ਮਾਨਸਾ: ਨਗਰ ਕੌਂਸਲ ਤੇ ਪਾਵਰਕਾਮ 'ਚ ਸਟ੍ਰੀਟ ਲਾਈਟਾਂ ਦੇ ਬਿੱਲ ਨੂੰ ਲੈ ਕੇ ਮਾਮਲਾ ਸਾਹਮਣੇ ਆਇਆ ਹੈ। ਪਵਾਰਕਾਮ ਦੇ ਐਸਡੀਓ ਅੰਮ੍ਰਿਤਪਾਲ ਗੋਇਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਨਗਰ ਕੌਂਸਲ ਵੱਲੋਂ ਸਟ੍ਰੀਟ ਲਾਈਟਾਂ, ਪਾਰਕ ਦੇ ਬਿੱਲ ਅਦਾ ਕਰ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਟ੍ਰੀਟ ਲਾਇਟਾਂ ਦਾ ਬਕਾਇਆ ਬਿੱਲ 4 ਕਰੋੜ 3 ਲੱਖ ਰੁਪਏ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬਿੱਲ ਅਦਾ ਨਾ ਕਰਨ 'ਤੇ ਸਟ੍ਰੀਟ ਲਾਇਟਾਂ ਦਾ ਕੁਨੈਸ਼ਨ ਕੱਟਿਆ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ਕਾਇਤਾ ਉਣ ਕਾਰਨ ਬਿਜਲੀ ਵਾਪਸ ਸਟ੍ਰੀਟ ਲਾਇਟਾਂ 'ਚ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਨਗਰ ਕੌਂਸਲ ਨੂੰ ਚਿੱਠੀਆਂ ਵੀ ਭੇਜੀਆ ਗਇਆ ਸੀ, ਪਰ ਫਿਰ ਵੀ ਬਿੱਲ ਨਹੀਂ ਅਦਾ ਕੀਤੇ ਗਏ। ਉਨ੍ਹਾਂ ਨੇ ਨਗਰ ਕੋਂਸਲ ਨੂੰ ਜਲਦੀ ਤੋਂ ਜਲਦੀ ਬਿੱਲ ਅਦਾ ਕਰਨ ਲਈ ਕਿਹਾ ਗਇਆ।
ਦੂਜੇ ਪਾਸੇ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸਰੂਜ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਦੀ ਆਮਦਨ 8 ਕਰੋੜ ਹੈ। ਉਨਾਂ ਕਿਹਾ ਕਿ ਪਰ ਸਾਰਾ ਖਰਚਾ 10 ਕਰੋੜ ਆਉਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਬਿੱਲ ਜਲਦੀ ਪੂਰੇ ਅਦਾ ਕਰ ਦਵਾਗੇ। ਉਨ੍ਹਾਂ ਕਿਹਾ ਕਿ ਕੁੱਝ ਸਮੇਂ ਤੱਕ ਅਸੀਂ ਟੈਕਸ ਇਕੱਠੇ ਕਰਨੇ, ਜ਼ਮੀਨਾ ਦੇ ਠੇਕੇ ਇੱਕਠੇ ਕਰਨੇ, ਇਸ ਲਈ ਅਸੀਂ ਸਾਰੇ ਪੁਰਾਣੇ ਬਿੱਲ ਅਦਾ ਕਰ ਦਵਾਂਗੇ।