ਮਾਨਸਾ: 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਤੋਂ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰ ਦਿੱਤੀਆਂ ਗਿਆ ਹੈ। ਅਤੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਅੱਜ ਵੀ ਜਿਉਂ ਦੀਆਂ ਤਿਉਂ ਹਨ, ਮਾਨਸਾ ਸ਼ਹਿਰ ਦੀ ਵੱਡੀ ਸਮੱਸਿਆ ਸ਼ਹਿਰ (biggest problem of Mansa city) ਦੇ ਵਿਚਕਾਰ ਬਣੇ ਕੂੜੇ ਦੇ ਢਾਬਾ ਅੱਜ ਵੀ ਰੁੱਖਾਂ ਦੇ ਲਈ ਵੱਡੀ ਸਿਰਦਰਦੀ ਹਨ ਅਤੇ ਚੋਣਾਂ ਨੇੜੇ ਆਉਂਦਿਆਂ ਹੀ ਸ਼ਹਿਰ ਵਾਸੀ ਇਨ੍ਹਾਂ ਸਮੱਸਿਆਵਾਂ ਨੂੰ ਲੈਕੇ ਮੌਜੂਦ ਅਤੇ ਸਾਬਕਾ ਸਰਕਾਰਾਂ ‘ਤੇ ਇਲਜ਼ਾਮ ਲਗਾਏ ਗਏ ਹਨ।
ਸ਼ਹਿਰ ਵਾਸੀਆ ਦਾ ਕਹਿਣਾ ਹੈ ਕਿ ਹਰ ਸਾਲ ਚੋਣਾਂ ਵਿੱਚ ਇੱਥੇ ਦੀ ਉਮੀਦਵਾਰਾਂ ਵੱਲੋਂ ਇਸ ਕੂੜੇ ਡੰਪ ਦਾ ਮੁੱਦਿਆ ਚੁੱਕਿਆ ਜਾਂਦਾ ਹੈ, ਪਰ ਉਮੀਦਵਾਰ ਤੋਂ ਵਿਧਾਇਕ ਬਣਦੇ ਹੀ ਇੱਥੇ ਹੀ ਲੀਡਰ ਇਸ ਮੁੱਦੇ ‘ਤੇ ਚੁੱਪ ਵੱਟ ਲੈਂਦੇ ਹਨ।
ਉੱਥੇ ਹੀ ਜਦੋਂ ਇਸ ਮੁੱਦੇ ਬਾਰੇ ਹਲਕੇ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ (MLA Nazar Singh Manshahia) ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਇਨ੍ਹਾਂ ਕੂੜੇ ਦੇ ਡੰਪਾ ਨੂੰ ਚੁੱਕਣ ਦੇ ਲਈ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਪਰ ਵਿਰੋਧੀਆ ਵੱਲੋਂ ਉਸ ਉੱਤੇ ਵੀ ਸਿਆਸਤ ਕਰਕੇ ਇਸ ਮੁੱਦੇ ਨੂੰ ਹੱਲ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੀ ਇਸ ਸਮੱਸਿਆ ਨੂੰ ਹੱਲ ਨਹੀਂ ਕਰ ਸਕੇ ਉਸ ਦੇ ਲਈ ਉਨ੍ਹਾਂ ਨੂੰ ਹਮੇਸ਼ਾ ਅਫਸੋਸ ਰਹੇਗਾ।
ਇਹ ਵੀ ਪੜ੍ਹੋ:Punjab Assembly Election 2022: ਹਰੇਕ ਪਾਰਟੀ ਨੂੰ ਮੌੜ ਮੰਡੀ ਸੀਟ ਲਈ ਕਰਨੀ ਹੋਵੇਗੀ ਜੱਦੋ ਜਹਿਦ, ਜਾਣੋ ਸਿਆਸੀ ਹਾਲ