ਮਾਨਸਾ: ਪਿੰਡ ਖੋਖਰ ਖੁਰਦ ਅਤੇ ਖੋਖਰ ਕਲਾਂ ਦੇ ਕਿਸਾਨਾਂ ਦੀ 976 ਏਕੜ ਜ਼ਮੀਨ ਜੋ ਲੰਬੇ ਸਮੇਂ ਤੋ ਬੰਜਰ ਪਈ ਸੀ ਇਸਨੂੰ ਨਹਿਰੀ ਪਾਣੀ ਲਗਾਉਣ ਦੇ ਲਈ ਕਿਸਾਨਾਂ ਨੇ ਰੇਲਵੇ ਵਿਭਾਗ ਤੋ ਲਾਇਨ ਹੇਠੋਂ ਪੁਲ਼ੀ ਲੰਘਾਉਣ ਦੇ ਲਈ ਮਨਜੂਰੀ ਤਾਂ ਲੈ ਲਈ ਗਈ ਪਰ ਰੇਲਵੇ ਵਿਭਾਗ ਨੇ ਇਸ ਦੇ ਬਦਲੇ ਕਿਸਾਨਾਂ ਨੂੰ ਸਵਾ ਕਰੋੜ ਰੁਪਏ ਦੀ ਰਾਸ਼ੀ ਭਰਨ ਦਾ ਫਰਮਾਨ ਸੁਣਾ ਦਿੱਤਾ ਜਿਸ ਤੋ ਬਾਅਦ ਕਿਸਾਨਾਂ ਨੇ ਇਹ ਰਾਸ਼ੀ ਪੰਜਾਬ ਸਰਕਾਰ ਨੂੰ ਭਰਨ ਦੀ ਅਪੀਲ ਕੀਤੀ ਜਾ ਫਿਰ ਮੁਆਫ਼ ਕਰਨ ਦੀ ਮੰਗ ਕੀਤੀ ਸੀ।
ਅੱਠਵੀਂ ਵਾਰ ਰੇਲਵੇ ਲਾਇਨਾਂ ਉੱਤੇ ਧਰਨਾ: ਪਰ ਅਜੇ ਤੱਕ ਇਸ ਉੱਤੇ ਕੋਈ ਫੈਸਲਾ ਨਾ ਹੋਣ ਕਾਰਨ ਅੱਜ ਮਾਨਸਾ ਦੇ ਪਿੰਡ ਖੋਖਰ ਕਲਾਂ ਵਿਖੇ ਦਿੱਲੀ ਫਿਰੋਜਪੁਰ ਰੇਲਵੇ ਲਾਈਨ ਉੱਤੇ ਸਥਾਨਕਵਾਸੀਆਂ ਅਣਮਿੱਥੇ ਸਮੇਂ ਦੇ ਲਈ ਧਰਨਾ ਲਗਾ ਦਿੱਤਾ ਹੈ। ਕਿਸਾਨਾਂ ਵੱਲੋ 30 ਜਨਵਰੀ ਨੂੰ ਵੀ ਰੇਲਵੇ ਲਾਇਨਾਂ ਰੋਕੀਆ ਗਈਆਂ ਸਨ,ਪਰ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਐਸਡੀਐਮ ਮਾਨਸਾ ਵੱਲੋ ਕਿਸਾਨਾਂ ਤੋਂ 8 ਫਰਵਰੀ ਤੱਕ ਦਾ ਸਮਾਂ ਮੰਗਿਆ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਭਰੋਸੇ ਦੇ ਬਾਵਜੂਦ ਮਸਲਾ ਹੱਲ ਨਾ ਹੋਣ ਕਾਰਨ ਉਨ੍ਹਾਂ ਨੇ ਅੱਜ ਫਿਰ ਅੱਠਵੀਂ ਵਾਰ ਰੇਲਵੇ ਲਾਇਨਾਂ ਉੱਤੇ ਧਰਨਾ ਲਗਾ ਦਿੱਤਾ ਹੈ।
ਇਹ ਵੀ ਪੜ੍ਹੋ: Sikh organizations: ਨਾਮਧਾਰੀ ਸੰਪਰਦਾ ਦੇ ਆਗੂ ਠਾਕੁਰ ਉਦੇ ਸਿੰਘ ਖ਼ਿਲਾਫ਼ ਜਥੇਦਾਰ ਕੋਲ ਸ਼ਿਕਾਇਤ
976 ਏਕੜ ਜ਼ਮੀਨ ਬੰਜਰ: ਕਿਸਾਨਾਂ ਦਾ ਕਹਿਣਾ ਹੈ ਕਿ ਕਿ ਨਹਿਰੀ ਪਾਣੀ ਨਾ ਮਿਲਣ ਕਾਰਨ ਉਨ੍ਹਾਂ ਦੀ 976 ਏਕੜ ਜ਼ਮੀਨ ਬੰਜਰ ਹੋ ਰਹੀ ਹੈ ਅਤੇ ਪੰਜਾਬ ਸਰਕਾਰ ਜੋ ਕਿਸਾਨ ਹਿਤੈਸ਼ੀ ਕਹਾਉਦੀ ਹੈ ਕਿਸਾਨਾਂ ਦੇ ਇਸ ਮਸਲੇ ਨੂੰ ਹੱਲ ਨਹੀਂ ਕਰ ਰਹੀ। ਉਨ੍ਹਾਂ ਕਿਹਾ ਸਾਲ 2012 ਤੋਂ ਕਿਸਾਨ ਇਸ ਮਸਲੇ ਨੂੰ ਹੱਲ ਕਰਵਾਉਣ ਦੇ ਲਈ ਸੰਘਰਸ਼ ਕਰਦੇ ਆ ਰਹੇ ਹਨ ਅਤੇ ਇਸ ਤੋ ਪਹਿਲਾਂ ਵੀ 2 ਵਾਰ ਰੇਲਵੇ ਲਾਈਨ ਉੱਤੇ ਧਰਨਾ ਦੇ ਚੁੱਕੇ ਹਨ, ਉਨ੍ਹਾਂ ਕਿਹਾ ਸਿਵਲ ਪ੍ਰਸ਼ਾਸਨਾਂ ਨਾਲ ਮੀਟਿੰਗਾਂ ਹੋ ਚੁੱਕੀਆ ਹਨ ਪਰ ਮਸਲਾ ਜਿਉਂ ਦਾ ਤਿਉਂ ਹੈ। ਕਿਸਾਨਾਂ ਨੇ ਕਿਹਾ ਕਿ ਹੁਣ ਪ੍ਰਸਾਸ਼ਨ ਦੇ ਭਰੋਸੇ ਉੱਤੇ ਨਹੀਂ ਉੱਠਾਂਗੇ, ਉਨ੍ਹਾਂ ਕਿਹਾ ਪ੍ਰਸਾਸ਼ਨ ਮਸਲੇ ਹੱਲ ਕਰਕੇ ਹੀ ਸਾਡੇ ਕੋਲ ਪਹੁੰਚੇ, ਕਿਸਾਨਾਂ ਨੇ ਕਿਹਾ ਕਿ ਇਹ ਧਰਨਾ ਅਣਮਿੱਥੇ ਸਮੇਂ ਲਈ ਚੱਲੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੀ ਗਿਣਤੀ ਹੋਰ ਵਧਾ ਦਿੱਤੀ ਜਾਵੇਗੀ।