ 'ਚ ਕੀਤਾ ਸ਼ਿਫਟ, ਪੜ੍ਹੋ ਹੋਰ ਕੀ ਬੋਲੇ...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਹੋਏ।

ਮਾਨਸਾ : ਐਤਵਾਰ ਦੇ ਦਿਨ ਮੂਸਾ ਪਿੰਡ ਵਿਖੇ ਪਹੁੰਚੇ ਸਿੱਧੂ ਮੂਸੇ ਵਾਲਾ ਦੇ ਪ੍ਰਸੰਸਕਾਂ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕਿਹਾ ਕਿ ਹੁਣ ਜਦੋਂ ਹਾਈਕੋਰਟ ਵੱਲੋਂ ਇੰਟਰਵਿਊ ਮਾਮਲੇ ਵਿੱਚ ਸਟੈਂਡ ਲਿਆ ਗਿਆ ਹੈ ਤਾਂ ਤੁਰੰਤ ਲਾਰੈਂਸ ਬਿਸ਼ਨੋਈ ਨੂੰ ਅਹਿਮਦਾਬਾਦ ਦੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਹੈ ਤਾਂ ਕਿ ਹਾਈਕੋਰਟ ਇਸ ਮਸਲੇ ਵਿੱਚ ਕੋਈ ਵੱਡਾ ਫੈਸਲਾ ਨਾ ਸੁਣਾ ਦੇਵੇ।

ਸਰਕਾਰ ਉੱਤੇ ਚੁੱਕੇ ਸਵਾਲ : ਸਿੱਧੂ ਮੂਸੇ ਵਲਾ ਦੇ ਪਿਤਾ ਨੇ ਕਿਹਾ ਕਿ ਉਹ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਹਨ ਅਤੇ ਪਿਛਲੇ ਡੇਢ ਸਾਲ ਤੋਂ ਸਰਕਾਰਾਂ ਅੱਗੇ ਇਨਸਾਫ ਲਈ ਅਪੀਲ ਕਰ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਦਿਨੀ ਹਾਈਕੋਰਟ ਦੇ ਬਹੁਤ ਹੀ ਸਤਿਕਾਰਯੋਗ ਜੱਜ ਸਾਹਿਬਾਨਾਂ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਸੀ ਉਹਨਾਂ ਕਿਹਾ ਕਿ ਜਿਸ ਵੀਡੀਓ ਦੇ ਲਈ ਪਿਛਲੇ ਅੱਠ ਮਹੀਨਿਆਂ ਤੋਂ ਅਸੀਂ ਜਾਂਚ ਦੀ ਮੰਗ ਕਰ ਰਹੇ ਸਾਂ, ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਉੱਤੇ ਫਿਰੌਤੀਆਂ ਕਤਲ ਦੇ ਪਰਚੇ ਦਰਜ ਹਨ ਅਤੇ ਕਿਸ ਕਾਨੂੰਨ ਦੇ ਤਹਿਤ ਇਸਦੇ ਇੰਟਰਵਿਊ ਹੋਈ ਜਾਂ ਕਿਹੜੇ ਅਫਸਰਾਂ ਨੇ ਇਸ ਦੀ ਇੰਟਰਵਿਊ ਕਰਵਾਈ ਹੈ ਪ੍ਰੰਤੂ ਸਰਕਾਰ ਨੇ ਬੜੇ ਹੀ ਬੇਈਮਾਨ ਨੇ ਤਰੀਕੇ ਦੇ ਨਾਲ ਸਾਨੂੰ ਵੀ ਕੋਰਟ ਨਹੀਂ ਜਾਣ ਦਿੱਤਾ ਗਿਆ ਪਰ ਮਾਨਯੋਗ ਕੋਰਟ ਵੱਲੋਂ ਸੋ ਮੋਟੋ ਦੇ ਅਧੀਨ ਆਪ ਹੀ ਇਸ ਤੇ ਵੱਡਾ ਐਕਸ਼ਨ ਲੈ ਲਿਆ ਹੈ।

ਲਾਰੈਂਸ ਨੂੰ ਮਿਲਦੀਆਂ ਨੇ ਸਹੂਲਤਾਂ : ਉਹਨਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਤੋਂ ਸਹੂਲਤਾਂ ਦੇਣ ਦੇ ਲਈ ਵੀ ਪੈਸੇ ਲਏ ਜਾਂਦੇ ਹਨ। ਦੇਖੋ ਤੁਸੀਂ ਕਿੱਡੀ ਵੱਡੀਆਂ ਸਾਜਿਸ਼ਾਂ ਉਸ ਨੂੰ ਬਚਾਉਣ ਦੇ ਵਿੱਚ ਲੱਗੀਆਂ ਹੋਈਆਂ ਹਨ। ਤੁਸੀਂ ਜੇਕਰ ਧਿਆਨ ਨਾਲ ਮੇਰਾ ਟਵਿਟਰ ਵੇਖਿਆ ਹੋਵੇ ਮੈਂ ਪਰਸੋਂ ਟਵੀਟ ਕੀਤਾ ਸੀ ਤਿਹਾੜ ਜੇਲ ਦੇ ਵਿੱਚ ਜੇਲ ਮੰਤਰੀ ਉੱਤੇ ਜੇਲ ਦੇ ਅਫਸਰ ਮਿਲ ਕੇ ਕੈਦੀਆਂ ਨੂੰ ਸਹੂਲਤਾਂ ਦੇਣ ਦੇ ਪੈਸੇ ਲੈਂਦੇ ਸੀਬੀਆਈ ਦੇ ਕੋਲ ਹੋ ਕੇ ਚਲਾ ਗਿਆ ਹੈ। ਸਰਕਾਰ ਨੇ ਉਹ ਸਸਪੈਂਡ ਵੀ ਕਰ ਦਿੱਤਾ ਹੈ।

ਬਲਕੌਰ ਸਿੰਘ ਨੇ ਕਿਹਾ ਕਿ ਹਾਈਕੋਰਟ ਵੱਲੋਂ ਇਸ ਕੇਸ ਦੇ ਵਿੱਚ ਲੋਰੈਂਸ ਬਿਸ਼ਨੋਈ ਨੂੰ ਖਿੱਚਿਆ ਗਿਆ ਹੈ। ਇਸ ਲਈ ਉਸਨੂੰ ਅਹਿਮਦਾਬਾਦ ਦੀ ਜੇਲ ਦੇ ਵਿੱਚ ਭੇਜ ਦਿੱਤਾ ਗਿਆ ਹੈ ਤਾਂ ਕਿ ਮਾਨਯੋਗ ਹਾਈਕੋਰਟ ਕੋਈ ਅਜਿਹਾ ਫੈਸਲਾ ਨਾ ਸੁਣਾ ਦੇਵੇ ਜਿਸ ਨਾਲ ਲੋਰੈਂਸ ਨੂੰ ਖਤਰਾ ਹੋਵੇ। ਉਹਨਾਂ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਬਾਹਰ ਟੰਕੀ ਉੱਤੇ ਬੈਠੇ ਇੱਕ ਅਧਿਆਪਕ ਦਾ ਹਵਾਲਾ ਦਿੰਦਿਆਂ ਵੀ ਕਿਹਾ ਕਿ ਉਹਨਾਂ ਨੂੰ ਰੁਜ਼ਗਾਰ ਦਿਓ ਜਿਹੜੇ ਤੁਹਾਡੇ ਘਰਾਂ ਦੇ ਬਾਹਰ ਟੈਂਕੀਆਂ ਦੇ ਉੱਪਰ ਛੇ ਛੇ ਮਹੀਨਿਆਂ ਤੋਂ ਬੈਠੇ ਹਨ ਪਰ ਤੁਸੀਂ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਹੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.