ਮਾਨਸਾ: ਕਿਸਾਨ ਬਦਲਵੀਂ ਖੇਤੀ ਨੂੰ ਹੁਣ ਤਰਜੀਹ ਦੇਣ ਲੱਗੇ ਹਨ ਅਤੇ ਕਿਸਾਨਾਂ ਵੱਲੋਂ ਵੀ ਬਦਲਵੀਂ ਖੇਤੀ ਅਪਣਾ ਕੇ ਚੰਗਾ ਮੁਨਾਫਾ ਕਮਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਮਾਨਸਾ ਜ਼ਿਲ੍ਹੇ ਦੇ ਸਬ ਡਿਵੀਜ਼ਨ ਸਰਦੂਲਗੜ੍ਹ ਅਧੀਨ ਪੈਂਦੇ ਪਿੰਡ ਖੈਰਾ ਕਲਾਂ ਦਾ ਕਿਸਾਨ ਵੀ ਅੰਜੀਰ ਦੀ ਖੇਤੀ ਕਰਕੇ ਲੱਖਾਂ ਰੁਪਏ ਦਾ ਮੁਨਾਫਾ ਕਮਾ ਰਿਹਾ ਹੈ।
ਦੱਸ ਦਈਏ ਕਿ ਕਿਸਾਨ ਸੁਲਤਾਨ ਸਿੰਘ ਪਿਛਲੇ ਚਾਰ ਸਾਲਾਂ ਤੋਂ ਅੰਜੀਰ ਦੀ ਖੇਤੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਸਦਾ ਬੇਟਾ ਪਟਿਆਲਾ ਵਿਖੇ ਪੜ੍ਹਾਈ ਕਰਦਾ ਸੀ ਜਿਸ ਨੇ ਸ਼ੋਸਲ ਮੀਡੀਆ ’ਤੇ ਅੰਜੀਰ ਦੀ ਖੇਤੀ ਸਬੰਧੀ ਜਾਣਕਾਰੀ ਲਈ ਅਤੇ ਉਨ੍ਹਾਂ ਨੇ ਇਸ ਤੋਂ ਬਾਅਦ ਰਾਜਸਥਾਨ ਦੇ ਅਧੀਨ ਜੈਪੁਰ ਦੀ ਇੱਕ ਕੰਪਨੀ ਦੇ ਨਾਲ ਰਾਬਤਾ ਕੀਤਾ ਜਿਨ੍ਹਾਂ ਨੇ ਡੇਢ ਲੱਖ ਰੁਪਏ ਭਰਵਾਉਣ ਤੋਂ ਬਾਅਦ ਉਨ੍ਹਾਂ ਨੇ ਅੰਜੀਰ ਦੀ ਖੇਤੀ ਸ਼ੁਰੂ ਕਰ ਦਿੱਤੀ।
ਕਿਸਾਨ ਸੁਲਤਾਨ ਇਸ ਖੇਤੀ ਤੋਂ ਪਿਛਲੇ ਚਾਰ ਸਾਲਾਂ ਦੇ ਵਿੱਚ 13 ਲੱਖ ਰੁਪਏ ਦੇ ਕਰੀਬ ਕਮਾ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਚੋਂ ਨਿਕਲ ਕੇ ਜੇਕਰ ਕਿਸਾਨ ਅਜਿਹੀ ਖੇਤੀ ਕਰਨ ਤਾਂ ਕਾਮਯਾਬ ਹੋ ਸਕਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਤੀ ਏਕੜ ’ਤੇ 30 ਹਜ਼ਾਰ ਦੇ ਕਰੀਬ ਖ਼ਰਚ ਆਉਂਦਾ ਹੈ ਅਤੇ ਪ੍ਰਤੀ ਏਕੜ ਚੋਂ 3 ਲੱਖ ਦੇ ਕਰੀਬ ਮੁਨਾਫ਼ਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਕੰਪਨੀ ਵੱਲੋਂ ਰੇਟ ਘਟਾ ਦਿੱਤਾ ਗਿਆ ਹੈ, ਪਰ ਉਨ੍ਹਾਂ ਵੱਲੋਂ ਚਾਰ ਏਕੜ ਵਿਚ ਅੰਜੀਰ ਦੀ ਹੋਰ ਖੇਤੀ ਕਰਨੀ ਸੀ ਪਰ ਰੇਟ ਘੱਟਣ ਕਾਰਨ ਉਨ੍ਹਾਂ ਨੇ ਸਿਰਫ ਦੋ ਏਕੜ ਦੇ ਵਿੱਚ ਹੀ ਅੰਜੀਰ ਖੇਤੀ ਰੱਖੀ ਹੈ।
ਇਹ ਵੀ ਪੜੋ: ਸੀਐੱਮ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਕੱਤਿਆ ਚਰਖਾ