ETV Bharat / state

CNG ਕਾਰ ’ਚ ਹੋਇਆ ਬਲਾਸਟ, 1 ਹਲਾਕ ਕਈ ਜਖਮੀ - ਪੁਲਿਸ

ਮਾਨਸਾ ਵਿੱਚ ਪੈਟਰੋਲ ਪੰਪ ਤੇ ਇੱਕ CNG ਕਾਰ ਦੇ ਵਿੱਚ ਬਲਾਸਟ ਹੋ ਗਿਆ ਜਿਸ ਕਾਰਨ ਆਲੇ ਦੁਆਲੇ ਹੜਕੰਪ ਮੱਚ ਗਿਆ। ਇਸ ਹਾਦਸੇ ਦੇ ਵਿੱਚ ਇੱਕ ਸ਼ਖ਼ਸ ਦੀ ਮੌਤ ਹੋ ਗਈ ਤੇ ਕਈ ਲੋਕਾਂ ਦੀ ਮੌਤ ਹੋ ਗਈ ਹੈ।

CNG ਕਾਰ ਚ ਹੋਇਆ ਬਲਾਸਟ
CNG ਕਾਰ ਚ ਹੋਇਆ ਬਲਾਸਟ
author img

By

Published : Jul 11, 2021, 9:41 PM IST

ਮਾਨਸਾ: ਜ਼ਿਲ੍ਹੇ ਦੇ ਬੱਸ ਸਟੈਂਡ ਦੇ ਨਜ਼ਦੀਕ ਇੱਕ ਪੈਟਰੋਲ ਪੰਪ ‘ਤੇ ਸੀਐੱਨਜੀ ਗੈਸ ਕਾਰ ਦੇ ਵਿਚ ਬਲਾਸਟ ਹੋ ਗਿਆ ਜਿਸਦੇ ਨਾਲ ਦੋ ਗੱਡੀਆਂ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ਦੇ ਵਿੱਚ ਸੀਐੱਨਜੀ ਗੈਸ ਪਾ ਰਹੇ ਕਰਿੰਦੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸਦੇ ਨਾਲ ਹੀ ਕੁਝ ਲੋਕ ਜ਼ਖ਼ਮੀ ਹੋਏ। ਜ਼ਖਮੀਆਂ ਨੂੰ ਇਲਾਜ ਦੇ ਲਈ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਉਧਰ ਮੌਕੇ ‘ਤੇ ਚਸ਼ਮਦੀਦਾਂ ਨੇ ਦੱਸਿਆ ਕਿ ਜੋ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਉਹ ਕਾਰ ਪੰਪ ‘ਤੇ ਸੀਐਨਜੀ ਗੈਸ ਪਵਾਉਣ ਪਹੁੰਚੀ ਸੀ ਅਤੇ ਜਦੋਂ ਹੀ ਕਾਰ ਦੇ ਵਿਚ ਬਲਾਸਟ ਹੋਇਆ ਤਾਂ ਆਲੇ ਦੁਆਲੇ ਹਫੜਾ-ਤਫੜੀ ਦਾ ਮਾਹੌਲ ਪੈਦਾ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੇ ਵਿੱਚ ਦੋ ਗੱਡੀਆਂ ਦੇ ਪਰਖੱਚੇ ਉੱਡ ਗਏ ਅਤੇ ਇਕ ਪੰਪ ਦੇ ਕਰਿੰਦੇ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਇਕਦਮ ਬਲਾਸਟ ਹੋਣ ਨਾਲ ਲੋਕਾਂ ਦੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

CNG ਕਾਰ ਚ ਹੋਇਆ ਬਲਾਸਟ

ਚਸ਼ਮਦੀਦ ਐੱਸਪੀ ਡੀ ਕਪਿਲ ਦਿਗਵਿਜੇ ਨੇ ਕਿਹਾ ਕਿ ਪੈਟਰੋਲ ਪੰਪ ‘ਤੇ ਸੀਐਨਜੀ ਪਵਾਉਣ ਪਹੁੰਚੀ ਕਾਰ ਦੇ ਵਿਚ ਬਲਾਸਟ ਹੋਇਆ ਜਿਸਦੇ ਨਾਲ ਕਾਫੀ ਨੁਕਸਾਨ ਹੋਇਆ ਅਤੇ ਇਕ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਜਾਂਚ ਦੇ ਵਿੱਚ ਸਾਹਮਣੇ ਆਇਆ। ਓਧਰ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਤਿੰਨ ਵਿਅਕਤੀ ਆਏ ਹਨ ਜਿਨ੍ਹਾਂ ਦੇ ਵਿੱਚ ਦੋ ਜ਼ਖਮੀ ਹਨ ਅਤੇ ਇੱਕ ਸ਼ਖ਼ਸ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ:ਕਿਸਾਨਾਂ ਨੇ ਭਾਜਪਾ ਆਗੂ ਗਲੀਆਂ ‘ਚ ਭਜਾ-ਭਜਾ ਕੁੱਟੇ, ਪਾੜੇ ਕੱਪੜੇ

ETV Bharat Logo

Copyright © 2024 Ushodaya Enterprises Pvt. Ltd., All Rights Reserved.