ETV Bharat / state

ਮਾਨਸਾ ਪੁੱਜੇ ਸੀਪੀਆਈ ਆਗੂ ਕਨ੍ਹੱਈਆ ਕੁਮਾਰ ਨੇ ਕੇਂਦਰ 'ਤੇ ਸਾਧੇ ਨਿਸ਼ਾਨੇ

ਮਾਨਸਾ ਵਿਖੇ ਸੀਪੀਆਈ ਵੱਲੋਂ 94ਵੀਂ ਵਰ੍ਹੇਗੰਢ ਮੌਕੇ ਸੰਵਿਧਾਨ ਬਚਾਓ ਦੇਸ਼ ਬਚਾਓ ਰੈਲੀ ਆਯੋਜਿਤ ਕੀਤੀ ਗਈ ਜਿਸ ਨੂੰ ਸੀਪੀਆਈ ਦੇ ਰਾਸ਼ਟਰੀ ਨੇਤਾ ਕਨ੍ਹੱਈਆ ਕੁਮਾਰ ਸੰਬੋਧਨ ਕਰਨ ਲਈ ਪਹੁੰਚੇ। ਇਸ ਮੌਕੇ ਕਨ੍ਹੱਈਆ ਕੁਮਾਰ ਨੇ ਮੋਦੀ ਸਰਕਾਰ 'ਤੇ ਜੰਮ ਕੇ ਤੰਜ ਕਸੇ।

ਕਨ੍ਹੱਈਆ ਕੁਮਾਰ
ਕਨ੍ਹੱਈਆ ਕੁਮਾਰ
author img

By

Published : Dec 26, 2019, 5:22 PM IST

ਮਾਨਸਾ: ਸੀਪੀਆਈ ਵੱਲੋਂ 94ਵੀਂ ਵਰ੍ਹੇਗੰਢ ਮੌਕੇ ਸੰਵਿਧਾਨ ਬਚਾਓ ਦੇਸ਼ ਬਚਾਓ ਰੈਲੀ ਆਯੋਜਿਤ ਕੀਤੀ ਗਈ ਜਿਸ ਨੂੰ ਸੀਪੀਆਈ ਦੇ ਰਾਸ਼ਟਰੀ ਨੇਤਾ ਕਨ੍ਹੱਈਆ ਕੁਮਾਰ ਸੰਬੋਧਨ ਕਰਨ ਦੇ ਲਈ ਪਹੁੰਚੇ। ਇਸ ਮੌਕੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਨ੍ਹੱਈਆ ਕੁਮਾਰ ਨੇ ਕਿਹਾ ਕਿ ਅੱਜ ਦੇਸ਼ ਨੂੰ ਐੱਨਆਰਸੀ ਅਤੇ ਸੀਏਏ ਦੇ ਨਾਮ 'ਤੇ ਮੋਦੀ ਸਰਕਾਰ ਵੱਲੋਂ ਵੰਡਿਆ ਜਾ ਰਿਹਾ ਹੈ ਜੋ ਕਿ ਸਿਰਫ਼ ਮੁਸਲਿਮ ਭਾਈਚਾਰਾ ਨਹੀਂ ਬਲਕਿ ਸਾਰੀਆਂ ਹੀ ਗ਼ਰੀਬ ਜਾਤੀਆਂ ਦੇ ਲਈ ਘਾਤਕ ਹੋਵੇਗਾ।

ਕਨ੍ਹੱਈਆ ਕੁਮਾਰ

ਉਥੇ ਹੀ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਜੋ ਪਹਿਲਾਂ ਹੀ ਭਾਰਤ ਦਾ ਹਿੱਸਾ ਸੀ 370 ਦੇ ਨਾਂਅ 'ਤੇ ਅੱਜ ਲੋਕਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅਸੀਂ ਜੰਮੂ-ਕਸ਼ਮੀਰ ਨੂੰ ਆਜ਼ਾਦ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਵਿੱਚ ਨੌਜਵਾਨ ਬੇਰੁਜ਼ਗਾਰ ਹਨ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਵਪਾਰੀ ਵਰਗ ਨਿਰਾਸ਼ ਹੈ ਅਤੇ ਵਪਾਰਕ ਅਦਾਰੇ ਖ਼ਤਮ ਹੋ ਰਹੇ ਹਨ ਪਰ ਮੋਦੀ ਸਰਕਾਰ ਦਾ ਇੰਨਾ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਹੈ।

ਇਸ ਦੇ ਨਾਲ ਹੀ ਉਨ੍ਹਾਂ ਆਪਣੇ ਭਾਸ਼ਨ ਵਿੱਚ ਕਿਹਾ ਜੇਕਰ ਦੇਸ਼ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦੇਣ ਵਾਲੀ ਮੋਦੀ ਸਰਕਾਰ ਦੇ ਰਾਜ ਵਿੱਚ ਹੀ ਬੇਟੀਆਂ ਸੁਰੱਖਿਅਤ ਨਹੀਂ ਤਾਂ ਦੱਸਿਆ ਜਾਵੇ ਕਿਸ ਤਰ੍ਹਾਂ ਬੇਟੀਆਂ ਦੀ ਸੁਰੱਖਿਆ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸ਼ਹੀਦੀ ਜੋੜ ਮੇਲ: ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ 'ਚ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ

ਦੇਸ਼ ਵਿੱਚ ਹੋ ਰਹੇ ਬਲਾਤਕਾਰਾਂ ਦੇ ਮੁੱਦੇ 'ਤੇ ਕਨ੍ਹੱਈਆ ਕੁਮਾਰ ਨੇ ਮੋਦੀ ਸਰਕਾਰ 'ਤੇ ਤੰਜ ਕਸਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਉਨਾਵ ਦੇ ਵਿਧਾਇਕ ਕੁਲਦੀਪ ਸੇਂਗਰ ਨੂੰ ਬਚਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਸੀਬੀਆਈ ਨੇ ਵੀ ਸਰਕਾਰ ਨੂੰ ਫਟਕਾਰ ਪਾਈ ਕਿ ਕਿਉਂ ਸਰਕਾਰ ਵੱਲੋਂ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Intro:Body:

jain

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.