ਮਾਨਸਾ: ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਮਾਨਸਾ ਵਿਖੇ ਪਹੁੰਚੇ ਅਤੇ ਉਨ੍ਹਾਂ ਮਾਨਸਾ ਸ਼ਹਿਰ ਦੇ ਲਈ ਸਿਰਦਰਦੀ ਬਣੇ ਟੋਭੇ (Ponds became a headache for Mansa city) ਅਤੇ ਕੂੜੇ ਦੇ ਡੰਪਾਂ ਵਾਲੀ ਜਗ੍ਹਾ ਦਾ ਦੌਰਾ ਕੀਤਾ । ਇਸ ਦੌਰਾਨ ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਲਈ ਇਹ ਬਹੁਤ ਹੀ ਨਰਕ ਵਾਲੀ ਜਗ੍ਹਾ ਹੈ ਅਤੇ ਇਸ ਦਾ ਹੱਲ ਹੋਣਾ ਜ਼ਰੂਰੀ ਹੈ।
ਸੀਚੇਵਾਲ ਨੇ ਕਿਹਾ ਕਿ ਕੂੜੇ ਦੇ ਡੰਪ 1974 ਐਕਟ ਦੀ ਉਲੰਘਣਾ (Violation of Garbage Dump Act 1974) ਹੈ ਅਤੇ ਇਸ ਦੇ ਲਈ ਐਨਵਾਇਰਮੈਂਟ ਦੇ ਤਹਿਤ ਮਿਉਂਸਪਲ ਕਾਰਪੋਰੇਸ਼ਨਾਂ ਨੂੰ ਜੁਰਮਾਨੇ (Penalties to Municipal Corporations) ਪੈ ਰਹੇ ਹਨ ਅਤੇ ਅਸੀਂ ਜੁਰਮਾਨੇ ਕਰਵਾ ਰਹੇ ਹਾਂ ਅਤੇ ਇਹ ਜ਼ੁਰਮਾਨੇ ਉਦੋਂ ਹਟਣੇ ਹਨ ਜਦੋਂ ਇਸ ਕੰਮ ਨੂੰ ਅਸੀਂ ਪੂਰਾ ਕਰਕੇ ਸਰਟੀਫਿਕੇਟ ਲੈ ਕੇ ਦਿਖਾਵਾਂਗੇ ਕਿ ਇਹ ਜਗ੍ਹਾ ਸਾਫ਼ ਅਤੇ ਸੁੰਦਰ ਬਣ ਗਈ ਹੈ ਅਤੇ ਪਹਿਲਾਂ ਜਿਹੀ ਲੁਕੇਸ਼ਨ ਨੇ ਅਤੇ ਇਸ ਜਗ੍ਹਾ ਤੇ ਸੀ ਸੁੰਦਰ ਬੂਟੇ ਲਗਾ ਦਿੱਤੇ ਹਨ।
ਉਨ੍ਹਾਂ ਕਿਹਾ ਇਸ ਦੇ ਲਈ ਹਲਕੇ ਦੇ ਵਿਧਾਇਕ ਦੇ ਨਾਲ਼-ਨਾਲ਼ ਅਧਿਕਾਰੀਆਂ ਅਤੇ ਮੰਤਰੀਆਂ ਦੀ ਜ਼ਿੰਮੇਵਾਰੀ (It is the responsibility of officials and ministers) ਹੈ ਅਤੇ ਉਨ੍ਹਾਂ ਨੂੰ ਵੀ ਡਬਲ ਫ਼ਾਇਦਾ ਹੋਵੇਗਾ ਸਾਨੂੰ ਸਭ ਨੂੰ ਸਾਫ਼ ਸੁਥਰਾ ਵਾਤਾਵਰਣ ਮਿਲੇਗਾ ਅਤੇ ਇਸ ਦੇ ਨਾਲ ਹੀ ਜੋ ਅਸੀਂ ਜੁਰਮਾਨੇ ਪਵਾ ਰਹੇ ਹਾਂ ਉਸ ਧੱਬੇ ਤੋਂ ਵੀ ਮੁਕਤੀ ਮਿਲੇਗੀ।
ਇਹ ਵੀ ਪੜ੍ਹੋ: ਲੁਧਿਆਣਾ ਵਿੱਚ ਮੀਂਹ ਖੋਲ੍ਹੀ ਸਮਾਰਟ ਸਿਟੀ ਦੀ ਪੋਲ, ਸੜਕ ਵਿਚਾਲੇ ਪਿਆ ਵੱਡਾ ਪਾੜ
ਉਨ੍ਹਾਂ ਕਿਹਾ ਕਿ ਇਹ ਸਾਰੇ ਮਸਲੇ ਹੱਲ ਹੋ ਸਕਦੇ ਹਨ ਅਤੇ ਇਸ ਦੇ ਲਈ ਕੋਈ ਹੋਰ ਜ਼ਿਆਦਾ ਜਗ੍ਹਾ ਦੀ ਜ਼ਰੂਰਤ ਨਹੀਂ ਅਤੇ ਇਹ ਜਗ੍ਹਾ ਹੀ ਬਹੁਤ ਹੈ ਅਤੇ ਹੁਣ ਅਸੀਂ ਸਾਰੇ ਇਕੱਠੇ ਹੋ ਕੇ ਇਸ ਜਗ੍ਹਾ ਨੂੰ ਸਾਫ ਸੁਥਰੀ ਜਗ੍ਹਾ ਬਣਾਵਾਂਗੇ ਅਸੀਂ ਕਿਸ਼ਤੀਆਂ ਦੇ ਨਾਲ ਵੀ ਇੱਥੇ ਸੈਰ ਕਰ ਸਕਦੇ ਹਾਂ ਪਰ ਮੁੱਦਾ ਇਹ ਹੈ ਕਿ ਅਸੀਂ ਇਸ ਨੂੰ ਕੀ ਚੀਜ਼ ਬਣਾਉਣਾ ਚਾਹੁੰਦੇ ਹਾਂ, ਅਤੇ ਹੁਣ ਇਹ ਸਾਰੇ ਮਸਲੇ ਹੱਲ ਹੋ ਜਾਣਗੇ ਉਨ੍ਹਾਂ ਕਿਹਾ ਕਿ ਸਾਡੇ ਨਦੀਆਂ ਦਰਿਆ ਅਤੇ ਟੋਭੇ ਸਾਫ਼ ਸੁਥਰੇ ਹੋਣ ਇਸਦੇ ਲਈ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (Supreme Court and National Green Tribunal) ਨੇ ਵੀ ਕਿਹਾ ਹੈ ਕਿ ਹਰ ਸ਼ਹਿਰ ਦੇ ਵਿਚ ਇਕ ਸਾਫ ਪਾਣੀ ਦਾ ਟੋਭਾ ਚਾਹੀਦਾ ਹੈ। ਜਿਸ ਰਾਹੀਂ ਇਸ ਪਾਣੀ ਨੂੰ ਅਸੀਂ ਧਰਤੀ ਹੇਠ ਰੀਚਾਰਜ ਵੀ ਕਰ ਸਕਦੇ ਹਾਂ ਅਤੇ ਟਰੀਟ ਕਰਕੇ ਖੇਤਾਂ ਦੇ ਲਈ ਸਿੰਚਾਈ ਦੇ ਤੌਰ ਉੱਤੇ ਵੀ ਵਰਤ ਸਕਦੇ ਹਾਂ ਇਸ ਦੇ ਲਈ ਅਸੀਂ ਜ਼ਰੂਰ ਜਤਨ ਕਰਾਂਗੇ।