ETV Bharat / state

ਮਾਨਸਾ ਦੇ ਕਿਸਾਨਾਂ ਨੇ ਦੁੱਖੀ ਹੋ ਕੇ ਡੁੱਬੀਆਂ ਫ਼ਸਲਾਂ ਵਾਹੀਆਂ

ਮਾਨਸਾ ਵਿਖੇ ਹੁਣ ਕਿਸਾਨਾਂ ਨੇ ਪੁੱਤਾ ਵਾਂਗ ਪਾਲ ਕੇ ਖੜ੍ਹੀ ਕੀਤੀ ਫ਼ਸਲ ਨੂੰ ਵਾਹੁਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਭਰ 'ਚ ਪਿਛਲੇ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ।

ਫ਼ੋਟੋ
author img

By

Published : Jul 24, 2019, 10:44 PM IST

ਮਾਨਸਾ: ਜ਼ਿਲ੍ਹੇ ਵਿੱਚ ਫ਼ਸਲਾਂ ਦੀ ਤਬਾਹੀ ਹੋਣ ਤੋਂ ਬਾਅਦ ਕੋਈ ਹੱਲ ਨਾ ਨਿਕਲਦਾ ਵੇਖ ਕਿਸਾਨਾਂ ਨੇ ਇਨ੍ਹਾਂ ਨੂੰ ਵਾਹ ਦਿੱਤਾ ਹੈ। ਬੇਸ਼ੱਕ ਸਰਕਾਰ ਨੇ ਫ਼ਸਲਾਂ ਦੀ ਗਿਰਦਾਵਰੀ ਕਰਵਾਉਣ ਅਤੇ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ ਪਰ ਹੁਣ ਤੱਕ ਪੀੜਤ ਕਿਸਾਨਾਂ ਦੇ ਕੋਲ ਕੋਈ ਵੀ ਅਧਿਕਾਰੀ ਜਾਇਜ਼ਾ ਲੈਣ ਨਹੀਂ ਪਹੁੰਚਿਆ ਜਿਸ ਤੋਂ ਨਾਰਾਜ਼ ਕਿਸਾਨਾਂ ਨੇ ਮਾਨਸਾ ਵਿਖੇ ਆਪਣੇ ਨਰਮੇ ਦੀ ਫ਼ਸਲ ਆਪਣੇ ਹੱਥਾਂ ਨਾਲ ਵਾਹ ਦਿੱਤੀ ਹੈ, ਤਾਂ ਕਿ ਕੋਈ ਹੋਰ ਫ਼ਸਲ ਲਗਾਈ ਜਾ ਸਕੇ।

ਵੇਖੋ ਵੀਡੀਓ

ਮਾਨਸਾ ਦੇ ਪਿੰਡ ਲੱਲੂਆਣਾ ਦੇ ਕਿਸਾਨ ਨੇ ਦੱਸਿਆ ਕਿ ਉਸ ਦੀ 4 ਏਕੜ ਦੀ ਜ਼ਮੀਨ 'ਤੇ ਲੱਗੀ ਇਹ ਫ਼ਸਲ ਮੀਂਹ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਇਸ ਬਰਬਾਦੀ ਨਾਲ ਹੀ ਉਨ੍ਹਾਂ ਦੇ ਸੁਪਨੇ ਦੇ ਵੀ ਟੁੱਟ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਿਰਾਏ 'ਤੇ ਵਾਹਨ ਲੈ ਕੇ ਉਨ੍ਹਾਂ ਨੇ ਆਪਣੀ ਨਰਮੇ ਦੀ ਫ਼ਸਲ ਆਪਣੇ ਹੱਥਾਂ ਨਾਲ ਵਾਹ ਦਿੱਤੀ, ਕਿਉਂਕਿ ਉਸ ਵਿੱਚ ਪਾਣੀ ਜ਼ਿਆਦਾ ਭਰ ਚੁੱਕਾ ਸੀ ਜਿਸ ਕਾਰਨ ਨਰਮੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ: ਟੋਲ ਪਲਾਜ਼ਾ 'ਤੇ ਕਾਰ 'ਚ ਲੱਗੀ ਅੱਗ

ਕਿਸਾਨ ਨੇ ਦੱਸਿਆ ਕਿ ਫ਼ਸਲਾਂ ਲਗਾਉਣ ਲਈ ਉਸ ਦਾ ਹਜ਼ਾਰ ਰੁਪਏ ਪ੍ਰਤੀ ਏਕੜ ਖ਼ਰਚ ਹੋਇਆ ਸੀ ਪਰ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਪਿਛਲੇ ਸਾਲ ਵਾਂਗ ਮਿਲਣ ਦੀ ਉਮੀਦ ਨਹੀਂ ਹੈ।

ਦੱਸਣਯੋਗ ਹੈ ਕਿ ਪਿਛਲੇ ਸਾਲ 2017-18 ਵਿੱਚ ਵੀ ਸਰਕਾਰ ਨੇ ਬਰਬਾਦ ਹੋਈਆਂ ਫ਼ਸਲਾਂ ਦਾ ਮੁਆਵਜ਼ਾਂ ਦੇਣ ਦਾ ਐਲਾਨ ਕੀਤਾ ਸੀ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਸੀ। ਹੁਣ ਵੇਖਣਾ ਹੋਵੇਗਾ ਕਿ ਇਸ ਵਾਰ ਵੀ ਮੁਆਵਜ਼ਾ ਐਲਾਨਿਆ ਹੀ ਰਹਿ ਜਾਵੇਗਾ ਜਾਂ ਸਰਕਾਰ ਕਿਸਾਨਾਂ ਦੀ ਸਾਰ ਲੈਣ ਲਏਗੀ।

ਇਹ ਵੀ ਪੜ੍ਹੋ: ਹੁਣ ਸਿੱਧੂ ਦੇ ਦਫ਼ਤਰ 'ਚ ਬੈਠਣਗੇ ਭਾਰਤ ਭੂਸ਼ਣ ਆਸ਼ੂ

Intro:ਐਂਕਰ 

ਪਿਛਲੇ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਮਾਨਸਾ ਜ਼ਿਲ੍ਹੇ ਵਿੱਚ ਫ਼ਸਲਾਂ ਦੀ ਤਬਾਹੀ ਹੋ ਗਈ ਹੈ ਬੇਸ਼ੱਕ ਸਰਕਾਰ ਨੇ ਫ਼ਸਲਾਂ ਦੀ ਗਿਰਦਾਵਰੀ ਕਰਵਾਉਣ ਅਤੇ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ ਪਰ ਹੁਣ ਤੱਕ ਪੀੜਤ ਕਿਸਾਨਾਂ ਦੇ ਕੋਲ ਕੋਈ ਵੀ ਅਧਿਕਾਰੀ ਜਾਇਜ਼ਾ ਲੈਣ ਨਹੀਂ ਪਹੁੰਚਿਆ ਜਿਸ ਤੋਂ ਨਾਰਾਜ਼ ਕਿਸਾਨਾਂ ਨੇ ਅੱਜ ਮਾਨਸਾ ਵਿਖੇ ਆਪਣੇ ਨਰਮੇ ਦੀ ਫਸਲ ਆਪਣੇ ਹੱਥਾਂ ਨਾਲ ਵਾਹ ਦਿੱਤੀ ਪਾਣੀ ਦੇ ਕਾਰਨ ਬਰਬਾਦ ਨਰਮੇ ਦੀ ਫ਼ਸਲ ਤੇ ਕਿਸਾਨਾਂ ਦਾ ਭਾਰੀ ਖਰਚ ਹੋਇਆ ਸੀ ਪਰ ਸਰਕਾਰ ਨੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ 

Body:ਵਾਈਸ 1 ਕਿਸਾਨ ਆਪਣੀ ਫ਼ਸਲ ਦੇ ਸਹਾਰੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਤੈਅ ਕਰਦਾ ਹੈ ਅਤੇ ਫ਼ਸਲ ਨਾਲ ਹੀ ਉਸ ਦਾ ਪੂਰਾ ਪਰਿਵਾਰ ਚਾਹੁੰਦਾ ਹੈ ਪਰ ਕੁਝ ਦਿਨ ਪਹਿਲਾਂ ਹੋਈ ਬਾਰਿਸ਼ ਨਾਲ ਕਿਸਾਨਾਂ ਦੇ ਸੁਪਨੇ ਚੂਰ ਚੂਰ ਹੋ ਗਏ ਮਾਨਸਾ ਜ਼ਿਲ੍ਹੇ ਵਿੱਚ ਪਾਣੀ ਨਾਲ ਬਰਬਾਦ ਹੋਈ ਫਸਲਾਂ ਨੁੰ ਕਿਸਾਨ ਹੁਣ ਟਰੈਕਟਰ ਚਲਾ ਕੇ ਖੁਦ ਵਾਹ ਰਹੇ ਹਨ ਮਾਨਸਾ ਜ਼ਿਲ੍ਹੇ ਦੇ ਪਿੰਡ ਲੱਲੂਆਣਾ ਵਿਖੇ ਅੱਜ ਇੱਕ ਕਿਸਾਨ ਨੇ ਆਪਣੀ ਨਰਮੇ ਦੀ ਫਸਲ ਆਪਣੇ ਹੱਥਾਂ ਨਾਲ ਵਾਹ ਦਿੱਤੀ ਕਿਉਂਕਿ ਉਸ ਵਿੱਚ ਪਾਣੀ ਜ਼ਿਆਦਾ ਭਰ ਭਰ ਗਿਆ ਜਿਸ ਕਾਰਨ ਨਰਮੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਕਿਸਾਨ ਸ਼ੇਰ ਸਿੰਘ ਨੇ ਦੱਸਿਆ ਕਿ ਕਟਾਈ ਏਕੜ ਜ਼ਮੀਨ ਦਾ ਮਾਲਕ ਹੈ ਅਤੇ ਉਸ ਨੇ ਚਾਰ ਏਕੜ ਜ਼ਮੀਨ ਠੇਕੇ ਤੇ ਲਈ ਹੈ ਅਤੇ ਇਸ ਵਿਚ ਨਰਮੇ ਦੀ ਬਿਜਾਈ ਕੀਤੀ ਗਈ ਸੀ ਪਰ ਪਾਣੀ ਦੀ ਵਜ੍ਹਾ ਨਾਲ ਫਸਲ ਬਰਬਾਦ ਹੋ ਗਈ ਜਿਸ ਤੇ ਵੀ ਹਜ਼ਾਰ ਪ੍ਰਤੀ ਏਕੜ ਖ਼ਰਚ ਹੋਇਆ ਸੀ ਪਰ ਹੁਣ ਤੱਕ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਆ ਕੇ ਉਨ੍ਹਾਂ ਦੀ ਸਾਰ ਨਹੀਂ ਲਈ ਮੁਆਵਜ਼ਾ ਦੇਣਾ ਤਾਂ ਦੂਰ ਦੀ ਗੱਲ ਕਿਸਾਨ ਕਿਸਾਨ ਦੇ ਬੇਟੇ ਬਲਵੀਰ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਐਲਾਨ ਕੀਤਾ ਹੈ ਕਿ ਬਰਬਾਦ ਹੋਈ ਫਸਲਾਂ ਦੀ ਗਿਰਦਾਵਰੀ ਮੁਆਵਜ਼ਾ ਦਿੱਤਾ ਜਾਵੇਗਾ ਪਰ ਹੁਣ ਤੱਕ ਉਨ੍ਹਾਂ ਦੇ ਖੇਤ ਵਿੱਚ ਕਿਸੇ ਵੀ ਅਧਿਕਾਰੀ ਨੇ ਫਸਲਾਂ ਦਾ ਜਾਇਜ਼ਾ ਨਹੀਂ ਲਿਆ ਜਿਸ ਕਾਰਨ ਪ੍ਰੇਸ਼ਾਨੀ ਕਾਰਨ ਉਨ੍ਹਾਂ ਆਪਣੀ ਫਸਲ ਨੂੰ ਖੁਦ ਵਾਹ ਦਿੱਤਾ ਤਾਂ ਇਸ ਵਿੱਚ ਕੋਈ ਹੋਰ ਫ਼ਸਲ ਬੀਜੀ ਜਾ ਸਕੇ 

ਬਾਈਟ ਸ਼ੇਰ ਸਿੰਘ ਕਿਸਾਨ 

ਬਾਈਟ ਬਲਬੀਰ ਸਿੰਘ ਕਿਸਾਨ ਦਾ ਬੇਟਾ 

P to C
##ਕੁਲਦੀਪ ਧਾਲੀਵਾਲ ਮਾਨਸਾ ##

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.