ਮਾਨਸਾ: ਕੋਰੋਨਾ ਦੇ ਵਧ ਰਹੇ ਪ੍ਰਕੋਪ ਦੇ ਕਾਰਨ ਜਿੱਥੇ ਲਗਾਤਾਰ ਲੋਕਾਂ ਦੀ ਮੌਤ ਹੋ ਰਹੀ ਹੈ। ਉੱਥੇ ਹੀ ਮਾਨਸਾ ਦੇ ਰਾਮਬਾਗ (ਸ਼ਮਸ਼ਾਨਘਾਟ) ਚੋਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇਸ ਨੂੰ ਲੈ ਕੇ ਈਟੀਵੀ ਭਾਰਤ ਵੱਲੋਂ ਸ਼ਮਸ਼ਾਨਘਾਟ ਦੇ ਮਾਲੀ ਅਤੇ ਚੌਕੀਦਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਕਾਰਨ ਹੋ ਰਹੀਆਂ ਮੌਤਾਂ ਦੇ ਸੰਸਕਾਰ ਕਰਨ ਦੇ ਲਈ ਰਾਮ ਬਾਗ ਸ਼ਮਸ਼ਾਨਘਾਟ ਚੋਂ ਪ੍ਰਬੰਧ ਮੁਕੰਮਲ ਹਨ।
ਉਨ੍ਹਾਂ ਕਿਹਾ ਕਿ ਇੱਥੇ 17 ਚੁੱਲ੍ਹੇ ਬਣੇ ਹੋਏ ਹਨ ਅਤੇ 2 ਗੈਸੀ ਭੱਠੀਆਂ ਹਨ ਅਤੇ ਇਕ ਸਮੇਂ ਉਨੀ ਸਸਕਾਰ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਕੋਰੋਨਾ ਦੀ ਮਹਾਂਮਾਰੀ ਦੇ ਚੱਲਦਿਆਂ ਮੌਤਾਂ ਦੀ ਦਰ ਵੀ ਵਧ ਗਈ ਸੀ ਅਤੇ ਲੋਕ ਮੌਤ ਹੋਣ ਵਾਲੇ ਵਿਅਕਤੀ ਦੀਆਂ ਅਸਥੀਆਂ ਵੀ ਨਹੀਂ ਲਿਜਾਂਦੇ ਸਨ ਅਤੇ ਉਹ ਵੀ ਰਾਮਬਾਗ ਵਿਚ ਹੀ ਰੱਖ ਜਾਂਦੇ ਸਨ।
ਉਨ੍ਹਾਂ ਦੱਸਿਆ ਕਿ ਕੋਰੋਨਾ ਨਾਲ ਮੌਤ ਹੋਣ ਵਾਲੇ ਵਿਅਕਤੀ ਦਾ ਸੰਸਕਾਰ ਸਿਵਲ ਹਸਪਤਾਲ ਦੇ ਕਰਮਚਾਰੀ ਹੀ ਕਰਦੇ ਹਨ। ਉਹ ਵੀ ਪੀ ਪੀ ਕਿਟ ਪਾ ਕੇ ਆਉਂਦੇ ਹਨ। ਹਸਪਤਾਲ ਵਾਲੇ ਹੀ ਸੰਸਕਾਰ ਕਰਕੇ ਜਾਂਦੇ ਹਨ
ਉਨ੍ਹਾਂ ਕਿਹਾ ਕਿ ਜੇਕਰ ਰਾਮਬਾਗ ਦੀ ਗੱਡੀ ਵਿਚ ਕੋਰੋਨਾ ਦੇ ਵਾਲੇ ਵਿਅਕਤੀ ਨੂੰ ਲਿਆਂਦਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਗੱਡੀ ਨੂੰ ਸੈਨੀਟੇਸ਼ਨ ਕਰ ਕੇ ਖੜ੍ਹਾਇਆ ਜਾਂਦਾ ਹੈ ਅਤੇ ਗੱਡੀ ਦਾ ਤਿੰਨ ਸੌ ਰੁਪਏ ਕਿਰਾਇਆ ਲਿਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕੋਰੋਨਾ ਨਾਲ ਮੌਤ ਹੋਣ ਵਾਲੇ ਵਿਅਕਤੀ ਨੂੰ ਸਰਕਾਰੀ ਐਂਬੂਲੈਂਸ ਵਿਚ ਹੀ ਲੈ ਜਾਂਦਾ ਹੈ।