ਲੁਧਿਆਣਾ: ਅਕਸਰ ਹੀ ਦੇਸ਼ ਵਿੱਚ ਅੱਜ ਦੀ ਨੌਜਵਾਨ ਪੀੜੀ ਵਿੱਚ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਦੀ ਰੀਤ ਬਹੁਤ ਤੇਜ਼ੀ ਨਾਲ ਵੱਧ ਗਈ ਹੈ। ਅਜਿਹਾ ਹੀ ਕੋਰਟ ਮੈਰਿਜ ਦਾ ਮਾਮਲਾ ਲੁਧਿਆਣਾ ਕੋਰਟ ਦੇ court marriage in Ludhiana court ਬਾਹਰ ਹੋਇਆ, ਜਿੱਥੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ। ਜਿਸ ਦੌਰਾਨ ਕੋਰਟ ਮੈਰਿਜ ਕਰਵਾਉਣ ਆਏ ਨੌਜਵਾਨ ਨਾਲ ਉਸ ਦਾ ਖੁਦ ਦਾ ਹੀ ਪਰਿਵਾਰ ਭੀੜ ਗਿਆ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਸ ਨੇ ਨੌਜਵਾਨ ਨੇ ਪਹਿਲੀ ਪਤਨੀ ਨੂੰ ਬਿਨ੍ਹਾਂ ਤਲਾਕ ਦੇ ਦੂਜਾ ਵਿਆਹ ਕਰਵਾਇਆ ਹੈ। Uproar over court marriage outside Ludhiana court
ਪੁਲਿਸ ਇਸ ਮਾਮਲੇ ਵਿਚ ਜਾਂਚ ਕਰ ਰਹੀ:- ਇਸ ਦੌਰਾਨ ਹੀ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿਚ ਜਾਂਚ ਦੀ ਗੱਲ ਕਹੀ ਹੈ। ਜਦੋਂ ਪੁਲਿਸ ਅਧਿਕਾਰੀਆਂ ਨੂੰ ਪੁੱਛਿਆ ਗਿਆ ਕਿ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਤਾਂ ਉਨ੍ਹਾਂ ਨੇ ਕਿਹਾ ਕਿ ਜਾਂਚ ਕਰ ਰਹੇ ਹਾਂ ਜੇਕਰ ਬਿਨ੍ਹਾਂ ਤਲਾਕ ਦੇ ਦੂਜਾ ਵਿਆਹ ਕਰਵਾਇਆ ਹੋਵੇਗਾ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਕੋਰਟ ਮੈਰਿਜ ਕਰਾਉਣ ਆਏ ਪਰਿਵਾਰ ਦੇ ਮੈਂਬਰ ਹੀ ਇਕ ਦੂਸਰੇ ਨਾਲ ਲੜਦੇ ਨਜ਼ਰ ਆਏ:- ਇਸ ਦੌਰਾਨ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕੋਰਟ ਮੈਰਿਜ ਕਰਾਉਣ ਆਏ ਪਰਿਵਾਰ ਦੇ ਮੈਂਬਰ ਹੀ ਇਕ ਦੂਸਰੇ ਨਾਲ ਲੜਦੇ ਨਜ਼ਰ ਆਏ। ਇਸ ਦੌਰਾਨ ਹੀ ਹੰਗਾਮਾ ਦੇਖ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਦੇ ਮੁਲਾਜ਼ਮ ਵੱਲੋਂ ਵੀ ਪਰਿਵਾਰ ਨੂੰ ਛੁਡਵਾਇਆ ਗਿਆ, ਪਰਿਵਾਰ ਮੈਂਬਰ ਇਕ ਦੂਸਰੇ ਉੱਤੇ ਇਲਜ਼ਾਮਬਾਜ਼ੀ ਕਰਦੇ ਹੋਏ ਨਜ਼ਰ ਆਏ।
ਨੌਜਵਾਨ ਉਪਰ ਬਿਨ੍ਹਾਂ ਤਲਾਕ ਦਿੱਤੇ ਵਿਆਹ ਕਰਵਾਉਂਣ ਦੇ ਇਲਜ਼ਾਮ:- ਇਕ ਧਿਰ ਵੱਲੋਂ ਨੌਜਵਾਨ ਉਪਰ ਬਿਨ੍ਹਾਂ ਤਲਾਕ ਦਿੱਤੇ ਵਿਆਹ ਕਰਵਾਉਂਣ ਦੇ ਇਲਜ਼ਾਮ ਲਗਾਏ। ਜਦੋਂ ਕਿ ਦੂਜੀ ਧਿਰ ਵੱਲੋਂ ਕੁੱਟਮਾਰ ਦੇ ਆਰੋਪ ਲਗਾਏ ਗਏ। ਹਲਾਂਕਿ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਈ ਹਨ, ਇਸ ਦੌਰਾਨ ਮਹਿਲਾ ਨੇ ਕਿਹਾ ਕਿ ਸਖ਼ਸ਼ ਨੇ ਮੈਨੂੰ ਧੋਖਾ ਦਿੱਤਾ ਹੈ, ਜਦੋਂ ਕਿ ਦੂਜੇ ਪਾਸੇ ਵਿਅਕਤੀ ਨੇ ਕਿਹਾ ਕਿ ਉਸ ਦਾ ਕੋਈ ਕਸੂਰ ਨਹੀਂ ਹੈ।
ਇਹ ਵੀ ਪੜੋ:- ਵੱਡੀ ਖ਼ਬਰ: ਤਰਨਤਾਰਨ ਪੁਲਿਸ ਥਾਣੇ 'ਤੇ RPG ਅਟੈਕ, ਡੀਜੀਪੀ ਗੌਰਵ ਯਾਦਵ ਨੇ ਕਿਹਾ- "ਹਮਲੇ ਪਿੱਛੇ ਪਾਕਿਸਤਾਨ ਦਾ ਹੱਥ"