ਮਾਨਸਾ:ਵਿਧਾਨ ਸਭਾ ਹਲਕਾ ਸਰਦੂਲਗਡ਼੍ਹ (Sardulgarh Constituency) ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ (SAD candidate)ਵੱਲੋਂ ਦਿਲਰਾਜ ਸਿੰਘ ਭੂੰਦੜ (Dilraj Singh Bhunder) ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਦੱਸ ਦੇਈਏ ਕਿ 2017 ਵਿਧਾਨ ਸਭਾ ਚੋਣਾਂ ਦੇ ਵਿੱਚ ਦਿਲਰਾਜ ਭੂੰਦੜ ਵੱਲੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ (Ajit Inder Singh Mofar) ਨੂੰ ਹਰਾਇਆ ਗਿਆ ਸੀ। ਇਸ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿਲਰਾਜ ਭੂੰਦੜ ’ਤੇ ਦੁਬਾਰਾ ਭਰੋਸਾ ਜਿਤਾਉਂਦਿਆਂ ਉਸ ਨੂੰ ਸਰਦੂਲਗੜ੍ਹ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ।
ਜਿਕਰਯੋਗ ਹੈ ਕਿ ਦਿਲਰਾਜ ਭੁੰਦੜ ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ ਦੇ ਬੇਟੇ ਹਨ। ਬਲਵਿੰਦਰ ਸਿੰਘ ਭੁੰਦੜ ਸ਼੍ਰੋਮਣੀ ਅਕਾਲੀ ਦਰ ਦੇ ਸਰਪ੍ਰਸਤ ਤੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਵੱਧ ਨਜਦੀਕੀ ਆਗੂ ਹਨ ਤੇ ਇਸ ਇਲਾਕੇ ਵਿੱਚ ਉਨ੍ਹਾਂ ਦਾ ਪੂਰਾ ਪ੍ਰਭਾਵ ਹੈ। ਬਲਵਿੰਦਰ ਸਿੰਘ ਭੁੰਦੜ ਨੂੰ ਰਾਜਸਭਾ ਵਿੱਚ ਭੇਜਿਆ ਗਿਆ ਸੀ ਤੇ ਉਨ੍ਹਾਂ ਦੀ ਥਾਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੇ ਉਨ੍ਹਾਂ ਦੇ ਬੇਟੇ ਦਿਲਰਾਜ ਸਿੰਘ ਭੁੰਦੜ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ।
ਦਿਲਰਾਜ ਭੁੰਦੜ ਨੇ ਪਿਛਲੇ ਲੰਮੇ ਸਮੇਂ ਤੋਂ ਚੋਣ ਜਿੱਤਦੇ ਆਏ ਅਜੀਤ ਇੰਦਰ ਸਿੰਘ ਮੋਫਰ ਨੂੰ ਮਾਤ ਦਿੱਤੀ ਸੀ। ਮੋਫਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਮਾਨ ਤੋਂ ਵਿਧਾਇਕ ਬਣਦੇ ਰਹੇ ਸੀ ਤੇ ਫੇਰ ਉਨ੍ਹਾਂ ਕਾਂਗਰਸ ਦਾ ਪੱਲਾ ਫੜ ਲਿਆ ਸੀ। ਇਸੇ ਦੌਰਾਨ ਉਨ੍ਹਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਨੇ 2017 ਦੀਆਂ ਚੋਣਾਂ ਵਿੱਚ ਭੁੰਦੜ ਪਰਿਵਾਰ ਤੋਂ ਉਮੀਦਵਾਰ ਬਣਾ ਕੇ ਇਸ ਹਲਕੇ ’ਤੇ ਆਪਣਾ ਕਬਜਾ ਕਰ ਲਿਆ ਸੀ ਤੇ ਪਾਰਟੀ ਨੇ ਹੁਣ ਫੇਰ ਤੋਂ ਦਿਲਰਾਜ ਭੁੰਦੜ ਨੂੰ 2022 (2022 election) ਦੀਆਂ ਚੋਣਾਂ ਲਈ ਮੈਦਾਨ ਵਿੱਚ ਉਤਾਰ ਦਿੱਤਾ ਹੈ।