ਲੁਧਿਆਣਾ: ਪੰਜਾਬ ਦੇ ਨੌਜਵਾਨ ਜਿੱਥੇ 90 ਦੇ ਦਹਾਕੇ ਵਿੱਚ ਕਾਲੇ ਦੌਰ ਦਾ ਸ਼ਿਕਾਰ ਹੋਏ, ਫਿਰ ਚਿੱਟੇ ਦਾ ਅਤੇ ਹੁਣ ਗੈਂਗਸਟਰਵਾਦ ਦਾ, ਪਰ ਬਾਵਜੂਦ ਇਸਦੇ ਹੁਣ ਪੰਜਾਬ ਦੇ ਗੱਭਰੂ ਖੇਡਾਂ ਵੱਲ ਪ੍ਰਫੁਲਿਤ ਹੋ ਰਹੇ ਨੇ। ਜਿਸ ਦੀ ਜਿਉਂਦੀ ਜਾਗਦੀ ਮਿਸਾਲ ਲੁਧਿਆਣਾ ਦਾ ਸੁਲਤਾਨ ਸਿੰਘ ਹੈ, ਜਿਸ ਨੇ CWE ਵਿੱਚ ਹੈਵੀ ਵੇਟ ਦਾ ਖਿਤਾਬ ਆਪਣੇ ਨਾਂ ਕੀਤਾ ਹੈ ਅਤੇ ਗ੍ਰੇਟ ਖਲੀ ਤੋਂ ਬਾਅਦ ਪਹਿਲੀ ਬੈਲਟ ਲਿਆਂਦੀ ਹੈ। ਪਿਛਲੇ ਸ਼ਨੀਵਾਰ ਉਸ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਹੈ, ਹਰਿਆਣਾ ਦੇ ਕਰਨਾਲ ਵਿੱਚ ਹੋਏ ਮੁਕਾਬਲਿਆਂ ਅੰਦਰ ਰਾਜਸਥਾਨ ਦੇ ਬਾਬਾ ਰੈਸਲਰ ਨੂੰ ਉਸ ਨੇ ਮਾਤ ਦੇਕੇ ਇਹ ਖਿਤਾਬ ਆਪਣੇ ਨਾਂ ਕੀਤਾ ਹੈ। ਕੁੱਲ 12 ਮੁਕਾਬਲਿਆਂ ਵਿੱਚੋਂ 8 ਉਸ ਨੇ ਜਿੱਤੇ ਨੇ। ਰੌਇਲ ਰਮਬਲ ਵਿੱਚ 14 ਰੈਸਲਰਾਂ 'ਚੋਂ ਉਹ ਜਿੱਤਿਆ ਹੈ।
ਗ੍ਰੇਟ ਖਲੀ ਦਾ ਸ਼ਗਿਰਦ: ਸੁਲਤਾਨ ਗ੍ਰੇਟ ਖਲੀ ਦਾ ਸ਼ਗਿਰਦ ਰਿਹਾ ਹੈ ਅਤੇ ਉਸ ਨੇ ਲੁਧਿਆਣਾ ਦੇ ਅਪੂ ਜਿਮ ਤੋਂ ਸਿਖਲਾਈ ਲਈ ਹੈ। ਉਸ ਨੇ ਰੈਸਲਿੰਗ ਦੀ ਸਿਖਲਾਈ ਜਲੰਧਰ ਖਲੀ ਦੀ ਅਕੈਡਮੀ ਤੋਂ ਲਈ ਹੈ। ਜਿਸ ਤੋਂ ਬਾਅਦ ਸਖਤ ਮਿਹਨਤ ਕਰਕੇ ਉਸ ਦੀ ਚੋਣ CWE ਦੇ ਵਿੱਚ ਹੋਈ। ਰਾਜਸਥਾਨ ਦੇ ਬਾਬਾ ਰੈਸਲਰ ਨੇ ਪੰਜਾਬ ਦੇ ਰੈਸਲਰਾਂ ਨੂੰ ਲਾਲਕਰਿਆ ਸੀ ਅਤੇ ਹੈਵੀ ਵੇਟ ਦੀ ਬੈਲਟ ਉਸ ਕੋਲ ਸੀ ਜਿਸ ਨੂੰ ਹਰਾ ਕੇ ਸੁਲਤਾਨ ਨੇ ਹੁਣ ਇਸ ਬੈਲਟ ਨੂੰ ਜਿੱਤਿਆ ਹੈ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਉਸ ਨੇ ਜਾਪਾਨ, ਸਿੰਘਾਪੁਰ, ਥਾਈਲੈਂਡ ਅਤੇ ਹੋਰ ਵੀ ਕਈ ਵਿਦੇਸ਼ੀ ਮੁਲਕਾਂ ਵਿੱਚ ਰੈਸਲਿੰਗ ਦੇ ਮੈਚ ਖੇਡੇ ਨੇ।
ਜੇਲ੍ਹ ਅਤੇ ਸੰਘਰਸ਼: ਸੁਲਤਾਨ ਦਾ ਚੈਂਪੀਅਨ ਬਣਨ ਦਾ ਸਫਰ ਆਮ ਨਹੀਂ ਰਿਹਾ ਹੈ, ਉਸ ਨੇ 8 ਮਹੀਨੇ ਜੇਲ੍ਹ ਕੱਟੀ ਹੈ। ਉਸ ਉੱਤੇ 307 ਦਾ ਪਰਚਾ ਪਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਹੋਈ, ਗੈਂਗਸਟਰਾਂ ਨਾਲ ਵੀ ਉਸ ਦਾ ਨਾਂਅ ਜੋੜਿਆ ਜਾਣ ਲੱਗਾ, ਉਹ ਗਲਤ ਰਾਹ ਉੱਤੇ ਪੈਂਦਾ-ਪੈਂਦਾ ਬਚਿਆ ਅਤੇ ਅੱਜ ਇਸ ਮੁਕਾਮ ਉੱਤੇ ਪਹੁੰਚ ਸਕਿਆ। ਸੁਲਤਾਨ ਨੇ ਸੁਰੱਖਿਆ ਮੁਲਾਜ਼ਮ ਦੀ ਨੌਕਰੀ ਵੀ ਕੀਤੀ, ਇੱਥੋਂ ਤੱਕ ਕੇ ਜਦੋਂ ਉਹ ਸਿੰਘਾਪੁਰ ਗਿਆ ਤਾਂ ਮੈਚ ਖੇਡਣ ਤੋਂ ਬਾਅਦ ਉਸ ਕੋਲ 10 ਡਾਲਰ ਬਚੇ ਸਨ ਘਰ ਜਾਣ ਦਾ ਕਿਰਾਇਆ ਤੱਕ ਨਹੀਂ ਸੀ ਜਿਸ ਕਾਰਨ ਕਿਸੇ ਹੋਟਲ ਵਿੱਚ ਵੇਟਰ ਦਾ ਕੰਮ ਕਰਕੇ, ਭਾਂਡੇ ਮਾਂਜ ਕੇ ਉਸ ਨੇ ਪੈਸੇ ਇਕੱਠੇ ਕੀਤੇ।
- ਲੁਧਿਆਣਾ ਦੇ ਨਿੱਜੀ ਹੋਟਲ ਵਿੱਚੋਂ ਨੌਜਵਾਨ ਦੀ ਲਾਸ਼ ਬਰਾਮਦ, ਨਸ਼ੇ ਨਾਲ ਮੌਤ ਦਾ ਖ਼ਦਸ਼ਾ
- ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਲਪੇਟਿਆ, ਕਿਹਾ-ਹਰ ਫਰੰਟ ਉੱਤੇ ਫੇਲ੍ਹ ਹੋਈ ਮਾਨ ਸਰਕਾਰ
- ਬਟਾਲਾ ਗੋਲੀਕਾਂਡ ਦਾ ਮੁੱਖ ਮੁਲਜ਼ਮ ਭਾਰਤ-ਭੂਟਾਨ ਸਰਹੱਦ ਤੋਂ ਗ੍ਰਿਫਤਾਰ, ਡੀਜੀਪੀ ਨੇ ਸਾਂਝੀ ਕੀਤੀ ਜਾਣਕਾਰੀ
ਇਹ ਚੈਂਪੀਅਨਸ਼ਿਪ ਜਿੱਤਣ ਲਈ ਕਾਫੀ ਜ਼ੋਰ ਲਗਾਇਆ ਅਤੇ ਕਈ ਸੱਟਾਂ ਖਾਦੀਆਂ ਹਨ। ਉਹਨਾਂ ਦੱਸਿਆ ਕਿ ਮੈਨੂੰ ਹਰਾਉਣ ਲਈ ਬੜੀਆਂ ਸਾਜ਼ਿਸ਼ਾਂ ਰਚੀਆਂ ਗਈਆਂ, ਉਸ ਦੇ ਪਿੱਛੇ ਧੋਖੇ ਨਾਲ ਕੱਚ ਦੀ ਟਿਊਬ ਮਾਰੀ ਗਈ, ਜਿਸ ਤੋਂ ਬਾਅਦ ਉਸ ਦੀ ਪਿੱਠ ਉੱਤੇ ਕਚ ਖੁਭ ਗਿਆ ਅਤੇ ਹੁਣ ਵੀ ਉਸ ਦੇ ਨਿਸ਼ਾਨ ਹਨ। ਉਨ੍ਹਾਂ ਦਸਿਆ ਕਿ ਉਸਦੇ ਗਲ਼ ਵਿੱਚ ਸੰਗਲ਼ ਪਾਇਆ ਗਿਆ, ਉਸ ਦਾ ਗਲ ਘੁੱਟਿਆ ਗਿਆ ਪਰ ਉਸ ਨੇ ਵਿਰੋਧੀ ਰੈਸਲਰ ਨੂੰ ਮਾਤ ਦੇ ਦਿੱਤੀ ਅਤੇ ਉਸ ਨੇ ਇਹ ਬੈਲਟ ਆਪਣੇ ਨਾਂ ਕੀਤੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਨੂੰ ਲਲਕਾਰ ਰਿਹਾ ਸੀ, ਪੰਜਾਬ ਦੀ ਇੱਜ਼ਤ ਦਾ ਸਵਾਲ ਸੀ ਇਸ ਕਰਕੇ ਉਸ ਨੇ ਉਸ ਦਾ ਚੈਲੇਂਜ ਸਵੀਕਾਰ ਕੀਤਾ ਅਤੇ ਉਸ ਨੂੰ ਮਾਤ ਦੇਣ ਲਈ ਪੂਰੀ ਤਿਆਰੀ ਕਰ ਕੇ ਇਹ ਮੁਕਾਬਲਾ ਜਿੱਤਿਆ। - ਸੁਲਤਾਨ ਸਿੰਘ, ਚੈਂਪੀਅਨ