ETV Bharat / state

BJP ਕੌਂਸਲਰ ਦੀ ਬਲੈਕਮੇਲਿੰਗ ਤੋਂ ਤੰਗ ਆ ਲੜਕੀ ਨੇ ਪੀਤਾ ਜ਼ਹਿਰ - ਲੜਕੀ ਨੇ ਪੀਤਾ ਜ਼ਹਿਰ

ਬੁਢਲਾਡਾ ਤੋਂ ਬੀਜੇਪੀ (BJP) ਕੌਂਸਲਰ ਦੀਆਂ ਅਸ਼ਲੀਲ ਹਰਕਤਾਂ ਤੇ ਬਲੈਕਮੇਲਿੰਗ (Blackmailing) ਤੋਂ ਤੰਗ ਆ ਇੱਕ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਦੱਸਿਆ ਕਿ ਕੌਂਸਲਰ ਪ੍ਰੇਮ ਗਰਗ ਉਸ ਨੂੰ ਨੌਕਰੀ ਦਵਾਉਣ ਦੇ ਬਹਾਨੇ ਉਸ ਨਾਲ ਸਰੀਰਕ ਸੋਸ਼ਣ ਕਰਨਾ ਚਾਹੁੰਦਾ ਸੀ।

BJP ਕੌਂਸਲਰ ਦੀ ਬਲੈਕਮੇਲਿੰਗ ਤੋਂ ਤੰਗ ਆ ਲੜਕੀ ਨੇ ਪੀਤਾ ਜ਼ਹਿਰ

author img

By

Published : Jun 14, 2021, 6:24 PM IST

ਮਾਨਸਾ: ਬੁਢਲਾਡਾ ਤੋਂ ਬੀਜੇਪੀ (BJP) ਕੌਂਸਲਰ ’ਤੇ ਅਸ਼ਲੀਲ ਹਰਕਤਾਂ ਅਤੇ ਬਲੈਕਮੇਲਿੰਗ (Blackmailing) ਦੇ ਇਲਜ਼ਾਮ ਲੱਗੇ ਹਨ। ਪੀੜਤ ਲੜਕੀ ਨੇ ਦੱਸਿਆ ਕਿ ਉਹ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੀ ਸੀ। ਪੀੜਤਾ ਨੇ ਕਿਹਾ ਕਿ ਉਹ ਫਰੀਦਕੋਟ ਦੀ ਰਹਿਣ ਵਾਲੀ ਹੈ ਜਿਸਨੂੰ ਨਗਰ ਕੌਂਸਲ ਬੁਢਲਾਡਾ ਵਿੱਚ ਨੌਕਰੀ ਦਿਵਾਉਣ ਦੇ ਲਾਲਚ ਵਿੱਚ ਕੌਂਸਲਰ ਬੁਢਲਾਡਾ ਵਿਖੇ ਲੈ ਆਇਆ ਸੀ ਜਿਸਨੂੰ ਬੁਢਲਾਡਾ ਲਿਆਉਣ ਤੋਂ ਬਾਅਦ ਕੌਂਸਲਰ ਪ੍ਰੇਮ ਗਰਗ ਉਸ ਨੂੰ ਤੰਗ ਪਰੇਸ਼ਾਨ ਤੇ ਬਲੈਕਮੇਲ ਕਰਨ ਲੱਗਾ।

BJP ਕੌਂਸਲਰ ਦੀ ਬਲੈਕਮੇਲਿੰਗ ਤੋਂ ਤੰਗ ਆ ਲੜਕੀ ਨੇ ਪੀਤਾ ਜ਼ਹਿਰ

ਇਹ ਵੀ ਪੜੋ: ਆਰਥਿਕ ਮੰਦਹਾਲੀ ਤੋਂ ਤੰਗ ਹੋਏ ਮਜ਼ਦੂਰ ਨੇ ਕੀਤੀ ਖੁਦਕੁਸ਼ੀ

ਪੀੜਤਾ ਨੇ ਦੱਸਿਆ ਕਿ ਕੌਂਸਲਰ ਪ੍ਰੇਮ ਗਰਗ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ ਜਿਸ ਤੋਂ ਮਗਰੋਂ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਬਲੈਕਮੇਲ ਕਰਨ ਲੱਗਾ। ਇਸ ਸਬੰਧੀ ਲੜਕੀ ਦੀ ਭੈਣ ਨੇ ਇੱਕ ਐਫਆਈਆਰ ਥਾਣਾ ਸਿਟੀ ਬੁਢਲਾਡਾ ਵਿਖੇ ਦਰਜ ਕਰਵਾਈ ਹੈ।

ਦੂਸਰੇ ਪਾਸੇ ਥਾਣਾ ਮੁਖੀ ਬੁਢਲਾਡਾ ਤਰਨਦੀਪ ਸਿੰਘ ਨੇ ਦੱਸਿਆ ਕਿ ਸਾਡੇ ਕੋਲ 11 ਤਰੀਖ ਨੂੰ ਇੱਕ ਲੜਕੀ ਦੇ ਜ਼ਹਿਰ ਖਾਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਤਫਤੀਸ਼ ਵਿੱਚ ਪੀੜਤ ਦੀ ਛੋਟੀ ਭੈਣ ਦੇ ਬਿਆਨਾਂ ਦੇ ਆਧਾਰ ’ਤੇ ਅਸੀਂ ਧਾਰਾ 306, 354, 311 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਨੇ ਕਿਹਾ ਕਿ ਪੀੜਤਾ ਦੇ ਠੀਕ ਹੋਣ ’ਤੇ ਉਸਦੇ ਬਿਆਨਾਂ ਦੇ ਆਧਾਰ ਉੱਤੇ 376, 67 ਆਈਟੀ ਐਕਟ ਵਿੱਚ ਵਾਧਾ ਕੀਤਾ ਗਿਆ ਹੈ। ਬਾਕੀ ਤਫਤੀਸ਼ ਜਾਰੀ ਹੈ ਜੋ ਤੱਥ ਸਾਹਮਣੇ ਆਉਂਦੇ ਰਹਿਣਗੇ ਉਹਨਾਂ ਦੇ ਆਧਾਰ ’ਤੇ ਕਰਵਾਈ ਕੀਤੀ ਜਾਏਗੀ।

ਇਹ ਵੀ ਪੜੋ: Death:ਬਿਜਲੀ ਠੀਕ ਕਰਨ ਲੱਗੇ ਮੁਲਾਜ਼ਮ ਨੇ ਗਵਾਈ ਜਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.