ਮਾਨਸਾ: ਰੋਸ਼ਨੀ ਦਾ ਤਿਉਹਾਰ ਦੀਵਾਲੀ, ਰਿਵਾਇਤੀ ਤੌਰ 'ਤੇ ਦੀਵੀਆਂ ਦਾ ਤਿਉਹਾਰ ਹੈ। ਹਰ ਵਰਗ ਦੇ ਲੋਕ ਆਪਣੇ ਘਰਾਂ ਦੇ ਅੰਦਰ ਬਾਹਰ ਦੀਵੇ ਬਾਲ ਕੇ ਮੱਸਿਆ ਦੀ ਕਾਲੀ ਰਾਤ ਨੂੰ ਰੌਸ਼ਨ ਕਰਦੇ ਹਨ। ਮਿੱਟੀ ਦੇ ਦੀਵੇ ਬਣਾਉਣ ਵਾਲੇ ਘੁਮਿਆਰਾਂ ਨੂੰ ਸਾਰਾ ਸਾਲ ਹੀ ਇਸ ਦਿਨ ਦੀ ਉਡੀਕ ਰਹਿੰਦੀ ਹੈ ਤਾਂ ਜੋ ਉਹ ਕੁਝ ਚੌਖੀ ਕਮਾਈ ਕਰ ਸਕਣ। ਪਰ ਇਸ ਵਾਰ ਕੋਰੋਨਾ ਦੀ ਮਾਰ ਇਨ੍ਹਾਂ ਗਰੀਬਾਂ 'ਤੇ ਵੀ ਪਈ ਹੈ। ਮਾਨਸਾ ਦੇ ਘੁਮਿਆਰ ਵੀ ਕੁਝ ਅਜਿਹੀ ਹੀ ਸਮੱਸਿਆ ਨਾਲ ਜੂਝ ਰਹੇ ਹਨ।
ਦੀਵੇ ਬਣਾਉਣ ਵਾਲੇ ਬਾਬੂ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਸਾਲ ਦੀਵੇ ਤਿਆਰ ਕਰਨ ਦੇ ਵੱਡੇ ਆਰਡਰ ਆਉਂਦੇ ਹੁੰਦੇ ਸੀ। ਇਸ ਵਾਰ ਕੋਰੋਨਾ ਕਰਕੇ ਉਨ੍ਹਾਂ ਨੂੰ ਕੋਈ ਵੱਡਾ ਆਰਡਰ ਨਹੀਂ ਮਿਲ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਿੱਟੀ ਅਤੇ ਬਾਲਣ ਮਹਿੰਗਾ ਵੀ ਹੋ ਗਿਆ ਹੈ। ਇਸ ਕਰਕੇ ਇਸ ਵਾਰ ਜ਼ਿਆਦਾ ਵਿਕਰੀ ਨਹੀਂ ਹੋ ਰਹੀ।
ਦੀਵੇ ਵੇਚਣ ਵਾਲੇ ਸਿੰਘਾਂ ਰਾਮ ਨੇ ਕਿਹਾ ਕਿ ਹਰ ਸਾਲ ਗ੍ਰਾਹਕ ਦੀ ਵਾਰੀ ਵੀ ਨਹੀਂ ਆਉਂਦੀ ਅਤੇ ਬੜੀ ਛੇਤੀ ਤਿਆਰ ਮਾਲ ਵਿੱਕ ਜਾਂਦਾ ਸੀ ਪਰ ਇਸ ਵਾਰ ਕੋਰੋਨਾ ਕਰਕੇ ਕੋਈ ਗ੍ਰਾਹਕ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਦਿਨਾਂ ਤੋਂ ਦੁਕਾਨ ਸ਼ੁਰੂ ਕੀਤੀ ਹੋਈ ਹੈ ਪਰ ਗ੍ਰਾਹਕ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕ ਮਿੱਟੀ ਦੇ ਦੀਵੇ ਦੀ ਥਾਂ ਚਾਈਨਾ ਮੇਡ ਦੀਵੇ ਦੀ ਵਰਤੋਂ ਕਰਦੇ ਹਨ ਜਿਸ ਕਰਕੇ ਉਨ੍ਹਾਂ ਦੀਵੇ ਕੋਈ ਨਹੀਂ ਖਰੀਦ ਰਿਹਾ।
ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਸ ਵਾਰ ਤਿਉਹਾਰਾਂ ਦਾ ਕੋਈ ਚਾਅ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲੇ ਦੋ ਤਿਉਹਾਰ ਵੀ ਉਨ੍ਹਾਂ ਦੇ ਮੰਦੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਲੋਕ ਜ਼ਿਆਦਾ ਚੀਨੀ ਦੇ ਸਮਾਨ ਦੀ ਵਰਤੋਂ ਕਰਨ ਲੱਗ ਗਏ ਹਨ ਜਿਸ ਕਰਕੇ ਲੋਕ ਉਨ੍ਹਾਂ ਦਾ ਸਮਾਨ ਨਹੀਂ ਖਰੀਦ ਰਹੇ।
ਲੋਕਾਂ ਵਿੱਚ ਤਿਉਹਾਰਾਂ ਨੂੰ ਲੈਕੇ ਇਹਨਾਂ ਚਾਅ ਨਹੀਂ ਰਿਹਾ । ਬਾਕੀ ਲੋਕ ਮਿੱਟੀ ਦੇ ਦੀਵੇ ਦੀ ਜਗ੍ਹਾ ਚਾਈਨਾ ਮੇਡ ਦੀਵੇ ਵਰਤੋ ਕਰਦੇ ਹਨ।