ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੇ ਵਿੱਚ ਜਿਸ ਜਗ੍ਹਾ ਉੱਤੇ ਸਿੱਧੂ ਮੂਸੇਵਾਲੇ ਉੱਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ। ਉਸ ਜਗ੍ਹਾ ਉੱਤੇ ਮੌਕੇ ਦੀ ਵਾਰਦਾਤ ਮੌਕੇ ਪਿੰਡ ਦੇ ਚਸ਼ਮਦੀਦ ਲੋਕਾਂ ਦਾ ਕੀ ਕਹਿਣਾ ਹੈ ਅਤੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਕਿੰਨੇ ਲੋਕ ਸੀ ਅਤੇ ਇਸ ਤਰ੍ਹਾਂ ਉਨ੍ਹਾਂ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ। ਅਗਲੀ ਅਤੇ ਇੰਨਾ ਕੁ ਪਿੰਡਾਂ ਦੇ ਲੋਕਾਂ ਨੇ ਸਿੱਧੂ ਮੁਸੇਵਾਲਾ ਨੂੰ ਗੱਡੀ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਉਨ੍ਹਾਂ ਨੇ ਗਈ ਵੱਡੇ ਖੁ਼ਲਾਸੇ ਕੀਤੇ ਹਨ। ਆਓ ਸੁਣਦੇ ਹਾਂ...
ਪਿੰਡ ਵਾਸੀਆਂ ਨੇ ਕਹੀਆਂ ਇਹ ਗੱਲਾਂ: ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਮਾਨਸੇ ਤੋਂ ਜਵਾਹਰਕੇ ਵਿੱਚ ਆਪਣੀ ਮਾਸੀ ਦੇ ਪਿੰਡ ਆਪਣੇ ਦੋ ਸਾਥੀਆਂ ਨਾਲ ਜਾ ਰਹੇ ਸੀ ਜਿਸ ਸਮੇਂ ਇਹ ਕਤਲ ਕਾਂਡ ਹੋਇਆ। ਪਿੰਡ ਵਾਸੀ ਜਵਾਹਰਕੇ ਪਿੰਡ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਦੱਸਿਆ ਕਿ ਲਗਾਤਾਰ 35 ਤੋਂ 40 ਫਾਇਰ ਹੋਏ ਜਿਸ ਦੀ ਆਵਾਜ਼ ਸੁਣ ਕੇ ਉਹ ਮੌਕੇ ਉੱਤੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਲੋਕ ਵੀਡੀਓ ਬਣਾ ਰਹੇ ਸੀ ਪਰ ਕੋਈ ਵੀ ਸਿੱਧੂ ਮੂਸੇਵਾਲੇ ਦੀ ਮਦਦ ਨਹੀਂ ਕਰ ਰਿਹਾ ਸੀ।
ਉਹਨਾਂ ਨੇ ਤੁਰੰਤ ਸਿੱਧੂ ਨੂੰ ਗੱਡੀ ਤੋਂ ਬਾਹਰ ਕੱਢਿਆ ਅਤੇ ਉਸ ਸਮੇਂ ਸਿੱਧੂ ਅਤੇ ਉਸ ਦੇ ਦੋ ਸਾਥੀ ਗੰਭੀਰ ਜ਼ਖ਼ਮੀ ਸੀ। ਉਹਨਾਂ ਨੇ ਤੁਰੰਤ ਉਹਨਾਂ ਨੂੰ ਹਸਪਤਾਲ ਪਹੁੰਚ ਲਈ ਗੱਡੀ ਵਿੱਚ ਭੇਜ ਦਿੱਤਾ ਅਤੇ ਬਾਕੀ ਦੋ ਸਾਥੀਆਂ ਨੂੰ ਵੀ ਉਹਨਾਂ ਨੇ ਸਰਕਾਰੀ ਗੱਡੀ ਸੱਦ ਕੇ ਹਸਪਤਾਲ ਲਈ ਭੇਜ ਦਿੱਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮ ਤੁਰੰਤ ਫਰਾਰ ਹੋ ਗਏ ਸੀ। ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਸਿਰਫ਼ ਜ਼ਖ਼ਮੀ ਹਾਲਤ ਵਿੱਚ ਸਿੱਧੂ ਅਤੇ ਇਸ ਦੇ ਸਾਥੀ ਗੱਡੀ ਵਿੱਚ ਮੌਜੂਦ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ, ਗੀਤਕਾਰਾਂ ਨੇ ਕੀਤਾ ਟਵੀਟ ਕਰ ਕੇ ਦੁੱਖ ਦਾ ਪ੍ਰਗਟਾਵਾ