ETV Bharat / state

ਇਕਲੌਤੀ ਧੀ ਦੇ ਸਿਰ ਵਿੱਚੋਂ ਰਿਸ ਰਿਹਾ ਹੈ ਖ਼ੂਨ, ਲਾਚਾਰ ਮਾਤਾ ਪਿਤਾ ਦੀ ਦਾਸਤਾਨ !

ਪਿੰਡ ਚਕੇਰੀਆਂ ਦੇ ਇੱਕ ਪਰਿਵਾਰ ਦੀ, ਇੱਕ ਪਰਿਵਾਰ ਜਿਸ ਵਿੱਚ ਦੋਵੇਂ ਪਤੀ ਪਤਨੀ ਲਾਚਾਰ ਹਨ ਅਤੇ ਉਪਰੋਂ ਉਨ੍ਹਾਂ ਤੇ ਕੁਦਰਤ ਦੀ ਇੱਕ ਅਜਿਹੀ ਮਾਰ ਪਈ ਕਿ ਉਨ੍ਹਾਂ ਦੀ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਇਕਲੌਤੀ ਬੱਚੀ ਦੇ ਸਿਰ ਦੇ ਵਿੱਚ ਅਜਿਹੀ ਕੋਈ ਇਨਫੈਕਸ਼ਨ ਫੈਲੀ ਹੋਈ ਹੈ ਕਿ ਉਸ ਦੇ ਸਿਰ ਵਿੱਚੋਂ ਲਗਾਤਾਰ ਖੂਨ ਰਿਸ ਰਿਹਾ ਹੈ।

ਇਕਲੌਤੀ ਬੇਟੀ ਦੇ ਸਿਰ ਵਿੱਚੋਂ ਰਿਸ ਰਿਹਾ ਹੈ ਖ਼ੂਨ, ਲਾਚਾਰ ਮਾਤਾ ਪਿਤਾ ਦੀ ਦਾਸਤਾਨ

author img

By

Published : Nov 1, 2021, 6:57 PM IST

ਮਾਨਸਾ: ਸਮਾਜ ਵਿੱਚ ਬਹੁਤ ਪਰਿਵਾਰ ਅਜਿਹੇ ਹਨ ਜੋ ਨਰਕ ਭਰੀ ਜ਼ਿਉਣ ਲਈ ਮਜ਼ਬੂਰ ਹਨ ਜਾਂ ਜਿਨ੍ਹਾਂ ਕੋਲ ਕੋਈ ਕਮਾਈ ਦੀ ਸਾਧਨ ਨਹੀਂ ਹੈ। ਅਜਿਹੀ ਹੀ ਇੱਕ ਕਹਾਣੀ ਹੈ ਮਾਨਸਾ ਦੇ ਅਧੀਨ ਪੈਂਦੇ ਪਿੰਡ ਚਕੇਰੀਆਂ ਦੇ ਇੱਕ ਪਰਿਵਾਰ ਦੀ, ਇੱਕ ਪਰਿਵਾਰ ਜਿਸ ਵਿੱਚ ਦੋਵੇਂ ਪਤੀ ਪਤਨੀ ਲਾਚਾਰ ਹਨ ਅਤੇ ਉਪਰੋਂ ਉਨ੍ਹਾਂ ਤੇ ਕੁਦਰਤ ਦੀ ਇੱਕ ਅਜਿਹੀ ਮਾਰ ਪਈ ਕਿ ਉਨ੍ਹਾਂ ਦੀ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਇਕਲੌਤੀ ਬੱਚੀ ਦੇ ਸਿਰ ਦੇ ਵਿੱਚ ਅਜਿਹੀ ਕੋਈ ਇਨਫੈਕਸ਼ਨ ਫੈਲੀ ਹੋਈ ਹੈ ਕਿ ਉਸ ਦੇ ਸਿਰ ਵਿੱਚੋਂ ਲਗਾਤਾਰ ਖੂਨ ਰਿਸ ਰਿਹਾ ਹੈ।

ਇਕਲੌਤੀ ਬੇਟੀ ਦੇ ਸਿਰ ਵਿੱਚੋਂ ਰਿਸ ਰਿਹਾ ਹੈ ਖ਼ੂਨ, ਲਾਚਾਰ ਮਾਤਾ ਪਿਤਾ ਦੀ ਦਾਸਤਾਨ

ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਬੱਚੀ

ਅੰਗਹੀਣ ਮਾਤਾ ਪਿਤਾ ਆਪਣੀ ਇਕਲੌਤੀ ਬੇਟੀ ਦੇ ਇਲਾਜ ਦੇ ਲਈ ਫ਼ਰੀਦਕੋਟ ਏਮਜ਼ ਬਠਿੰਡਾ (Faridkot AIIMS) ਅਤੇ ਚੰਡੀਗੜ੍ਹ ਪੀਜੀਆਈ (Chandigarh PGI) ਦੇ ਵੀ ਚੱਕਰ ਲਗਾ ਚੁੱਕੇ ਹਨ ਪਰ ਅਜੇ ਤੱਕ ਬਿਮਾਰੀ ਦਾ ਕੋਈ ਪਤਾ ਨਹੀਂ ਲੱਗ ਰਿਹਾ। ਜਿਸ ਕਾਰਨ ਇਨ੍ਹਾਂ ਦੀ ਬੱਚੀ ਅੱਜ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਲਾਚਾਰ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ।

ਲਾਚਾਰ ਮਾਤਾ ਪਿਤਾ ਦੀ ਦਾਸਤਾਨ
ਲਾਚਾਰ ਮਾਤਾ ਪਿਤਾ ਦੀ ਦਾਸਤਾਨ

ਲਗਾਤਾਰ ਸਿਰ ਵਿੱਚੋਂ ਖ਼ੂਨ ਰਿਸ ਰਿਹਾ ਹੈ ਖੂਨ

ਘਰ ਦੇ ਵਿੱਚ ਬਿਮਾਰ ਪਈ ਲੜਕੀ ਦੇ ਲਾਚਾਰ ਪਿਤਾ ਭੋਲਾ ਸਿੰਘ ਅਤੇ ਮਾਤਾ ਰਾਣੀ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੇ ਸਿਰ ਵਿੱਚ ਕੋਈ ਅਜਿਹੀ ਇਨਫੈਕਸ਼ਨ ਫੈਲ ਚੁੱਕੀ ਹੈ, ਜਿਸ ਕਾਰਨ ਲਗਾਤਾਰ ਸਿਰ ਵਿੱਚੋਂ ਖ਼ੂਨ ਰਿਸ ਰਿਹਾ ਹੈ। ਉਹ ਇਸ ਦੇ ਇਲਾਜ ਦੇ ਲਈ ਮਾਨਸਾ ਫਰੀਦਕੋਟ (Mansa Faridkot) ਬਠਿੰਡਾ ਏਮਜ਼ ਅਤੇ ਚੰਡੀਗੜ੍ਹ ਦੇ ਪੀਜੀਆਈ ਤੋਂ ਵੀ ਇਲਾਜ ਕਰਵਾ ਚੁੱਕੇ ਹਨ ਪਰ ਅਜੇ ਤੱਕ ਡਾਕਟਰਾਂ ਦੀ ਕੋਈ ਸਮਝ ਵਿੱਚ ਨਹੀਂ ਆਇਆ। ਜਿਸ ਕਾਰਨ ਉਹ ਆਪਣੀ ਬੱਚੀ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਹੋ ਚੁੱਕੇ ਹਨ ਅਤੇ ਉਨ੍ਹਾਂ ਕਿਹਾ ਕਿ ਹੁਣ ਤਾਂ ਰੋਟੀ ਵੀ ਨਸੀਬ ਨਹੀਂ ਹੋ ਰਹੀ।

ਲਾਚਾਰ ਮਾਤਾ ਪਿਤਾ ਦੀ ਦਾਸਤਾਨ
ਲਾਚਾਰ ਮਾਤਾ ਪਿਤਾ ਦੀ ਦਾਸਤਾਨ

ਦੋਧੀ ਵੱਲੋਂ ਪਰਿਵਾਰ ਨੂੰ ਦੁੱਧ ਦੇਣਾ ਵੀ ਕੀਤਾ ਬੰਦ

ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਆਪਣਾ ਕੋਈ ਕਮਾਈ ਦਾ ਵੀ ਸਾਧਨ ਨਹੀਂ ਹੈ ਅਤੇ ਦੋਧੀ ਵੱਲੋਂ ਉਨ੍ਹਾਂ ਨੂੰ ਦੁੱਧ ਵੀ ਬੰਦ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਕੋਲ ਦੁੱਧ ਲੈਣ ਦੇ ਲਈ ਵੀ ਪੈਸੇ ਨਹੀਂ ਸਨ। ਹੁਣ ਉਨ੍ਹਾਂ ਕੋਲ ਬੱਚੀ ਦਾ ਇਲਾਜ ਕਰਵਾਉਣ ਲਈ ਅਤੇ ਦਵਾਈਆਂ ਲੈਣ ਦੇ ਲਈ ਕੋਈ ਪੈਸਾ ਨਹੀਂ ਹੈ। ਉਨ੍ਹਾਂ ਸਮਾਜ ਸੇਵੀ ਅਤੇ ਪੰਜਾਬ ਸਰਕਾਰ ਤੋਂ ਬਾਰ੍ਹਵੀਂ ਕਲਾਸ ਵਿੱਚ ਪੜ੍ਹ ਰਹੀ ਆਪਣੀ ਬੱਚੀ ਦਾ ਇਲਾਜ ਕਰਵਾਉਣ ਦੇ ਲਈ ਅਪੀਲ ਕੀਤੀ ਹੈ।

ਲਾਚਾਰ ਮਾਤਾ ਪਿਤਾ ਦੀ ਦਾਸਤਾਨ
ਲਾਚਾਰ ਮਾਤਾ ਪਿਤਾ ਦੀ ਦਾਸਤਾਨ

ਅੰਗਹੀਣ ਮਾਤਾ ਪਿਤਾ ਨਹੀਂ ਕਰ ਸਕਦੇ ਕੋਈ ਵੀ ਰੁਜਗਾਰ

ਇਸੇ ਦੌਰਾਨ ਪੀੜਿਤ ਲੜਕੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਦਸਵੀਂ ਕਲਾਸ ਦੇ ਦੌਰਾਨ ਉਸ ਦੇ ਸਿਰ ਵਿਚ ਦਰਦ ਹੋਣ ਲੱਗਿਆ, ਜਿਸ ਤੋਂ ਬਾਅਦ ਹੁਣ ਲਗਾਤਾਰ ਉਸ ਦੇ ਸਿਰ ਵਿੱਚੋਂ ਖ਼ੂਨ ਰਿਸਦਾ ਰਹਿੰਦਾ ਹੈ ਜਿਸ ਕਾਰਨ ਉਹ ਪਿਛਲੇ ਤਿੰਨ ਮਹੀਨਿਆਂ ਸਕੂਲ ਨਹੀਂ ਜਾ ਪਾ ਰਹੀ ਅਤੇ ਆਪਣੇ ਘਰ ਵਿਚ ਹੀ ਪਈ ਹੈ।ਉਸ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਪਿਤਾ ਅੰਗਹੀਣ ਹਨ ਜੋ ਕਿ ਕੋਈ ਵੀ ਰੁਜ਼ਗਾਰ ਨਹੀਂ ਕਰ ਸਕਦੇ। ਜਿਸ ਕਾਰਨ ਉਸ ਦੇ ਇਲਾਜ ਦੇ ਲਈ ਕੋਈ ਪੈਸਾ ਵੀ ਨਹੀਂ ਹੈ, ਉਨ੍ਹਾਂ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਸ ਦਾ ਇਲਾਜ ਕਰਵਾਇਆ ਜਾਵੇ ਤਾਂ ਕਿ ਉਹ ਆਪਣੀ ਅਗਲੇਰੀ ਪੜ੍ਹਾਈ ਕਰਕੇ ਆਪਣੇ ਲਾਚਾਰ ਮਾਤਾ ਪਿਤਾ ਦਾ ਸਹਾਰਾ ਬਣ ਸਕੇ।

ਇਹ ਵੀ ਪੜ੍ਹੋ: ਗਰੀਬੀ ਨੇ ਕੀਤਾ ਇਹ ਹਾਲ, ਛੱਤ ਬਣੀ ਤਰਪਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.