ETV Bharat / state

ਪੰਜਾਬ ਐਂਡ ਯੂਟੀ ਕਮੇਟੀ ਦੇ ਪੈਨਸ਼ਨਧਾਰਕ 8 ਮਾਰਚ ਨੂੰ ਕਰਨਗੇ ਰੋਸ ਰੈਲੀ - ਡੀਏ ਦੀਆਂ ਕਿਸ਼ਤਾਂ ਦਾ

ਪੰਜਾਬ ਅਤੇ ਯੂਟੀ ਮੁਲਾਜ਼ਮ ਪੈਨਸ਼ਨ ਧਾਰਕਾਂ ਵੱਲੋਂ ਦੋ ਤਰੀਕ ਤੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਜੋ ਬਜਟ ਪੇਸ਼ ਹੋਣ ਤੱਕ ਜਾਰੀ ਰਹੇਗੀ। ਆਗੂਆਂ ਨੇ ਕਿਹਾ ਕਿ 8 ਮਾਰਚ ਨੂੰ ਬਜਟ ਪੇਸ਼ ਹੋਣ ’ਤੇ ਵੱਡੀ ਗਿਣਤੀ ਵਿਚ ਔਰਤਾਂ ਨੂੰ ਨਾਲ ਰੋਸ ਮਾਰਚ ਕੀਤਾ ਜਾਵੇਗਾ।

ਤਸਵੀਰ
ਤਸਵੀਰ
author img

By

Published : Mar 5, 2021, 10:54 PM IST

ਮਾਨਸਾ: ਪੰਜਾਬ ਅਤੇ ਯੂਟੀ ਮੁਲਾਜ਼ਮ ਪੈਨਸ਼ਨ ਧਾਰਕਾਂ ਵੱਲੋਂ ਦੋ ਤਰੀਕ ਤੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਜੋ ਬਜਟ ਪੇਸ਼ ਹੋਣ ਤੱਕ ਜਾਰੀ ਰਹੇਗੀ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ 8 ਮਾਰਚ ਨੂੰ ਬਜਟ ਪੇਸ਼ ਹੋਣ ’ਤੇ ਵੱਡੀ ਗਿਣਤੀ ਵਿਚ ਔਰਤਾਂ ਨੂੰ ਨਾਲ ਲੈ ਕੇ ਰੋਸ ਮਾਰਚ ਕੀਤਾ ਜਾਵੇਗਾ।

ਹੜਤਾਲ ’ਤੇ ਪੈਨਸ਼ਨ ਧਾਰਕ
ਇਸ ਮੌਕੇ ਹੜਤਾਲ ਕਰ ਰਹੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਕਹਿਣਾ ਹੈ ਕਿ ਅੱਜ ਸਾਡੀ ਪੰਜਾਬ ਐਂਡ ਯੂ ਟੀ ਮੁਲਾਜ਼ਮ ਪੈਨਸ਼ਨਰ ਦੀ ਭੁੱਖ ਹੜਤਾਲ ਚੌਥੇ ਦਿਨ ਵਿਚ ਸ਼ਾਮਲ ਹੋਈ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਤੁਰੰਤ ਦਿੱਤਾ ਜਾਵੇ ਅਤੇ ਜਿਹੜਾ ਜਜ਼ੀਆ ਟੈਕਸ ਦੋ ਸੌ ਰੁਪਏ ਮਹੀਨੇ ਵਿਕਾਸ ਦੇ ਨਾਮ ’ਤੇ ਕੱਟਿਆ ਜਾਂਦਾ ਹੈ ਉਸ ਨੂੰ ਤੁਰੰਤ ਬੰਦ ਕੀਤਾ ਜਾਵੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਜਦੋਂ ਬਿਹਾਰ ਵਿੱਚ ਚੋਣਾਂ ਹੋਈਆਂ ਸੀ ਉੱਥੇ ਕੋਈ ਕੋਰੋਨਾ ਨਹੀਂ ਸੀ ਅਤੇ ਹੁਣ ਬੰਗਾਲ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਉੱਥੇ ਵੀ ਕੋਈ ਕੋਰੋਨਾ ਨਹੀਂ ਹੈ ਤੇ ਪਿਛਲੇ ਦਿਨੀਂ ਪੰਜਾਬ ਅੰਦਰ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਵੀ ਕੋਈ ਕੋਰੋਨਾ ਨਹੀਂ ਸੀ ਕਿਉਂਕਿ ਕੋਰੋਨਾ ਸਿਰਫ਼ ਹੱਕ ਲਈ ਲੜਨ ਵਾਲੇ ਲੋਕਾਂ ਦੇ ਵਿੱਚ ਆਉਂਦਾ ਹੈ। ਕੇਂਦਰ ਸਰਕਾਰ ਸਿਰਫ਼ ਲੋਕਾਂ ਦੀਆਂ ਆਵਾਜ਼ਾਂ ਨੂੰ ਦਬਾਉਣ ਲਈ ਕੋਰੋਨਾ ਮਹਾਂਮਾਰੀ ਦਾ ਬਹਾਨਾ ਬਣਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.