ਚੰਡੀਗੜ੍ਹ: ਦਸੰਬਰ ਦੇ ਪਹਿਲੇ ਹਫ਼ਤੇ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਅਤੇ ਠੰਢ ਵਿੱਚ ਵਾਧਾ ਹੋ (Weather Report) ਰਿਹਾ ਹੈ। ਬੀਤੇ ਦਿਨ ਸਵੇਰੇ 9 ਵਜੇ ਤੱਕ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਧੁੰਦ ਛਾਈ (Fog covered many areas of Punjab) ਰਹੀ ਤੇ ਨੈਸ਼ਨਲ ਹਾਈਵੇਅ ਅਤੇ ਹੋਰ ਥਾਵਾਂ 'ਤੇ ਵਾਹਨ ਚਾਲਕਾਂ ਨੂੰ ਸਵੇਰੇ ਹੀ ਲਾਈਟਾਂ ਜਗਾ ਕੇ ਆਪਣੇ ਵਾਹਨ ਚਲਾਉਣੇ ਪਏ।
ਐਤਵਾਰ ਨੂੰ ਸੰਘਣੀ ਧੁੰਦ ਨੇ ਵਿਜ਼ੀਬਿਲਟੀ ਨੂੰ ਘਟਾ ਦਿੱਤਾ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਧੁੰਦ ਕਾਰਨ ਜਨਜੀਵਨ ਪ੍ਰਭਾਵਿਤ ਹੋ ਸਕਦਾ ਹੈ ਪਰ ਖੇਤੀ ਮਾਹਿਰਾਂ ਅਨੁਸਾਰ ਇਹ ਧੁੰਦ ਫ਼ਸਲਾਂ ਲਈ ਸੋਨੇ ਤੋਂ ਘੱਟ ਨਹੀਂ ਹੈ। ਇਸ ਵਾਰ ਧੁੰਦ ਕਾਰਨ ਜਿੱਥੇ ਕਣਕ ਦੀ ਫ਼ਸਲ ਦਾ ਝਾੜ ਵਧੇਗਾ, ਉੱਥੇ ਇਸ ਦੀ ਗੁਣਵੱਤਾ ਅਤੇ ਮਾਤਰਾ ਵਿੱਚ ਵੀ ਵਾਧਾ ਹੋਵੇਗਾ।
ਇਹ ਵੀ ਪੜੋ: Prem Rashifal: ਅੱਜ ਕਈ ਰਾਸ਼ੀਆਂ ਦੀ ਖਤਮ ਹੋਵੇਗੀ ਲਵ ਪਾਰਟਨਰ ਦੀ ਤਲਾਸ਼, ਹੋਵੇਗੀ ਰੋਮਾਂਟਿਕ ਦਿਨ ਦੀ ਸ਼ੁਰੂਆਤ
ਅੰਮ੍ਰਿਤਸਰ: ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘੱਟ ਤੋਂ ਘੱਟ 08 ਡਿਗਰੀ ਰਹੇਗਾ।
ਜਲੰਧਰ: ਜਲੰਧਰ ਦਾ ਵੀ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘੱਟ ਤੋਂ ਘੱਟ 08 ਡਿਗਰੀ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ।
ਲੁਧਿਆਣਾ: ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘੱਟ ਤੋਂ ਘੱਟ 08 ਡਿਗਰੀ ਰਹੇਗਾ।
ਪਟਿਆਲਾ: ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਘੱਟ ਤੋਂ ਘੱਟ 09 ਡਿਗਰੀ ਰਹਿਣ ਦੀ ਉਮੀਦ ਹੈ।
ਬਠਿੰਡਾ: ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਅਤੇ ਘੱਟ ਤੋਂ ਘੱਟ 09 ਡਿਗਰੀ ਤੱਕ ਰਹਿ ਸਕਦਾ ਹੈ।
ਇਹ ਵੀ ਪੜੋ: ਵਿਜਿਲੈਂਸ ਨੇ ਵਹੀਕਲ ਫਿਟਨੈਸ ਮਾਮਲੇ ਵਿੱਚ ਮਹਿਲਾ ਏਜੰਟ ਨੂੰ ਕੀਤਾ ਗ੍ਰਿਫ਼ਤਾਰ