ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਮ ਮੁਲਜ਼ਮ ਜਗਿੰਦਰ ਜੋਗਾ ਨੂੰ 6 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਮਾਨਸਾ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਮਾਨਸਾ ਅਦਾਲਤ ਨੇ ਜੋਗਿੰਦਰ ਜੋਗਾ ਨੂੰ 12 ਜੁਲਾਈ ਨੂੰ ਮੁੜ ਤੋਂ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ। ਇਸ ਦਰਮਿਆਨ ਮੋਹਾਲੀ ਤੋਂ ਮਾਨਸਾ ਅਦਾਲਤ ਪਹੁੰਚੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਅਦਾਲਤ ਤੋਂ ਮੁਲਜ਼ਮ ਜੋਗਾ ਸਿੰਘ ਦੇ ਟਰਾਜ਼ਿਟ ਰਿਮਾਂਡ ਦੀ ਮੰਗ ਕੀਤੀ। ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਮੁਤਾਬਿਕ ਅਦਾਲਤ ਨੇ ਏਜੀਟੀਐੱਫ ਦੀ ਇਸ ਅਪੀਲ ਨੂੰ ਸਵੀਕਾਰਦਿਆਂ ਮੁਲਜ਼ਮ ਜੋਗਾ ਸਿੰਘ ਨੂੰ ਏਟੀਜੀਐੱਫ ਨੂੰ ਟਰਾਂਜ਼ਿਟ ਰਿਮਾਂਡ ਉੱਤੇ ਸੌਂਪ ਦਿੱਤਾ। ਇਸ ਤੋਂ ਇਲਾਵਾ ਅਦਾਲਤ ਨੇ ਮੁੜ ਤੋਂ ਮੁਲਜ਼ਮ ਜੋਗਾ ਸਿੰਘ ਦੀ ਪੇਸ਼ੀ 12 ਜੁਲਾਈ ਨੂੰ ਅਦਾਲਤ ਵਿੱਚ ਹੋਣ ਦੇ ਹੁਕਮ ਵੀ ਦਿੱਤੇ।
ਅਦਾਲਤ ਵਿੱਚ ਮੁੜ ਹੋਵੇਗੀ ਪੇਸ਼ੀ: ਦੱਸ ਦਈਏ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ ਜੋਗਿੰਦਰ ਸਿੰਘ ਜੋਗਾ ਨੂੰ ਪਿਛਲੇ ਦਿਨੀਂ ਮਾਨਸਾ ਪੁਲਿਸ ਗੁੜਗਾਵਾਂ ਦੀ ਇੱਕ ਜੇਲ੍ਹ ਦੇ ਵਿੱਚੋਂ ਲੈ ਕੇ ਆਈ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਦੋ ਦਿਨਾਂ ਦਾ ਰਿਮਾਂਡ ਮਿਲਿਆ ਸੀ ਅਤੇ ਤੋਂ ਉਸ ਤੋਂ ਬਾਅਦ ਫਿਰ 6 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀ ਅਤੇ ਅੱਜ ਮੁੜ ਤੋਂ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਏਜੀਟੀਐਫ ਮੋਹਾਲੀ ਨੇ ਇੱਕ 40 ਨੰਬਰ ਮਾਮਲੇ ਦੇ ਵਿੱਚ ਮੁਲਜ਼ਮ ਨੂੰ ਨਾਮਜ਼ਦ ਕਰ ਲਿਆ ਹੈ। ਇਸ ਦੌਰਾਨ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਜੋਗਿੰਦਰ ਸਿੰਘ ਜੋਗਾ ਨੂੰ ਅੱਜ ਪੇਸ਼ ਕੀਤਾ ਗਿਆ ਸੀ ਜਿਸ ਨੂੰ ਮੁਹਾਲੀ ਦੇ ਇੱਕ ਮਾਮਲੇ ਵਿੱਚ ਏਜੀਟੀਐਫ ਨੇ ਨਾਮਜ਼ਦ ਕੀਤਾ ਹੈ।
- ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਹੋਇਆ ਮੁਕਾਬਲਾ, ਪੁਲਿਸ ਨੇ ਗੈਂਗਸਟਰ ਮਨਿੰਦਰ ਘੋੜਾ ਅਤੇ ਉਸ ਦਾ ਸਾਥੀ ਕੀਤਾ ਗ੍ਰਿਫ਼ਤਾਰ, ਗੈਂਗਸਟਰ ਹਨ ਲਾਰੈਂਸ ਗਰੁੱਪ ਦੇ ਗੁਰਗੇ
- ਫਾਜ਼ਿਲਕਾ ਦੀ ਧੀ ਨੇ ਵਧਾਇਆ ਪੰਜਾਬ ਦਾ ਮਾਣ, ਪ੍ਰਿਯਮਦੀਪ ਕੌਰ ਜਲਦ ਬਣੇਗੀ ਵਿਗਿਆਨਿਕ
- CM Mann to Sukhjinder Randhawa: ਰੰਧਾਵਾ ਦੇ ਚੈਲੇਂਜ ਉਤੇ ਮੁੱਖ ਮੰਤਰੀ ਦਾ ਜਵਾਬ, ਕਿਹਾ- "ਆਹ ਲਓ ਰੰਧਾਵਾ ਸਾਬ੍ਹ ਤੁਹਾਡਾ ਅੰਸਾਰੀ ਵਾਲਾ ਨੋਟਿਸ"
ਮੁਲਜ਼ਮ ਜੋਗਿੰਦਰ ਜੋਗਾ ਉੱਤੇ ਇਹ ਹੈ ਇਲਜ਼ਾਮ: ਦੱਸਣਯੋਗ ਹੈ ਕਿ ਜੋਗਿੰਦਰ ਸਿੰਘ ਜੋਗਾ ਉੱਤੇ ਇਲਜ਼ਾਮ ਹੈ ਕਿ ਉਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਿਲ ਇੱਕ ਮੋਡਿਊਲ ਦੇ 4 ਸ਼ੂਟਰਾਂ ਨੂੰ ਹਰਿਆਣਾ ਦੇ ਕਿਸੇ ਪਿੰਡ ਵਿੱਚ ਪਨਾਹ ਦਿੱਤੀ ਸੀ। ਪੁਲਿਸ ਨੂੰ ਇਹ ਵੀ ਸ਼ੱਕ ਸੀ ਕਿ ਸ਼ੂਟਰਾਂ ਨੂੰ ਜੋ ਹਥਿਆਰ ਮੁਹੱਈਆ ਕਰਵਾਏ ਗਏ ਸਨ ਮੁਲਜ਼ਮ ਜੋਗਿੰਦਰ ਜੋਗਾ ਨੇ ਹੀ ਉਨ੍ਹਾਂ ਹਥਿਆਰਾਂ ਨੂੰ ਖੁਰਦ-ਬੁਰਦ ਕੀਤਾ ਸੀ । ਇਸ ਤੋਂ ਬਾਅਦ ਹੀ ਪੁਲਿਸ ਮੂਸੇਵਾਲਾ ਕਾਂਡ ਵਿੱਚ ਵਰਤੇ ਗਏ ਹਥਿਆਰ ਬਰਾਮਦ ਕਰਨ ਲਈ ਮੁਲਜ਼ਮ ਜੋਗਿੰਦਰ ਜੋਗਾ ਨੂੰ ਮਾਨਸਾ ਲੈਕੇ ਆਈ ਹੈ।