ETV Bharat / state

ਆਪ ਆਗੂ ਸੰਜੇ ਸਿੰਘ ਖਿਲਾਫ਼ ਵਾਰੰਟ ਜਾਰੀ - ਵਾਰੰਟ ਜਾਰੀ

ਲੁਧਿਆਣਾ ਜ਼ਿਲ੍ਹਾ ਅਦਾਲਤ (District Court) ਵੱਲੋਂ ਮਾਣਹਾਨੀ ਕੇਸ 'ਚ ਸੰਜੇ ਸਿੰਘ ਨੂੰ ਵਾਰੰਟ (Warrant) ਜਾਰੀ ਕੀਤੇ ਹਨ ਅਤੇ 17 ਸਤੰਬਰ ਤੱਕ ਪੇਸ਼ ਹੋਣ ਦੇ ਆਦੇਸ਼ ਜਾਰੀ ਕੀਤੇ ਹਨ।

ਆਪ ਆਗੂ ਸੰਜੇ ਸਿੰਘ ਖਿਲਾਫ਼ ਵਾਰੰਟ ਜਾਰੀ
ਆਪ ਆਗੂ ਸੰਜੇ ਸਿੰਘ ਖਿਲਾਫ਼ ਵਾਰੰਟ ਜਾਰੀ
author img

By

Published : Sep 7, 2021, 7:39 AM IST

ਲੁਧਿਆਣਾ:ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ 'ਤੇ ਕੀਤੇ ਮਾਣਹਾਨੀ ਦੇ ਕੇਸ ਵਿਚ ਸੰਜੇ ਸਿੰਘ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ (District Court) ਵੱਲੋਂ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿਚ ਸੰਜੇ ਸਿੰਘ ਨੂੰ 17 ਸਤੰਬਰ ਤੱਕ ਅਦਾਲਤ ਸਾਹਮਣੇ ਖ਼ੁਦ ਪੇਸ਼ ਹੋਣਾ ਹੋਵੇਗਾ ਜਾਂ ਫਿਰ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।ਕੇਸ ਵਿੱਚ ਕਈ ਸੁਣਵਾਈਆਂ ਹੋਣ ਦੇ ਬਾਵਜੂਦ ਸੰਜੇ ਸਿੰਘ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਹੋ ਰਹੇ ਸਨ। ਜਿਸ ਕਰਕੇ ਲੁਧਿਆਣਾ ਜ਼ਿਲ੍ਹਾ ਅਦਾਲਤ ਵੱਲੋਂ ਇਹ ਸਖ਼ਤ ਫੈਸਲਾ ਲਿਆ ਗਿਆ।

ਆਪ ਆਗੂ ਸੰਜੇ ਸਿੰਘ ਖਿਲਾਫ਼ ਵਾਰੰਟ ਜਾਰੀ

71 ਵਾਰ ਸੁਣਵਾਈ ਦੌਰਾਨ 4 ਵਾਰ ਪੇਸ਼ ਹੋਏ ਸੰਜੇ ਸਿੰਘ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਦਮਨਵੀਰ ਸਿੰਘ ਸੋਬਤੀ ਨੇ ਦੱਸਿਆ ਕਿ 71 ਸੁਣਵਾਈਆਂ ਹੋਣ ਦੇ ਬਾਵਜੂਦ 4 ਵਾਰ ਹੀ ਸੰਜੇ ਸਿੰਘ ਅਦਾਲਤ ਵਿੱਚ ਪੇਸ਼ ਹੋਏ ਹਨ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਵਿਧਾਇਕਾਂ ਅਤੇ ਸਾਂਸਦਾਂ ਸੰਬੰਧੀ ਕੇਸਾਂ ਨੂੰ ਲੈ ਕੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਹੈ ਕਿ ਅਦਾਲਤ ਵੱਲੋਂ ਮਾਮਲੇ 'ਚ ਪੇਸ਼ ਹੋਣ ਲਈ ਕਹਿਣ ਦੇ ਬਾਵਜੂਦ ਹੋ ਅਦਾਲਤ ਸਾਹਮਣੇ ਸੰਜੇ ਸਿੰਘ ਪੇਸ਼ ਨਹੀਂ ਹੋਏ।ਜ਼ਿਲ੍ਹਾ ਅਦਾਲਤ ਵੱਲੋਂ ਸਖਤ ਕਦਮ ਲੈਂਦਿਆਂ ਸੰਜੇ ਸਿੰਘ ਨੂੰ ਵਾਰੰਟ ਜਾਰੀ ਕੀਤਾ। ਜਿਸ ਵਿੱਚ ਜਾਂ ਤਾਂ ਉਹ ਆਪ ਪੇਸ਼ ਹੋਣਗੇ ਜਾਂ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਦੇ ਅੱਗੇ ਪੇਸ਼ ਕਰੇਗੀ।

17 ਸਤੰਬਰ ਤੱਕ ਪੇਸ਼ ਹੋਣਾ ਹੋਵੇਗਾ

ਉਨ੍ਹਾਂ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿਚ ਕੇਜਰੀਵਾਲ ਵੱਲੋਂ ਮਜੀਠੀਆ ਦੇ ਖਿਲਾਫ ਬੋਲੇ ਗਏ ਸ਼ਬਦਾਂ ਨੂੰ ਲੈ ਕੇ ਕੇਜਰੀਵਾਲ ਵੀ ਮੁਆਫੀ ਮੰਗ ਚੁੱਕੇ ਹਨ ਪਰ ਸੰਜੇ ਸਿੰਘ ਨੇ ਮੁਆਫ਼ੀ ਨਹੀਂ ਮੰਗੀ ਸੀ। ਜਿਸ ਕਰਕੇ ਉਨ੍ਹਾਂ ਦੇ ਖ਼ਿਲਾਫ਼ ਇਹ ਕਾਰਵਾਈ ਹੋਈ ਹੈ।ਜ਼ਿਲ੍ਹਾ ਅਦਾਲਤ ਵੱਲੋਂ ਵਾਰੰਟ (Warrant) ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿਚ ਸੰਜੇ ਸਿੰਘ ਨੂੰ 17 ਸਤੰਬਰ ਤੱਕ ਅਦਾਲਤ ਸਾਹਮਣੇ ਖ਼ੁਦ ਪੇਸ਼ ਹੋਣਾ ਹੋਵੇਗਾ

ਕੀ ਸੀ ਮਾਮਲਾ

ਜ਼ਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੋਗਾ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਿਤ ਕਰਦਿਆਂ ਸੰਜੇ ਸਿੰਘ ਨੇ ਬਿਕਰਮ ਸਿੰਘ ਮਜੀਠੀਆ 'ਤੇ ਕਥਿਤ ਨਸ਼ੇ ਦੇ ਮਾਮਲੇ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ। ਜਿਸ ਤੋਂ ਬਾਅਦ ਮਜੀਠੀਆ ਨੇ ਉਨ੍ਹਾਂ 'ਤੇ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਇਹ ਮਾਣਹਾਨੀ ਦਾ ਕੇਸ ਕੀਤਾ ਸੀ।

ਇਹ ਵੀ ਪੜੋ:Assembly Elections 2022: ਚੋਣਾਂ ਨੂੰ ਲੈਕੇ SAD ਸਰਗਰਮ

ETV Bharat Logo

Copyright © 2024 Ushodaya Enterprises Pvt. Ltd., All Rights Reserved.