ਮਾਨਸਾ: ਪੰਜਾਬ ਦੇ ਸਰਕਾਰੀ ਸਕੂਲਾਂ (Government Schools of Punjab) ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਦੇ ਦਾਅਵੇ ਕਰ ਰਹੀ ਹੈ ਅਤੇ ਸਿੱਖਿਆ ਮੰਤਰੀ ਵੱਲੋਂ ਵੀ ਲਗਾਤਾਰ ਸਕੂਲਾਂ ਵਿੱਚ ਜਾ ਕੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਲਈ ਦੌਰੇ ਕੀਤੇ ਜਾ ਰਹੇ ਹਨ। ਪਰ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ (Lack of teachers in schools) ਦੇ ਕਾਰਨ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਖੜਕ ਸਿੰਘ ਵਾਲਾ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਵਿੱਚ ਪਹੁੰਚ ਕੇ ਸਰਕਾਰ ਤੋਂ ਅਧਿਆਪਕਾਂ ਦੀ ਘਾਟ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ।
ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ 10 ਮਹੀਨੇ ਪਹਿਲਾਂ ਸਕੂਲ ਅਪਗਰੇਡ ਵੀ ਹੋ ਚੁੱਕਿਆ ਹੈ ਪਰ ਸਕੂਲ ਵਿੱਚ ਅਜੇ ਤੱਕ ਅਧਿਆਪਕਾਂ ਦੀ ਘਾਟ ਪੂਰੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਮਹਿਜ਼ ਇੰਚਾਰਜ ਸਮੇਤ ਤਿੰਨ ਅਧਿਆਪਕ ਹਨ। ਜਿਸ ਕਾਰਨ ਬੱਚਿਆਂ ਨੂੰ ਨੇੜਲੇ ਪਿੰਡਾਂ ਘੁੰਮਣ ਉੱਭਾ ਆਦਿ ਪਿੰਡਾਂ ਵਿੱਚ ਪੜ੍ਹਨ ਲਈ ਜਾਣਾ ਪੈਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲ ਦੇ ਵਿਚ ਅਧਿਆਪਕਾਂ ਦੀ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ ਨਹੀਂ ਮਜਬੂਰ ਬੱਚਿਆਂ ਦੇ ਮਾਪੇ ਪ੍ਰਦਰਸ਼ਨ ਕਰਨ (Parents will be forced to perform)ਦੇ ਲਈ ਮਜਬੂਰ ਹੋਣਗੇ। ਸਕੂਲੀ ਬੱਚਿਆਂ ਨੇ ਵੀ ਅਧਿਆਪਕਾਂ ਦੀ ਘਾਟ ਹੋਣ ਦੇ ਕਾਰਨ ਆਪਣੀ ਪੜ੍ਹਾਈ ਪ੍ਰਭਾਵਿਤ ਹੋਣ ਦੀ ਗੱਲ ਕਹੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਮਜਬੂਰੀ ਵਸ ਦੂਸਰੇ ਸਕੂਲਾਂ ਵਿੱਚ ਦਾਖਲੇ ਲੈਣੇ ਪੈ ਰਹੇ ਹਨ।
ਉੱਧਰ ਮਾਮਲੇ ਉੱਤੇ ਡਿਪਟੀ ਡੀਓ (Deputy DO cleaned) ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਸਕੂਲ ਅਪਗਰੇਡ ਹੋਇਆ ਸੀ ਅਤੇ ਇਸ ਸਕੂਲ ਵਿੱਚ ਤਿੰਨ ਅਧਿਆਪਕ ਹਨ ਅਤੇ ਉਨ੍ਹਾਂ ਵੱਲੋਂ ਅਧਿਆਪਕਾਂ ਦੀ ਘਾਟ ਸਬੰਧੀ ਮਾਨਯੋਗ ਡੀਪੀਆਈ ਪੰਜਾਬ ਨੂੰ ਵੀ ਲਿਖਤੀ ਪੱਤਰ ਭੇਜਿਆ (Written letter sent to DPI Punjab) ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖੜਕ ਸਿੰਘ ਵਾਲਾ ਸਕੂਲ ਵਿੱਚ 96 ਵਿਦਿਆਰਥੀ ਹਨ ਅਤੇ 3 ਅਧਿਆਪਕ ਹਨ ਇਸ ਤੋਂ ਇਲਾਵਾ ਇਕ ਕੰਪਿਊਟਰ ਅਧਿਆਪਕ ਨੂੰ ਵੀ ਨਾਲ ਪੜ੍ਹਾਉਣ ਦੇ ਲਈ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਵਿਦੇਸ਼ ਵਿੱਚ ਲੜਕੀ ਦੀ ਮੌਤ ਦਾ ਮਾਮਲਾ, ਕੈਨੇਡਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਲੜਕੇ ਦੇ ਪਿਤਾ ਨੇ ਕੀਤੇ ਵੱਡੇ ਖੁਲਾਸੇ