ETV Bharat / state

ਲੋਕਾਂ ਦੇ ਨਿਆਣੇ ਗਰਮੀ 'ਚ ਬੇਹਾਲ, ਸਾਹਿਬ ਦੇ ਰਹੇ ਕੰਪਿਉਟਰਾਂ ਨੂੰ ਹਵਾ

author img

By

Published : Jul 1, 2021, 5:16 PM IST

Updated : Jul 1, 2021, 8:09 PM IST

ਪੰਜਾਬ ਭਰ ਵਿੱਚ ਲਗਾਤਾਰ ਵੱਡੇ ਬਿਜਲੀ ਦੇ ਕੱਟ ਲੱਗਣ ਕਾਰਨ ਲੋਕ ਪਰੇਸ਼ਾਨ ਹਨ, ਉਥੇ ਹੀ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਯੂਨਿਟ ਬੰਦ ਹੋਣਾ ਬਿਜਲੀ ਕੱਟ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਬਿਲਜੀ ਦੇ ਬਚਾਅ ਲਈ ਸਰਕਾਰੀ ਦਫਤਰਾਂ 'ਚ ਏਸੀ ਦੀ ਵਰਤੋਂ 'ਤੇ ਰੋਕ ਲਾ ਦਿੱਤੀ ਗਈ ਹੈ। ਜਿਥੇ ਇੱਕ ਪਾਸੇ ਲੋਕਾਂ ਦੇ ਨਿਆਣੇ ਗਰਮੀ 'ਚ ਬੇਹਾਲ, ਉਥੇ ਹੀ ਮਾਨਸਾ 'ਚ ਸਰਕਾਰੀ ਦਫਤਰਾਂ ਦੇ ਸਾਹਿਬ ਕੰਪਿਉਟਰਾਂ ਨੂੰ ਹਵਾ ਦਿੰਦੇ ਵਿਖਾਈ ਦਿੱਤੇ।

ਲੋਕਾਂ ਦੇ ਨਿਆਣੇ ਗਰਮੀ 'ਚ ਬੇਹਾਲ, ਸਾਹਿਬ ਦੇ ਰਹੇ ਕੰਪਿਉਟਰਾਂ ਨੂੰ ਹਵਾ
ਲੋਕਾਂ ਦੇ ਨਿਆਣੇ ਗਰਮੀ 'ਚ ਬੇਹਾਲ, ਸਾਹਿਬ ਦੇ ਰਹੇ ਕੰਪਿਉਟਰਾਂ ਨੂੰ ਹਵਾ

ਮਾਨਸਾ : ਪੰਜਾਬ ਭਰ ਵਿੱਚ ਲਗਾਤਾਰ ਵੱਡੇ ਬਿਜਲੀ ਦੇ ਕੱਟ ਲੱਗਣ ਕਾਰਨ ਲੋਕ ਪਰੇਸ਼ਾਨ ਹਨ, ਉਥੇ ਹੀ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਯੂਨਿਟ ਬੰਦ ਹੋਣਾ ਬਿਜਲੀ ਕੱਟ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਬਿਲਜੀ ਦੇ ਬਚਾਅ ਲਈ ਸਰਕਾਰੀ ਦਫਤਰਾਂ 'ਚ ਏਸੀ ਦੀ ਵਰਤੋਂ 'ਤੇ ਰੋਕ ਲਾ ਦਿੱਤੀ ਗਈ ਹੈ।

ਇਸ ਨੂੰ ਲੈ ਕੇ ਈਟੀਵੀ ਭਾਰਤ ਨੇ ਰਿਐਲਟੀ ਚੈਕ ਕੀਤਾ। ਇਸ ਦੌਰਾਨ ਸਰਕਾਰੀ ਦਫਤਰਾਂ ਵਿੱਚ ਦੌਰਾ ਕਰ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਕਿ ਸਰਕਾਰੀ ਦਫਤਰਾਂ ਵਿੱਚ ਕੀ ਸੂਬਾ ਸਰਕਾਰ ਦੇ ਆਦੇਸ਼ਾਂ ਦਾ ਪਾਲਣਾ ਹੋ ਰਹੀ ਹੈ ਜਾਂ ਨਹੀਂ।

ਰਿਐਲਟੀ ਚੈਕ ਦੌਰਾਨ ਸਰਕਾਰੀ ਦਫਤਰਾਂ ਵਿੱਚ ਏਸੀ ਚਲਦੇ ਨਜ਼ਰ ਆਏ। ਜਿਥੇ ਇੱਕ ਪਾਸੇ ਲੋਕਾਂ ਦੇ ਨਿਆਣੇ ਗਰਮੀ 'ਚ ਬੇਹਾਲ, ਉਥੇ ਹੀ ਮਾਨਸਾ 'ਚ ਸਰਕਾਰੀ ਦਫਤਰਾਂ ਦੇ ਸਾਹਿਬ ਕੰਪਿਉਟਰਾਂ ਨੂੰ ਹਵਾ ਦਿੰਦੇ ਵਿਖਾਈ ਦਿੱਤੇ।

ਇਸ ਸਬੰਧੀ ਜਦੋਂ ਦਫ਼ਤਰ 'ਚ ਮੌਜੂਦ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ। ਕਰਮਚਾਰੀਆਂ ਨੇ ਦੱਸਿਆ ਕਿ ਦਫਤਰ ਵਿੱਚ ਲੱਗਾ ਇੱਕ ਏਸੀ ਖਰਾਬ ਹੈ ਅਤੇ ਮਹਿਜ਼ ਇੱਕ ਹੀ ਚੱਲ ਰਿਹਾ ਹੈ। ਹੁਣ ਉਨ੍ਹਾਂ ਨੇ ਉਹ ਵੀ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਕਈ ਤਕਨੀਕੀ ਮਸ਼ੀਨਾਂ ਤੇ ਕੰਮਪਿਊਟਰ ਹਨ, ਇਨ੍ਹਾਂ ਨੂੰ ਬਿਨ੍ਹਾ ਏਸੀ ਤੋਂ ਨਹੀਂ ਚਲਾਇਆ ਜਾ ਸਕਦਾ। ਕਿਉਂਕਿ ਇਨ੍ਹਾਂ ਮਸ਼ੀਨਾਂ ਤੋਂ ਨਿਕਲਣ ਵਾਲੀ ਗਰਮ ਹਵਾ ਪ੍ਰਦੂਸ਼ਤ ਹੁੰਦੀ ਹੈ। ਜੇਕਰ ਇਨ੍ਹਾਂ ਮਸ਼ੀਨਾਂ ਨੂੰ ਠੰਡੇ ਵਾਤਾਵਰਣ 'ਚ ਨਾ ਰੱਖਿਆ ਜਾਵੇ ਤਾਂ ਇਨ੍ਹਾਂ ਦੇ ਖਰਾਬ ਹੋਣ ਦਾ ਡਰ ਹੁੰਦਾ ਹੈ। ਇਸ ਲਈ ਇੱਕ ਏਸੀ ਚਲਾਇਆ ਗਿਆ ਹੈ।

ਅਜਿਹਾ ਕਿਹਾ ਜਾ ਸਕਦਾ ਹੈ ਕਿ ਜਿਥੇ ਇੱਕ ਪਾਸੇ ਆਮ ਲੋਕ ਬਿਜਲੀ ਦੇ ਕੱਟ ਲਗਣ ਕਾਰਨ ਗਰਮੀ ਦੇ ਮੌਸਮ ਵਿੱਚ ਪਰੇਸ਼ਾਨ ਹੋ ਰਹੇ ਹਨ , ਉਥੇ ਹੀ ਦੂਜੇ ਪਾਸੇ ਸਰਕਾਰੀ ਦਫਤਰਾਂ ਵਿੱਚ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਉਲੰਘਣਾ ਕਰਕੰਪਿਉਟਰਾਂ ਤੇ ਮਸ਼ੀਨਾਂ ਨੂੰ ਹਵਾ ਲਗਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ETV ਭਾਰਤ ਦੀ ਖ਼ਬਰ ਦਾ ਅਸਰ! ਕੈਪਟਨ ਵੱਲੋਂ ਬਿਜਲੀ ਖ੍ਰੀਦਣ ਦੇ ਆਦੇਸ਼

Last Updated : Jul 1, 2021, 8:09 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.