ਲੁਧਿਆਣਾ: ਮਹਿਲਾਵਾਂ ਅੱਜ ਖੇਤਰ 'ਚ ਮਰਦਾਂ ਦੇ ਬਰਾਬਰ ਨਹੀਂ ਸਗੋਂ ਉਨ੍ਹਾਂ ਤੋਂ ਹੁਣ ਇਕ ਕਦਮ ਅੱਗੇ ਨਿਕਦਲਦੀਆਂ ਜਾ ਰਹੀਆਂ ਹਨ। ਕੁਝ ਅਜਿਹਾ ਹੀ ਕਰ ਵਿਖਾਇਆ ਹੈ ਲੁਧਿਆਣਾ ਸੀ ਕਮਲਦੀਪ ਕੌਰ ਨੇ, ਜਿਸ ਨੇ ਪੰਜਾਬ ਦੀ ਪਹਿਲੀ ਮਹਿਲਾ ਹੋਣ ਦਾ ਮਾਣ ਹਾਸਿਲ ਕੀਤਾ ਹੈ, ਜੋਕਿ tv show ਮਾਸਟਰ ਸ਼ੈਫ ਦੇ ਗ੍ਰੈਂਡ ਫਿਨਾਲੇ ਚ ਪੁੱਜੀ ਹੋਵੇ, ਘਰ ਦੀ ਰਸੋਈ ਤੋਂ ਮਾਸਟਰ ਸ਼ੈਫ ਬਣਨ ਤਕ ਦਾ ਸਫ਼ਰ ਉਸ ਨੇ ਕਈ ਪੜਾਅ ਪਾਰ ਕਰਨ ਤੋਂ ਬਾਅਦ ਤੈਅ ਕੀਤਾ ਹੈ। ਕਮਲਦੀਪ ਕੌਰ ਘਰੇਲੂ ਸਵਾਣੀ ਹੈ ਅਤੇ ਉਸ ਨੇ ਨਾ ਤਾਂ ਖਾਣਾ ਬਣਾਉਣ ਦਾ ਕੋਈ ਕੋਰਸ ਕੀਤਾ ਹੈ ਅਤੇ ਨੇ ਹੀ ਉਸ ਦੇ ਪਰਿਵਾਰ 'ਚ ਕੋਈ ਸ਼ੈੱਫ ਰਿਹਾ ਹੈ ਪਰ ਉਸ ਦੇ ਪਰਿਵਾਰ ਪ੍ਰਤੀ ਪਿਆਰ ਅਤੇ ਜ਼ਿੰਮੇਵਾਰੀਆਂ ਨੇ ਉਸ ਨੂੰ ਅੱਜ ਉਸ ਮੁਕਾਮ 'ਤੇ ਲਿਆਂਦਾ ਹੈ।
ਗ੍ਰੈਂਡ ਫਿਨਾਲੇ ਦਾ ਸਫ਼ਰ : ਕਮਲਦੀਪ ਕੌਰ ਨੇ ਦੱਸਿਆ ਕਿ ਉਸ ਨੂੰ ਕਦੇ ਉਮੀਦ ਨਹੀਂ ਸੀ ਕਿ ਉਹ ਮਾਸਟਰ ਸ਼ੈਫ ਦੇ ਗ੍ਰੈਂਡ ਫਿਨਾਲੇ ਦੇ ਵਿੱਚ ਪਹੁੰਚ ਸਕੇਗੀ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲੀ ਉਹ ਪੰਜਾਬ ਦੀ ਪਹਿਲੀ ਮਹਿਲਾ ਹੈ, ਜਿਸ ਦੀ ਸਭ ਤੋਂ ਪਹਿਲਾ ਗ੍ਰੈਂਡ ਫਿਨਾਲੇ ਦੇ ਵਿੱਚ ਥਾਂ ਪੱਕੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਟਾਰ ਸ਼ੈਫ ਗਰਿਮਾ ਦੀ ਰੈਪਲਿਕਾ ਡਿਸ਼ ਬਣਾਉਣੀ ਸੀ, ਜਿਸ ਨੂੰ ਉਸ ਨੇ ਬਾਖੂਬੀ ਨਿਭਾਇਆ। ਉਨ੍ਹਾਂ ਕਿਹਾ ਕਿ ਇਹ ਇਕ ਵੱਡਾ ਚੈਲੇਂਜ ਸੀ ਪਰ ਉਸ ਦੀ ਡਿਸ਼ ਨੂੰ ਨਾ ਸਿਰਫ ਜੱਜਾਂ ਨੇ ਪਸੰਦ ਕੀਤਾ ਸਗੋਂ ਉਸ ਦੀ ਡਿਸ਼ ਦੇ ਆਧਾਰ ਉਤੇ ਉਸ ਨੇ ਗ੍ਰੈਂਡ ਫਿਨਾਲੇ ਵਿੱਚ ਆਪਣੀ ਥਾਂ ਪੱਕੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ, ਉਸ ਨੇ ਸੋਚਿਆ ਸੀ ਕੇ ਇੱਕ ਵਾਰ ਬੱਸ ਸੋਆ ਦੇ ਵਿੱਚ ਹਿੱਸਾ ਲੈਕੇ ਵਾਪਿਸ ਆਉਣਾ ਪਵੇਗਾ। ਕਿਉਂਕਿ ਇਸ ਮੁਕਾਬਲੇ 'ਚ ਪੂਰੇ ਦੇਸ਼ ਤੋਂ ਮਾਹਿਰ ਆਉਂਦੇ ਨੇ।
ਇਹ ਵੀ ਪੜ੍ਹੋ : Clash in SDM Office: ਮੰਦਰ ਦੀ ਪ੍ਰਧਾਨਗੀ ਨੂੰ ਲੈ ਕੇ ਭਿੜੀਆਂ ਦੋ ਧਿਰਾਂ, ਐੱਸਡੀਐੱਮ ਦਫ਼ਤਰ ਬਣਿਆ ਜੰਗ ਦਾ ਮੈਦਾਨ
ਪਹਿਲਾਂ ਵੀ ਕੂਕਰੀ ਮੁਕਾਬਲਿਆਂ ਚ ਲੈ ਚੁੱਕੀ ਹਿੱਸਾ : ਕਮਲਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਲ 2016 ਦੇ ਵਿੱਚ ਡੀਡੀ ਪੰਜਾਬੀ ਉਤੇ ਚੱਲਣ ਵਾਲੇ ਕੁਕਰੀ ਸ਼ੋਅ ਦੇ ਵਿਚ ਕਮਲਦੀਪ ਕੌਰ ਨੇ ਹਿੱਸਾ ਲਿਆ ਸੀ ਤੇ ਉੱਥੇ ਸੈਮੀ ਫਾਈਨਲ ਤੱਕ ਪਹੁੰਚ ਗਈ ਸੀ। ਇਸ ਤੋਂ ਇਲਾਵਾ ਸਾਲ 2019 ਦੇ ਵਿਚ ਇੱਕ ਨਿੱਜੀ ਪੰਜਾਬੀ ਚੈਨਲ ਉਤੇ ਚੱਲਣ ਵਾਲੇ ਕੁਕਰੀ ਸ਼ੋਅ ਦੇ ਵਿਚ ਵੀ ਉਸ ਨੇ ਹਿੱਸਾ ਲਿਆ ਸੀ ਅਤੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮਾਸਟਰ ਸ਼ੈਫ ਦੇ ਵਿਚ ਹਿੱਸਾ ਲੈਣ ਲਈ ਉਨ੍ਹਾਂ ਵੱਲੋਂ ਤਿਆਰੀ ਕੀਤੀ ਗਈ ਹੈ ਪਰ ਅੱਜ ਤੱਕ ਉਨ੍ਹਾਂ ਕਿਸੇ ਵੀ ਕਿਸਮ ਦੀ ਖਾਣਾ ਬਣਾਉਣ ਦੀ ਪ੍ਰਫੇਸ਼ਨਲ ਸਿਖਲਾਈ ਹਾਸਲ ਨਹੀਂ ਕੀਤੀ ਹੈ। ਘਰ ਦੀ ਰਸੋਈ ਵਿਚੋਂ ਹੀ ਉਸਨੇ ਖਾਣਾ ਬਣਾਉਣਾ ਸਿੱਖਿਆ ਹੈ ਅਤੇ ਬੱਚਿਆਂ ਦੀ ਮੰਗ ਤੇ ਵੱਖ ਵੱਖ ਦੇਸ਼ਾਂ ਦੇ ਵਿਅੰਜਨ ਸਿੱਖੇ ਹਨ ਜਿਸ ਕਰਕੇ ਉਹ ਹੁਣ ਇਸ ਮੁਕਾਮ ਤੱਕ ਪਹੁੰਚ ਪਾਈ ਹੈ।
ਇਹ ਵੀ ਪੜ੍ਹੋ : Police Search Operation: ਮੰਡੀ ਗੋਬਿੰਦਗੜ੍ਹ ਦੇ ਪਿੰਡ ਜਸੜਾਂ 'ਚ ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ
ਮਹਿਲਾਵਾਂ ਨੂੰ ਸੁਨੇਹਾ : ਇਸ ਮੌਕੇ ਕਮਲਦੀਪ ਕੌਰ ਨੇ ਮਹਿਲਾਵਾਂ ਲਈ ਇਕ ਸੁਨੇਹਾ ਦਿੰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਜੋ ਮਹਿਲਾਵਾਂ ਹੁਣ ਵੀ ਸਮਾਜ ਦੀ ਸੋੜੀ ਸੋਚ ਦੀਆਂ ਜ਼ੰਜੀਰਾਂ ਵਿੱਚ ਜਕੜੀਆਂ ਹੋਈਆਂ ਹਨ ਉਹ ਬਾਹਰ ਆਉਣ ਅਤੇ ਆਪਣੇ ਹੁਨਰ ਨੂੰ ਪਛਾਣ ਕੇ ਅੱਗੇ ਵਧਣ। ਉਨ੍ਹਾਂ ਕਿਹਾ ਕਿ ਇਸ ਵਿੱਚ ਪਰਿਵਾਰ ਦਾ ਸਮਰਥਨ ਬੇਹੱਦ ਜ਼ਰੂਰੀ ਹੈ ਕਿਉਂਕਿ ਅੱਜ ਦੀ ਮਹਿਲਾ ਕਿਸੇ ਖੇਤਰ ਵਿੱਚ ਘੱਟ ਨਹੀਂ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਵੀ ਉਸ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਦੇ ਪਤੀ ਨੇ ਦੱਸਿਆ ਕਿ ਪੂਰਾ ਪਰਿਵਾਰ ਉਨ੍ਹਾਂ ਦਾ ਸਾਥ ਦਿੰਦਾ ਹੈ। ਜਦੋਂ ਦੀ ਉਹ ਇਸ ਸ਼ੋਅ ਦਾ ਹਿੱਸਾ ਬਣੇ ਹਨ ਉਸ ਦਿਨ ਤੋਂ ਉਹ ਉਨ੍ਹਾਂ ਨੂੰ ਮਿਸ ਕਰ ਰਹੇ ਹਨ ਪਰ ਨਾਲ ਹੀ ਅਰਦਾਸ ਕਰ ਰਹੇ ਨੇ ਕਿ ਜਿੰਨੀ ਸ਼ਿੱਦਤ ਦੇ ਨਾਲ ਉਸ ਨੇ ਮਿਹਨਤ ਕੀਤੀ ਹੈ ਉਹ ਜ਼ਰੂਰ ਇਹ ਸ਼ੋਅ ਜਿੱਤ ਕੇ ਪੰਜਾਬ ਆਉਣ ਪੰਜਾਬ ਦਾ ਅਤੇ ਲੁਧਿਆਣੇ ਦਾ ਨਾਂ ਰੌਸ਼ਨ ਕਰਨ।