ਮਾਨਸਾ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਜ਼ਿਲ੍ਹੇ ਦੇ ਹਲਕਾ ਬੁੱਢਲਾਡਾ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨਾਂ ਨੇ ਜਿੱਥੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਉੱਥੇ ਹੀ ਉਹਨਾਂ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦਾ ਪੈਸਾ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਖੁਸ਼ ਕਰਨ ਲਈ ਲੁਟਾ ਰਹੇ ਹਨ।
ਪੰਜਾਬ ਦਾ ਪੈਸਾ ਕੀਤਾ ਜਾ ਰਿਹਾ ਬਰਬਾਦ : ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬੀਤੇ ਦਿਨੀ ਪੰਜਾਬ ਦੇ ਵਿੱਚ ਉਦਘਾਟਨ ਦੇ ਦੌਰਾਨ ਰੈਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਆਏ ਹਨ, ਜਦੋਂ ਕਿ ਉਨ੍ਹਾਂ ਦਾ ਕੋਈ ਕੰਮ ਨਹੀਂ ਸੀ। ਪੈਸਾ ਬਰਬਾਦ ਕੀਤਾ (Arvind Kejriwal) ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆਮ ਹੋਣ ਦਾ ਦਾਅਵਾ ਕਰਦੀ ਸੀ ਪਰ ਹੁਣ ਫਲੈਕਸ ਬੋਰਡਾਂ ਸਮੇਤ ਬਿਨਾਂ ਕਾਰਣ ਤੋਂ ਪੈਸੇ ਨੂੰ ਪਾਣੀ ਦੇ ਵਾਂਗ ਬਰਬਾਦ ਕੀਤਾ ਜਾ ਰਿਹਾ ਹੈ। ਪੰਜਾਬ ਦੇ ਹੱਕ ਦੂਸਰੇ ਰਾਜਾਂ ਨੂੰ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪਟਿਆਲਾ ਵਿੱਚ ਹੋਈ ਰੈਲੀ ਵਿੱਚ ਪੰਜਾਬ ਦੀਆਂ ਸਰਕਾਰੀ ਬੱਸਾਂ ਭੇਜ ਕੇ ਪੰਜਾਬ ਦੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਬਿਨਾਂ ਕਾਰਣ ਪਰੇਸ਼ਾਨ ਕੀਤਾ ਗਿਆ।
- Rahul Gandhi Darbar Sahib visit: ਰਾਹੁਲ ਗਾਂਧੀ ਦੀ ਸੇਵਾ ਭਾਵਨਾ ਦੇ ਕੀ ਨੇ ਸਿਆਸੀ ਮਾਇਨੇ, ਸ਼੍ਰੋਮਣੀ ਕਮੇਟੀ ਨੇ ਕਿਉਂ ਕਿਹਾ-ਸਿੱਖਾਂ ਤੋਂ ਮੰਗੋ ਮੁਆਫ਼ੀ...
- Government Paddy Procurement Start: ਹੁਣ ਇੱਕੋਂ ਦਿਨ ਹੋਵੇਗੀ ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ, ਮੁੱਖ ਮੰਤਰੀ ਮਾਨ ਨੇ ਰਸਮੀ ਖਰੀਦ ਸ਼ੁਰੂ ਕਰਦਿਆਂ ਕੀਤਾ ਐਲਾਨ
- Hunger Strike of Amritpal Singh: ਅੰਮ੍ਰਿਤਪਾਲ ਸਿੰਘ ਅਤੇ 10 ਹੋਰ ਬੰਦੀ ਸਿੰਘਾਂ ਨੇ ਜੇਲ੍ਹ ਵਿੱਚ ਕੀਤੀ ਭੁੱਖ ਹੜਤਾਲ ਸ਼ੁਰੂ
ਉਹਨਾਂ ਕਿਹਾ ਕਿ ਸਾਡੀ ਸਰਕਾਰ ਦੇ ਸਮੇਂ ਕਦੇ ਵੀ ਸਰਕਾਰੀ ਬੱਸਾਂ ਰੈਲੀ ਦੇ ਵਿੱਚ ਨਹੀਂ ਭੇਜੀਆਂ ਗਈਆਂ ਅਤੇ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕਰਕੇ ਪ੍ਰਾਈਵੇਟ ਬੱਸਾਂ ਭੇਜੀਆਂ ਜਾਂਦੀਆਂ ਸਨ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਭਗਵੰਤ ਮਾਨ ਪੰਜਾਬ ਦਾ ਪੈਸਾ ਬਰਬਾਦ ਕਰ ਰਹੇ ਹਨ। ਬਾਦਲ ਨੇ ਕਿਹਾ ਕਿ ਜੋ ਪਾਰਟੀ ਸਕਿਉਰਟੀ ਦੇ ਨਾਮ ਦਾ ਢਿਡੋਰਾ ਪਿੱਟ ਰਹੀ ਸੀ, ਅੱਜ ਉਹੀ ਪਾਰਟੀ ਮੁੱਖ ਮੰਤਰੀ ਆਪਣੇ ਸਮੇਤ ਆਪਣੀ ਪਤਨੀ ਅਤੇ ਰਿਸ਼ਤੇਦਾਰਾਂ ਨੂੰ ਵੱਡੀ ਗਿਣਤੀ ਵਿੱਚ ਸਿਕਿਉਰਟੀ ਦੇ ਰਿਹਾ ਹੈ।