ਮਾਨਸਾ: ਬੇਸ਼ੱਕ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਹੋਣ ਦੇ ਵੀ ਦਾਅਵੇ ਕੀਤੇ ਜਾਂਦੇ ਹਨ ਪਰ ਜਦੋਂ ਵੀ ਹੜ੍ਹ ਆਉਂਦੇ ਹਨ ਤਾਂ ਸਰਕਾਰਾਂ ਵੱਲੋਂ ਮੁਆਵਜ਼ੇ ਦੇਣ ਦੀ ਵੀ ਗੱਲ ਕੀਤੀ ਜਾਂਦੀ ਹੈ ਪਰ ਉਸ ਤੋਂ ਬਾਅਦ ਕਿਸਾਨਾਂ ਦੀ ਸਾਰ ਤੱਕ ਨਹੀਂ ਲਈ ਜਾਂਦੀ। ਕਿਸਾਨਾਂ ਵੱਲੋਂ ਬਰਸਾਤ ਤੋਂ ਪਹਿਲਾਂ ਘੱਗਰ ਦੀ ਸਫ਼ਾਈ ਕਰਵਾਉਣ ਦੀ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਉਥੇ ਹੀ ਵਿਧਾਇਕ ਦਾ ਕਹਿਣਾ ਹੈ ਕਿ ਸਰਕਾਰ ਨੇ ਘੱਗਰ ਦੀ ਸਫ਼ਾਈ ਕਰਨ ਦੇ ਵਿੱਚ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਤੇ ਜਦੋਂ ਵੀ ਹੜ੍ਹ ਆਉਂਦੇ ਹਨ ਉਦੋਂ ਸਰਕਾਰ ਦੀ ਨੀਂਦ ਖੁੱਲ੍ਹਦੀ ਹੈ।
'ਹੜ੍ਹ ਆਉਣ ਤੇ ਖੁੱਲ੍ਹਦੀ ਸਰਕਾਰ ਦੀ ਜਾਗ'
ਘੱਗਰ ਦੇ ਨਜ਼ਦੀਕੀ ਪਿੰਡਾਂ ਦੇ ਕਿਸਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਹਾਸੋਹੀਣੀ ਗੱਲ ਹੈ ਕਿ ਪ੍ਰਸ਼ਾਸਨ ਬੇਸ਼ੱਕ ਘੱਗਰ ਦੀ ਸਫਾਈ ਦੇ ਪੁਖਤਾ ਪ੍ਰਬੰਧ ਹੋਣ ਦੇ ਦਾਅਵੇ ਕਰਦਾ ਹੈ ਪਰ ਘੱਗਰ ਦੀ ਸਫਾਈ ਨਹੀਂ ਕੀਤੀ ਜਾਂਦੀ ਕਿਉਂਕਿ ਇਸਦੇ ਵਿੱਚ ਘਾਹ, ਬੂਟੀ ਅਤੇ ਦਰੱਖ਼ਤ ਉੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਵੀ ਬਰਸਾਤਾਂ ਆਉਂਦੀਆਂ ਹਨ ਅਤੇ ਉਨ੍ਹਾਂ ਨੂੰ ਚਿੰਤਾ ਲੱਗ ਜਾਂਦੀ ਹੈ।
ਸਰਕਾਰ ਦੇ ਦਾਅਵਿਆਂ ਤੇ ਸਵਾਲ
ਕਿਸਾਨਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਹਰ ਸਾਲ ਘੱਗਰ ਦੇ ਵਿੱਚ ਹੜ੍ਹ ਆਉਣ ਕਾਰਨ ਉਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹਨ। ਉਨ੍ਹਾਂ ਸਰਕਾਰ ਦੇ ਸਵਾਲ ਚੁੱਕਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਜਦੋਂ ਹੀ ਹੜ੍ਹ ਆਉਂਦੇ ਹਨ ਤਾਂ ਉਨ੍ਹਾਂ ਨੂੰ ਮੁਆਵਜ਼ਾ ਦੇਣ ਦੀ ਵੀ ਗੱਲ ਕਹੀ ਜਾਂਦੀ ਹੈ ਪਰ ਬਾਅਦ ਵਿਚ ਕੋਈ ਵੀ ਆ ਕੇ ਸਾਰ ਤੱਕ ਨਹੀਂ ਲੈਂਦਾ। ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਘੱਗਰ ਦੇ ਨਜਦੀਕ 20 ਏਕੜ ਜ਼ਮੀਨ ਲੱਗਦੀ ਹੈ ਜੋ ਕਿ ਉਨ੍ਹਾਂ ਨੇ ਠੇਕੇ ਉੱਪਰ ਲਈ ਹੈ। ਕਿਸਾਨ ਨੇ ਦੱਸਿਆ ਜੇਕਰ ਘੱਗਰ ਦੀ ਸਮੇਂ ਸਿਰ ਸਫਾਈ ਕੀਤੀ ਜਾਵੇ ਦਾਂ ਉਨ੍ਹਾਂ ਦੀ ਫਸਲ ਬਰਬਾਦ ਹੋਣ ਤੋਂ ਬਚ ਜਾਵੇ।
'ਮੁਸੀਬਤ ਸਮੇਂ ਸਰਕਾਰ ਨਹੀਂ ਲੈਂਦੀ ਸਾਰ'
ਓਧਰ ਦੂਜੇ ਪਾਸੇ ਸਰਦੂਲਗੜ੍ਹ ਤੋਂ ਵਿਧਾਇਕ ਦਿਲਰਾਜ ਭੂੰਦੜ ਨੇ ਕਿਹਾ ਕਿ ਘੱਗਰ ਦੀ ਸਫ਼ਾਈ ਨਾ ਹੋਣ ਕਾਰਨ ਹਰ ਸਾਲ ਹੜ੍ਹ ਆਉਂਦੇ ਹਨ ਅਤੇ ਸਰਕਾਰ ਵੱਲੋਂ ਘੱਗਰ ਦੇ ਸੰਬੰਧੀ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਹੁਣ ਜਦੋਂ ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਤਾਂ ਸਰਕਾਰ ਨੇ ਘੱਗਰ ਦੇ ਉੱਪਰ ਪੁਲ ਉਸਾਰਨਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਬਹੁਤ ਗਲਤ ਸਮੇਂ ਹੈ।
ਗਲਤ ਸਮੇਂ ਪੁਲ ਉਸਾਰਨਾ ਕੀਤਾ ਸ਼ੁਰੂ-ਵਿਧਾਇਕ
ਉਨ੍ਹਾਂ ਇਹ ਕਿਹਾ ਕਿ ਹੁਣ ਬਰਸਾਤਾਂ ਦੇ ਵਿੱਚ ਮੌਸਮ ਵਿੱਚ ਘੱਗਰ ਦੇ ਵਿੱਚ ਜ਼ਿਆਦਾ ਪਾਣੀ ਆਉਂਦਾ ਹੈ ਅਤੇ ਹੁਣ ਜਾਂ ਤਾਂ ਫਿਰ ਇੱਥੇ ਦੁਬਾਰਾ ਤੋਂ ਡਾਫ ਲੱਗ ਜਾਵੇਗੀ ਤੇ ਘੱਗਰ ਦੇ ਵਿਚ ਹੜ੍ਹ ਆਉਣਗੇ ਅਤੇ ਜਾਂ ਫਿਰ ਜੋ ਇਨ੍ਹਾਂ ਨੇ ਪੁਲ ਉਸਾਰਨਾ ਸ਼ੁਰੂ ਕੀਤਾ ਹੈ ਉਸ ਦਾ ਮਟੀਰੀਅਲ ਪਾਣੀ ਦੇ ਵਿੱਚ ਵਹਿ ਜਾਵੇਗਾ ਜਿਸ ਦੇ ਕਾਰਨ ਸਰਕਾਰ ਦਾ ਪੈਸੇ ਦਾ ਵੀ ਵੱਡਾ ਨੁਕਸਾਨ ਹੋਵੇਗਾ। ਇਸ ਦੌਰਾਨ ਉਨ੍ਹਾਂ ਸਰਕਾਰ ਦੀ ਕਾਰਗੁਜਾਰੀ ਤੇ ਵੱਡੇ ਸਵਾਲ ਖੜ੍ਹੇ ਕੀਤੇ।
ਸਰਕਾਰ ਦੀ ਕਾਰਗੁਜਾਰੀ ’ਤੇ ਸਵਾਲ
ਕਿਸਾਨਾਂ ਵੱਲੋਂ ਸਰਕਾਰ ਦੀ ਕਾਰਗੁਜਾਰੀ ਤੇ ਵੱਡੇ ਸਵਾਲ ਖੜ੍ਹੇ ਕੀਤੇ ਗਏ ਹਨ। ਇੱਥੇ ਇਹ ਗੱਲ ਸਹੀ ਜਾਪ ਰਹੀ ਹੈ ਕਿ ਜਦੋਂ ਮੁਸੀਬਤ ਆਉਂਦੀ ਹੈ ਤੇ ਵੱਡੇ ਪੱਧਰ ਤੇ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਉਦੋਂ ਹੀ ਸਰਕਾਰ ਦੀ ਨੀਂਦ ਖੁੱਲ੍ਹਦੀ ਹੈ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਸਮਾਂ ਰਹਿੰਦੇ ਅਜਿਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਮੁਸੀਬਤ ਚੋਂ ਕੱਢਿਆ ਜਾ ਸਕੇ।
ਇਹ ਵੀ ਪੜ੍ਹੋ : ਅਸ਼ਵਨੀ ਸੇਖੜੀ ਨਹੀਂ ਛੱਡਣਗੇ ਕਾਂਗਰਸ : ਕੈਪਟਨ ਅਮਰਿੰਦਰ ਸਿੰਘ