ਮਾਨਸਾ : ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਨਾਮਜ਼ਦ ਮੁਲਜ਼ਮਾਂ ਦੀ ਅੱਜ ਮਾਨਸਾ ਕੋਰਟ ਦੇ ਵਿੱਚ ਪੇਸ਼ੀ ਸੀ ਪਰ ਕਿਸੇ ਮੁਲਜ਼ਮ ਨੂੰ ਜੇਲ੍ਹ ਅਥਾਰਟੀ ਵੱਲੋਂ ਨਾ ਤਾਂ ਵੀਡੀਓ ਕਾਨਫਰੰਸ ਅਤੇ ਨਾ ਹੀ ਫਿਜੀਕਲ ਤੌਰ ਉੱਤੇ ਪੇਸ਼ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਮਾਨਸਾ ਦੀ ਅਦਾਲਤ ਨੇ ਵੱਖੋ ਵੱਖਰੀਆਂ ਜੇਲ੍ਹਾਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਅਗਲੀ ਪੇਸ਼ੀ ਉੱਤੇ ਮੁਲਜ਼ਮਾਂ ਨੂੰ ਪੇਸ਼ ਕੀਤਾ ਜਾਵੇ।
ਇਹ ਹਨ ਮੁਲਜ਼ਮ : ਇਸ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅੱਜ ਸਿੱਧੂ ਮੂਸੇਵਾਲਾ ਕੇਸ ਵਿੱਚ ਪੇਸ਼ੀ ਸੀ, ਜਿਸ ਵਿਚ ਮੁਲਜ਼ਮ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ, ਅਰਸ਼ਦ ਖ਼ਾਨ, ਕਪਿਲ ਪੰਡਿਤ, ਪਵਨ ਕੁਮਾਰ ਬਿਸਨੋਈ ਤੇ ਨਸੀਬ ਖਾਨ ਦੀ ਪੇਸ਼ੀ ਸੀ। ਉਹਨਾਂ ਨੂੰ ਜੇਲ੍ਹ ਅਥਾਰਟੀ ਵੱਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕੀਤਾ ਗਿਆ। ਬਾਕੀ ਮੁਲਜ਼ਮਾਂ ਵਿੱਚ ਬਲਦੇਵ ਸਿੰਘ ਨਿੱਕੂ, ਸੰਦੀਪ ਕੇਕੜਾ, ਮਨਦੀਪ ਸਿੰਘ ਰਾਈਆਂ, ਲਾਰੇਂਸ ਬਿਸ਼ਨੋਈ, ਪ੍ਰਿਆਵਰਤ ਫੌਜੀ, ਮਨਪ੍ਰੀਤ ਭਾਊ, ਮੋਨੂੰ ਡਾਂਗਰ, ਪ੍ਰਭਦੀਪ ਸਿੰਘ ਪੱਬੀ,ਕੁਲਦੀਪ, ਕੇਸ਼ਵ, ਸਚਿਨ ਬਿਸ਼ਨੋਈ, ਸਚਿਨ ਚੌਧਰੀ, ਅੰਕਿਤ ਜੰਟੀ, ਅੰਕਿਤ ਸੇਰਸਾ, ਚਰਨਜੀਤ ਸਿੰਘ ਚੇਤਨ, ਬਿੱਟੂ, ਦੀਪਕ ਮੁੰਡੀ, ਰਜਿੰਦਰ ਜੌਕਰ, ਜਗਤਾਰ ਸਿੰਘ, ਸਰਾਜ ਸਿੰਘ, ਮਨਪ੍ਰੀਤ ਤੇ ਦੀਪਕ ਟੀਨੂੰ ਨੂੰ ਜੇਲ੍ਹ ਅਥਾਰਟੀ ਵੱਲੋਂ ਕੋਰਟ ਵਿੱਚ ਕਿਸੇ ਵੀ ਤਰੀਕੇ ਪੇਸ਼ ਨਹੀਂ ਕੀਤਾ ਗਿਆ।
ਪਿਛਲੀ ਪੇਸ਼ੀ ਤੇ ਅਦਾਲਤ ਵੱਲੋਂ ਜੇਲ੍ਹ ਸੁਪਰਡੈਂਟਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਇਹ ਵੱਖੋ-ਵੱਖ ਜੇਲ੍ਹਾਂ ਵਿੱਚ ਬੰਦ ਹਨ ਅਤੇ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਮਨਮੋਹਨ ਸਿੰਘ ਮੋਹਣਾ ਅਤੇ ਮਨਦੀਪ ਸਿੰਘ ਤੂਫਾਨ ਦੀ ਮੌਤ ਹੋ ਚੁੱਕੀ ਹੈ। ਇਸਦੇ ਸਬੰਧ ਵਿੱਚ ਕੋਰਟ ਵੱਲੋਂ ਜਾਂਚ ਅਧਿਕਾਰੀ ਨੂੰ ਸੰਮਨ ਕੀਤੇ ਸਨ ਤਾਂ ਕਿ ਉਹਨਾਂ ਦੀ ਮੌਤ ਸਬੰਧੀ ਸਟੇਟਮੈਂਟ ਦੇਣ। ਇਸ ਸਬੰਧ ਵਿੱਚ ਅੱਜ ਹੌਲਦਾਰ ਜਸਕਰਨ ਸਿੰਘ ਪੇਸ਼ ਹੋਏ ਅਤੇ ਉਹਨਾਂ ਵੱਲੋਂ ਮਨਮੋਹਨ ਸਿੰਘ ਮੌੜਾਂ ਦੀ ਮੌਤ ਸਬੰਧੀ ਸਰਟੀਫਿਕੇਟ ਕੋਰਟ ਵਿੱਚ ਪੇਸ਼ ਕੀਤਾ ਗਿਆ।
- NEET Exam Results:ਨੀਟ ਦੀ ਪ੍ਰੀਖਿਆ ਦੇ ਨਤੀਜੇ 'ਚ ਪੰਜਾਬ ਦੀਆਂ 2 ਧੀਆਂ ਰਹੀਆਂ ਅੱਵਲ, ਪ੍ਰਿੰਜਲ ਤੇ ਅੰਛਿਕਾ ਨੇ ਵਧਾਇਆ ਮਾਣ
- ਪਿੰਡ ਭੈਣੀਬਾਘਾ ਦੇ ਪ੍ਰਾਇਮਰੀ ਹੈਲਥ ਸੈਂਟਰ ਦੇ ਸਟਾਫ ਦੀ ਬਦਲੀ ਕਰਨ ਦੇ ਵਿਰੋਧ 'ਚ ਆਏ 14 ਪਿੰਡਾਂ ਦੇ ਲੋਕ
- ਲੁਧਿਆਣਾ ਕੈਸ਼ ਵੈਨ ਲੁੱਟ ਦੇ ਮਾਮਲੇ 'ਚ 5 ਕਰੋੜ ਰੁਪਏ ਸਮੇਤ 6 ਮੁਲਜ਼ਮ ਗ੍ਰਿਫ਼ਤਾਰ, ਜਾਣੋ ਕੌਣ ਹੈ ਮਾਸਟਰ ਮਾਈਡ...
ਅਦਾਲਤ ਦੇ ਅੱਗੇ ਹੁਕਮ ਦਿੱਤਾ ਕਿ ਸਾਰੇ ਦੋਸ਼ੀਆਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇ। ਵਕੀਲ ਨੇ ਦੱਸਿਆ ਕਿ ਇਸ ਕੇਸ ਦੀ ਅਗਲੀ ਸੁਣਵਾਈ 28 ਜੂਨ 2023 ਹੈ। ਇਸ ਵਿਚ ਜੇਲ੍ਹ ਸੁਪਰੀਟੇਂਡੈਂਟਾਂ ਨੂੰ ਆਦੇਸ਼ ਜਾਰੀ ਕੀਤੇ ਹਨ ਤੇ ਸਾਰੇ ਦੋਸ਼ੀਆਂ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ।