ਮਾਨਸਾ: ਕਰਜ਼ੇ ਤੋਂ ਪਰੇਸ਼ਾਨ ਖੁਦਕੁਸ਼ੀਆਂ ਦਾ ਸਿਲਸਿਲਾ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ ਅਤੇ ਪੰਜਾਬ ਵਿੱਚ ਲਗਾਤਾਰ ਕਿਸਾਨਾਂ ਵੱਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਮਾਮਲਾ ਪਿੰਡ ਸਮਾਓ ਤੋਂ ਸਾਹਮਣੇ ਆਇਆ ਹੈ ਜਿੱਥੇ 35 ਸਾਲਾਂ ਕਿਸਾਨ ਵੱਲੋਂ ਕਰਜ਼ੇ ਦੇ ਬੋਝ ਨੂੰ ਨਾ ਝੱਲ ਪਾਉਣ ਕਾਰਨ ਖੁਦਕੁਸ਼ੀ ਕਰ ਲਈ।
ਮਿਲੀ ਜਾਣਕਾਰੀ ਮੁਤਾਬਿਕ 35 ਸਾਲਾਂ ਕਿਸਾਨ ਭੀਮ ਸਿੰਘ ਜੋ ਕਿ ਛੋਟੀ ਕਿਸਾਨੀ ਨਾਲ ਸਬੰਧਿਤ ਸੀ। ਪਰਿਵਾਰ ’ਤੇ ਆਰਥਿਕ ਸੰਕਟ ਪੈਣ ’ਤੇ ਭੀਮ ਸਿੰਘ ਵੱਲੋਂ ਲਏ ਕਰਜ਼ੇ ਤੋਂ ਪਰੇਸ਼ਾਨੀ ਦੇ ਚੱਲਦੇ ਖੁਦਕੁਸ਼ੀ ਕੀਤੀ ਗਈ। ਕਿਸਾਨ ਦੀ ਖੁਦਕੁਸ਼ੀ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਮਾਂ, ਪਤਨੀ ਤੇ ਬੱਚਾ ਛੱਡ ਗਿਆ ਹੈ। ਪਰਿਵਾਰ ਅਤੇ ਪਿੰਡ ਵਾਲਿਆਂ ਨੇ ਮ੍ਰਿਤਕ ਦੇ ਪਰਿਵਾਰ ਦਾ ਕਰਜ਼ਾ ਮੁਆਫੀ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।
ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਅਤੇ ਪਿੰਡਵਾਸੀਆਂ ਨੇ ਦੱਸਿਆ ਕਿ ਦੱਸਿਆ ਕਿ ਭੀਮ ਸਿੰਘ ਦਾ ਹੱਸਦਾ ਖੇਡਦਾ ਪਰਿਵਾਰ ਸੀ ਪਰ ਪਰਿਵਾਰ ਵਿੱਚ ਬੀਮਾਰੀ ਦੇ ਕਾਰਨ ਘਰ ਨੂੰ ਉਜਾੜ ਕੇ ਰੱਖ ਦਿੱਤਾ। ਜਿਸ ਕਾਰਨ ਭੀਮ ਸਿੰਘ ਨੂੰ 20 ਲੱਖ ਦੇ ਲਗਪਗ ਕਰਜ਼ਾ ਲੈਣਾ ਪੈ ਗਿਆ ਸੀ। ਭੀਮ ਸਿੰਘ ਖੇਤੀ ਦਾ ਕੰਮ ਕਰਦਾ ਸੀ ਅਤੇ ਪਰਿਵਾਰ ਵਿਚ ਉਸ ਦੀ ਵਿਧਵਾ ਮਾਂ , ਪਤਨੀ ਤੇ ਦਸ ਸਾਲ ਦਾ ਇਕ ਬੱਚਾ ਹੈ।
ਉਨ੍ਹਾਂ ਕਿਹਾ ਕਿ ਕਰਜ਼ੇ ਕਾਰਨ ਭੀਮ ਸਿੰਘ ਲੰਮੇ ਸਮੇਂ ਤੋਂ ਪਰੇਸ਼ਾਨ ਚੱਲ ਰਿਹਾ ਸੀ ਅਤੇ ਆਖਿਰ ਵਿੱਚ ਉਸ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਅਤੇ ਪਰਿਵਾਰ ਨੂੰ ਇਕੱਲਾ ਛੱਡ ਗਿਆ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਇਹ ਪਰਿਵਾਰ ਉੱਤੇ ਚੜ੍ਹਿਆ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਹ ਵੀ ਪੜੋ: ਦੀਪ ਸਿੱਧੂ ਦੀ ਮੌਤ ਨੂੰ ਲੈ ਕੇ ਮਹਿਲਾ ਮਿੱਤਰ ਰੀਨਾ ਰਾਏ ਨੇ ਕੀਤਾ ਖੁਲਾਸਾ !