ਲੁਧਿਆਣਾ: ਕੁਝ ਦਿਨ ਪਹਿਲਾਂ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਾਸਰਸ ਕਲਾਕਾਰ ਟੀਟੂ ਬਾਣੀਆ ਨੇ ਬੁੱਢੇ ਨਾਲੇ ਦੇ ਮੁੱਦੇ ਨੂੰ ਲੈਕੇ ਕਾਂਗਰਸ ਸਾਂਸਦ ਰਵਨੀਤ ਬਿੱਟੂ ਨੂੰ ਘੇਰਿਆ ਹੈ। ਟੀਟੂ ਬਾਣੀਆ ਨੇ ਬਿੱਟੂ ਨੂੰ ਘੇਰਦੇ ਹੋਏ ਕਈ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਬੁੱਢੇ ਨਾਲ ਦੇ ਮਸਲੇ ਨੂੰ ਲੈਕੇ ਬੋਲਦਿਆਂ ਕਿਹਾ ਕਿ ਬਿੱਟੂ ਵੱਲੋਂ ਸਾਫ ਕਰਵਾਉਣ ਨੂੰ ਲੈ ਕੇ ਲਗਾਤਾਰ ਲਾਰੇ ਲਗਾਏ ਜਾ ਰਹੇ ਹਨ ਪਰ ਅਜੇ ਤੱਕ ਮਸਲਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ।
ਉਨ੍ਹਾਂ ਬਿੱਟੂ ’ਤੇ ਤੰਜ਼ ਕਸਦਿਆਂ ਕਿਹਾ ਕਿ ਕਿ ਜਦੋਂ ਕਿਸੇ ਦੇ ਉਲਾਬੇ ਆਉਣ ਲੱਗ ਜਾਣ ਤਾਂ ਉਸਦੀ ਸ਼ਿਕਾਇਤ ਘਰਦਿਆਂ ਕੋਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਿੱਟੂ ਵੱਲੋਂ ਲਾਏ ਜਾਂਦੇ ਲਾਰਿਆਂ ਦੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ ਜਿਸ ਦੀ ਸ਼ਿਕਾਇਤ ਉਨ੍ਹਾਂ ਦਾ ਮਾਤਾ ਕੋਲ ਕਰਨ ਲਈ ਉਹ ਇਹ ਪਹੁੰਚੇ ਹਨ।
ਟੀਟੂ ਬਾਣੀਆ ਨਾਲ ਇਸ ਮੌਕੇ ਉਨ੍ਹਾਂ ਦੇ ਸਮਰਥਕ ਵੀ ਪਹੁੰਚੇ ਹੋਏ ਸਨ ਜਿੰਨ੍ਹਾਂ ਨੇ ਅਨੋਖੇ ਨਾਲ ਬਿੱਟੂ ਦਾ ਘਰ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਵੱਲੋਂ ਸਿਰ ਉੱਪਰ ਹੈਲਮੇਟ ਪਾ ਕੇ ਰਵਨੀਤ ਬਿੱਟੂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਸਿਰ ’ਤੇ ਹੈਲਮਟ ਪਾ ਕੇ ਪ੍ਰਦਰਸ਼ਨ ਕਰਨ ਬਾਰੇ ਉਨ੍ਹਾਂ ਦੱਸਿਆ ਕਿ ਡਾਕਟਰ ਦਾ ਕਹਿਣੈ ਕਿ ਸਿਰ ਦੀ ਸੱਟ ਮਾੜੀ ਹੁੰਦੀ ਹੈ ਇਸ ਲਈ ਉਹ ਹੈਲਮੇਟ ਪਾ ਕੇ ਬਿੱਟੂ ਦੇ ਘਰ ਅੱਗੇ ਪਹੁੰਚ ਕੇ ਉਨ੍ਹਾਂ ਦੀ ਮਾਤਾ ਕੋਲ ਸ਼ਿਕਾਇਤ ਕਰਨ ਆਏ ਹਨ। ਇਸਦੇ ਨਾਲ ਹੀ ਉਨ੍ਹਾਂ ਬਿੱਟੂ ਨੂੰ ਚੈਲੰਜ ਵੀ ਕੀਤਾ ਕਿ ਉਹ ਸਫਾਈ ਕਰਕੇ ਦਿਖਾਉਣਗੇ। ਟੀਟੂ ਬਾਣੀਆ ਨੇ ਕਿਹਾ ਕਿ ਜੇ ਕੰਮ ਸਿੱਧੇ ਢੰਗ ਨਾਲ ਨਾ ਹੋਇਆ ਤਾਂ ਉਹ ਉਂਗਲ ਢੇਡੀ ਕਰ ਕੰਮ ਜ਼ਰੂਰ ਕਰਵਾਉਣਗੇ।
ਇਹ ਵੀ ਪੜ੍ਹੋ: ਡਿਊਟੀ 'ਤੇ ਤਾਇਨਾਤ BSF ਜਵਾਨ ਨੇ ਸਾਥੀਆਂ 'ਤੇ ਚਲਾਈਆਂ ਤਾਬੜਤੋੜ ਗੋਲੀਆਂ, 5 ਦੀ ਮੌਤ !