ETV Bharat / state

Destroyed the crops: ਰਜਵਾਹੇ 'ਚ ਪਏ ਪਾੜ ਨੇ ਸੈਂਕੜੇ ਏਕੜ ਫ਼ਸਲ ਕੀਤੀ ਤਬਾਹ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ - ਖਰਾਬ ਹੋਈ ਫ਼ਸਲ ਦਾ ਮੁਆਵਜ਼ਾ

ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖਾ ਵਿੱਚ ਰਜਵਾਹੇ ਵਿੱਚ ਪਾੜ ਪੈਣ ਦੇ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਕਿਸਾਨਾਂ ਨੇ ਵਿਭਾਗ ਨੂੰ ਅਪੀਲ ਕੀਤੀ ਕਿ ਤਰੁੰਤ ਪਾਣੀ ਬੰਦ ਕੀਤਾ ਜਾਵੇ ਅਤੇ ਕਿਸਾਨਾਂ ਦੀ ਖਰਾਬ ਹੋਈ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ।

At Mansa the gap in the Rajwahe destroyed the crops of the farmers
Destroyed the crops: ਰਜਵਾਹੇ 'ਚ ਪਏ ਪਾੜ ਨੇ ਸੈਂਕੜੇ ਏਕੜ ਫ਼ਸਲ ਕੀਤੀ ਤਬਾਹ, ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ
author img

By

Published : Mar 4, 2023, 10:17 AM IST

ਰਜਵਾਹੇ 'ਚ ਪਏ ਪਾੜ ਨੇ ਸੈਂਕੜੇ ਏਕੜ ਫ਼ਸਲ ਕੀਤੀ ਤਬਾਹ

ਮਾਨਸਾ: ਰਜਵਾਹੇ ਦੇ ਵਿੱਚ ਦਰਾੜ ਪੈਣ ਕਾਰਨ ਮਾਖਾ ਪਿੰਡ ਦੇ ਕਿਸਾਨਾਂ ਉੱਤੇ ਆਫ਼ਤ ਆਈ ਹੈ, ਕਿਸਾਨਾਂ ਦੀ ਸੈਕੜੇ ਏਕੜ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਕਿਸਾਨਾਂ ਨੇ ਕਿਹਾ ਕਿ ਅਜੇ ਤੱਕ ਵਿਭਾਗ ਦਾ ਕੋਈ ਵੀ ਅਧਿਕਾਰੀ ਰਜਵਾਹੇ ਨੂੰ ਬੰਦ ਕਰਵਾਉਣ ਦੇ ਲਈ ਨਹੀ ਪਹੁੰਚਿਆ ਅਤੇ ਕਿਸਾਨ ਖੁਦ ਹੀ ਰਜਬਾਹੇ ਨੂੰ ਬੰਦ ਕਰਨ ਵਿੱਚ ਲੱਗੇ ਹੋਏ ਹਨ ਤਾਂ ਕਿ ਫ਼ਸਲਾ ਬਚਾਈਆਂ ਜਾ ਸਕਣ। ਕਿਸਾਨਾਂ ਨੇ ਕਿਹਾ ਕਿ ਹਰ ਬਾਰ ਜਦੋ ਕਿਸਾਨਾਂ ਦੀ ਫ਼ਸਲ ਪੱਕਣ ਉੱਤੇ ਹੁੰਦੀ ਹੈ ਤਾਂ ਰਜਵਾਹਾ ਟੁੱਟ ਜਾਦਾ ਹੈ ਅਤੇ ਕਿਸਾਨਾਂ ਨੂੰ ਬਰਬਾਦ ਕਰ ਜਾਦਾ ਹੈ।

ਵੀਹ ਏਕੜ ਫਸਲ ਵਿੱਚ ਭਰਿਆ ਪਾਣੀ: ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਵੀਹ ਏਕੜ ਦੇ ਵਿੱਚ ਕਣਕ ਦੀ ਬਿਜਾਈ ਕੀਤੀ ਹੈ ਅਤੇ ਅੱਜ ਸਾਰੀ ਫ਼ਸਲ ਪਾਣੀ ਵਿੱਚ ਡੁੱਬ ਗਈ। ਕਿਸਾਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਮਰਨ ਤੋ ਸਿਵਾਏ ਕੋਈ ਹੱਲ ਨਹੀਂ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਤਰੁੰਤ ਰਜਵਾਹੇ ਵਿੱਚੋਂ ਪਾਣੀ ਬੰਦ ਕਰਵਾਇਆ ਜਾਵੇ ਅਤੇ ਕਿਸਾਨਾਂ ਦੀ ਖਰਾਬ ਹੋਈ ਫ਼ਸਲ ਦੀ ਗਿਰਦਾਵਰੀ ਕਰਵਾਕੇ ਮੁਆਵਜ਼ ਦਿੱਤਾ ਜਾਵੇ। ਉਧਰ ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਵੀ ਕਿਹਾ ਹੈ ਕੇ ਰਜਵਾਹੇ ਦੇ ਵਿੱਚ ਹਰ ਵਾਰ ਜਦੋਂ ਕਿਸਾਨਾਂ ਦੀ ਫਸਲ ਪੱਕੀ ਹੁੰਦੀ ਹੈ ਤਾਂ ਰਜਵਾਹਾ ਟੁੱਟਣ ਕਾਰਨ ਫ਼ਸਲ ਉੱਤੇ ਪਾਣੀ ਫਿਰ ਜਾਂਦਾ ਹੈ ਅਤੇ ਸਰਕਾਰ ਅੱਗੇ ਕਈ ਵਾਰ ਰਜਵਾਹੇ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ।

ਸਰਕਾਰ ਇਸ ਪਾਸੇ ਧਿਆਨ ਨਹੀ ਦਿੰਦੀ ਉਨ੍ਹਾਂ ਕਿਹਾ ਕਿ ਕਦੇ ਕੁਦਰਤੀ ਬਿਮਾਰੀ ਦੇ ਕਾਰਨ ਕਦੇ ਵਿਭਾਗ ਦੀ ਅਣਗਹਿਲੀ ਦੇ ਕਾਰਨ ਕਿਸਾਨਾਂ ਦੀ ਫ਼ਸਲ ਖਰਾਬ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਮਾਖਾ ਵਿਖੇ ਰਜਵਾਹੇ ਵਿੱਚ ਵੱਡੀ ਦਰਾਰ ਪਈ ਹੈ ਜਿਸ ਕਾਰਨ ਰਜਵਾਹੇ ਨੂੰ ਬੰਦ ਕਰਨ ਦੇ ਲਈ ਕਿਸਾਨਾਂ ਕੋਲ ਕੋਈ ਪ੍ਰਬੰਧ ਨਹੀਂ ਕਿਸਾਨ ਖੁਦ ਹੀ ਰਜਵਾਹਾ ਬੰਦ ਕਰਨ ਲਈ ਜੱਦੋਜਹਿਦ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਤਰੁੰਤ ਅਧਿਕਾਰੀਆਂ ਦੀ ਡਿਊਟੀ ਲਗਾਕੇ ਗਿਰਦਾਵਰੀ ਕਰਵਾਈ ਜਾਵੇ ਅਤੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ। ਦੱਸ ਦਈਏ ਕੁੱਝ ਦਿਨ ਪਹਿਲਾਂ ਬਠਿੰਡਾ ਵਿੱਚ ਵੀ ਰਜਵਾਹੇ ਅੰਦਰ ਪਾੜ ਪੈਣ ਕਰਕੇ ਜਿੱਥੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਤਬਾਹ ਕੀਤੀ ਸੀ ਉੱਤੇ ਹੀ ਇੱਕ ਸਕੂਲ ਦੀ ਕੰਧ ਨੂੰ ਵੀ ਢਹਿ ਢੇਰੀ ਕਰ ਦਿੱਤਾ ਸੀ। ਕਿਸਾਨਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਖੁੱਦ ਹੀ ਜੱਦੋ ਜਹਿਦ ਕਰਕੇ ਰਜਵਾਹੇ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਈ ਘੰਟੇ ਬੀਤਣ ਦੇ ਬਾਵਜੂਦ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ ਉੱਤੇ ਨਹੀਂ ਪਹੁੰਚਿਆ।

ਇਹ ਵੀ ਪੜ੍ਹੋ: Harsimrat Kaur Badal on Punjab Govt: "ਸੂਬਾ ਸਰਕਾਰ ਨੇ ਕੇਂਦਰੀ ਏਜੰਸੀਆਂ ਦੇ ਅਧੀਨ ਕੀਤਾ ਪੰਜਾਬ"

ETV Bharat Logo

Copyright © 2024 Ushodaya Enterprises Pvt. Ltd., All Rights Reserved.