ਮਾਨਸਾ: ਰਾਜ ਵਿੱਚ ਕਰਫਿਊ ਅਤੇ ਲੌਕਡਾਊਨ ਕਾਰਨ ਬੰਦ ਪਏ ਪੰਜਾਬ ਰਾਜ ਪਾਵਰਕਾਮ ਲਿਮਟਿਡ ਵੱਲੋਂ ਮਾਨਸਾ ਵਿੱਚ ਬਿਜਲੀ ਬਿੱਲ ਜਮਾਂ ਕਰਵਾਉਣ ਲਈ ਕੈਸ਼ ਕਾਊਂਟਰ ਖੋਲ੍ਹ ਦਿੱਤੇ ਗਏ ਹਨ।
ਪੀ.ਐਸ.ਪੀ.ਸੀ.ਐਲ. ਦੇ ਐਸ.ਡੀ.ੳ. ਅੰਮ੍ਰਿਤ ਪਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਸਾਵਧਾਨੀਆਂ ਵਰਤਦੇ ਹੋਏ ਮਾਨਸਾ ਵਿੱਚ ਕੈਸ਼ ਕਾਊਂਟਰ ਖੋਲ੍ਹੇ ਗਏ ਹਨ ਤਾਂ ਜੋ ਲੋਕ ਆਪਣਾ ਬਿੱਲ ਆਸਾਨੀ ਨਾਲ ਭਰ ਸਕਣ ਅਤੇ ਕੋਈ ਵੀ ਮੁਸ਼ਕਿਲ ਨਾ ਆਵੇ। ਉਨ੍ਹਾਂ ਦੱਸਿਆ ਕਿ ਪਹਿਲਾਂ ਬਿੱਲ ਸਿਰਫ਼ ਆਨਲਾਈਨ ਭਰੇ ਜਾ ਰਹੇ ਸੀ ਅਤੇ ਹੁਣ ਕੈਸ਼ ਭਰਨ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ।
ਆਨਲਾਈਨ ਰਾਹੀਂ ਬੇਸ਼ਕ ਲੋਕ ਖਪਤ ਦਾ ਬਿੱਲ ਭਰ ਰਹੇ ਸਨ ਪਰ ਇਸ ਨਾਲ ਕੁੱਝ ਮੁਸ਼ਕਿਲਾਂ ਵੀ ਆ ਰਹੀਆਂ ਸਨ ਤੇ ਖਪਤਕਾਰ ਆਨਲਾਈਨ ਦੀ ਜਾਣਕਾਰੀ ਨਾਂ ਹੋਣ ਦੀ ਵੀ ਗਲ ਕਹਿ ਰਹੇ ਹਨ।
ਇਹ ਵੀ ਪੜੋ:ਕੋਵਿਡ-19: ਭਾਰਤ ਵਿੱਚ ਪੀੜਤਾਂ ਦੀ ਗਿਣਤੀ 67 ਹਜ਼ਾਰ ਤੋਂ ਪਾਰ, 2206 ਮੌਤਾਂ