ਮਾਨਸਾ : ਚੀਨ ਵਿਖੇ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੀ ਧੀ ਪਰਨੀਤ ਕੌਰ (Gold Medal Parneet Kaur) ਨੇ ਤੀਰਅੰਦਾਜ਼ੀ ਵਿੱਚ ਗੋਲਡ ਮੈਡਲ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਪਰਨੀਤ ਕੌਰ ਵੱਲੋਂ ਗੋਲਡ ਮੈਡਲ ਹਾਸਿਲ ਕਰਨ ਤੋਂ ਬਾਅਦ ਪਰਨੀਤ ਕੌਰ ਦੇ ਪਿੰਡ ਮੰਡਾਲੀ ਵਿਖੇ ਖੁਸ਼ੀ ਦਾ ਮਾਹੌਲ ਹੈ ਅਤੇ ਪਿੰਡ ਵਾਸੀਆਂ ਵੱਲੋਂ ਪਰਨੀਤ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਪਹਿਲਾਂ ਵੀ ਇਲਾਕੇ ਦਾ ਇਹ ਖਿਡਾਰੀ ਮਾਣ : ਚੀਨ ਦੇ ਹਾਂਗਜੂ ਵਿਖੇ ਹੋ ਰਹੀਆਂ ਏਸ਼ੀਆਈ ਖੇਡਾਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਡਾਲੀ ਦੀ ਧੀ ਪਰਨੀਤ ਕੌਰ ਨੇ ਤੀਰਅੰਦਾਜੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਮ ਪੂਰੀ ਦੁਨੀਆਂ ਦੇ ਵਿੱਚ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਸੂਬੇਦਾਰ ਸੁਖਮੀਤ ਸਿੰਘ ਅਤੇ ਸਤਨਾਮ ਸਿੰਘ ਨੇ ਰੋਇੰਗ ਦੇ ਵਿੱਚ ਬਰੌਂਜ ਮੈਡਲ ਹਾਸਿਲ ਕੀਤਾ ਹੈ ਅਤੇ ਬੀਤੇ ਦਿਨੀ ਵੀ ਮਾਨਸਾ ਜ਼ਿਲ੍ਹੇ ਦੀ ਧੀ ਮੰਜੂ ਰਾਣੀ ਨੇ ਕਾਂਸੇ ਦਾ ਮੈਡਲ ਹਾਸਲ ਕੀਤਾ ਹੈ। ਇਸੇ ਤਰ੍ਹਾਂ ਪਰਨੀਤ ਕੌਰ ਨੇ ਤੀਰਅੰਦਾਜੀ ਦੇ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਪੂਰੇ ਜਿਲ੍ਹੇ ਦਾ ਨਾਮ ਭਾਰਤ ਦੇਸ਼ ਦੇ ਵਿੱਚ ਧਰੁਵਤਾਰੇ ਦੀ ਤਰ੍ਹਾਂ ਚਮਕਾ ਦਿੱਤਾ ਹੈ।
ਪਿੰਡ ਵਾਸੀਆਂ ਨੇ ਕਿਹਾ ਕਿ ਅੱਜ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਾਡੇ ਛੋਟੇ ਜਿਹੇ ਪਿੰਡ ਦੀ ਧੀ ਪਰਨੀਤ ਕੌਰ ਨੇ ਏਸ਼ੀਆਈ ਗੇਮਾਂ ਵਿੱਚ ਗੋਲਡ ਮੈਡਲ ਹਾਸਲ ਕਰਕੇ ਸਾਡੇ ਪਿੰਡ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਦੁਨੀਆਂ ਦੇ ਵਿੱਚ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਪਰਨੀਤ ਕੌਰ ਦੇ ਪਿਤਾ ਅਵਤਾਰ ਸਿੰਘ ਮਾਸਟਰ ਜੋ ਇਸ ਸਕੂਲ ਦੇ ਵਿੱਚ ਹੀ ਪੜਾ ਕੇ ਗਏ ਹਨ ਅਤੇ ਉਹ ਅੱਜ ਕੱਲ ਆਪਣੀ ਬੇਟੀ ਨੂੰ ਗੇਮਾਂ ਦੀ ਤਿਆਰੀ ਕਰਵਾਉਣ ਦੇ ਲਈ ਪਟਿਆਲਾ ਵਿਖੇ ਰਹਿ ਰਹੇ ਹਨ।
- Ransom extortionists arrested : ਮੋਗਾ ਵਿੱਚ ਕੱਪੜਾ ਵਪਾਰੀ ਕੋਲੋਂ ਫਿਰੌਤੀ ਵਸੂਲਣ ਆਏ ਦੋ ਨੌਜਵਾਨ ਕਾਬੂ, ਤੀਜਾ ਮੌਕੇ ਤੋਂ ਫਰਾਰ
- Asian Games 2023: ਏਸ਼ੀਆਈ ਖੇਡਾਂ 'ਚ ਪੰਜਾਬੀਆਂ ਨੇ ਕਰਵਾਈ ਬੱਲੇ-ਬੱਲੇ, ਮਾਨਸਾ ਦੀ ਪ੍ਰਨੀਤ ਕੌਰ ਨੇ ਤੀਰਅੰਦਾਜ਼ੀ 'ਚ ਜਿੱਤਿਆ ਗੋਲਡ ਮੈਡਲ
- Congress Protest: ਕਾਂਗਰਸ ਵੱਲੋਂ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਖ਼ਿਲਾਫ਼ ਜ਼ਿਲ੍ਹਾ ਹੈੱਡਕੁਆਰਟਰ ਕਪੂਰਥਲਾ ਵਿਖੇ ਰੋਸ ਪ੍ਰਦਰਸ਼ਨ ਦਾ ਐਲਾਨ
ਉਹਨਾਂ ਕਿਹਾ ਕਿ ਜਦੋਂ ਪਰਨੀਤ ਕੌਰ ਪਿੰਡ ਵਿਖੇ ਪਹੁੰਚੇਗੀ ਤਾਂ ਉਸਦਾ ਭਰਮਾ ਸਵਾਗਤ ਕੀਤਾ ਜਾਵੇਗਾ। ਇਸ ਦੌਰਾਨ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਨੇ ਵੀ ਕਿਹਾ ਕਿ ਪਰਨੀਤ ਕੌਰ ਦੇ ਸਵਾਗਤ ਦੀਆਂ ਤਿਆਰੀਆਂ ਹੁਣੇ ਤੋਂ ਹੀ ਆਰੰਭ ਕਰ ਦਿੱਤੀਆਂ ਹਨ। ਦੂਜੇ ਪਾਸੇ ਉਸਦੇ ਸਕੂਲ ਦੇ ਵਿਦਿਆਰਥੀ ਵੀ ਖੁਸ਼ ਹਨ।