ETV Bharat / state

ਬੋਲੀਆਂ ਪਾਉਂਦਿਆਂ ਡੀਸੀ ਦਫਤਰ ਪਹੁੰਚਿਆ ਟੀਟੂ ਬਾਣੀਆ, ਬੋਲੀਆਂ ਰਾਹੀਂ ਕੀਤੀ ਇਹ ਖ਼ਾਸ ਮੰਗ

author img

By

Published : Jan 3, 2023, 3:14 PM IST

Updated : Jan 3, 2023, 3:34 PM IST

ਲੁਧਿਆਣਾ ਵਿੱਚ ਹਾਸਰਾਸ ਕਲਾਕਾਰ ਅਤੇ ਅਕਾਲੀ ਆਗੂ ਟੀਟੂ ਬਾਣੀਆ ਅਫੀਮ ਦੀ ਖੇਤੀ ਕਰਨ ਦੀ ਮੰਗ (Titu Bania demanded for opium cultivation ) ਨੂੰ ਲੈਕੇ ਦਿਲਚਸਪ ਤਰੀਕੇ ਨਾਲ ਪਹੁੰਚਿਆ। ਟੀਟੂ ਬਾਣੀਆ ਨੇ ਢੋਲ ਅਤੇ ਚਿਮਟੇ ਲੈ ਕੇ ਡੀਸੀ ਦਫਤਰ ਪਹੁੰਚਿਆ। ਉਨ੍ਹਾਂ ਡੀਸੀ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਜੇਕਰ ਅਫੀਮ ਭੁੱਕੀ ਦੀ ਖੇਤੀ ਲਈ ਇਜਾਜ਼ਤ (Permission for poppy cultivation) ਨਾ ਦਿੱਤੀ ਗਈ ਤਾਂ ਪੰਜਾਬ ਬਰਬਾਦ ਹੋ ਜਾਵੇਗਾ।

Titu Bania demanded for opium cultivation in Punjab
ਬੋਲੀਆਂ ਪਾਉਂਦਿਆਂ ਡੀਸੀ ਦਫਤਰ ਪਹੁੰਚਿਆ ਟੀਟੂ ਬਾਣੀਆ, ਡੀਸੀ ਤੋਂ ਬੋਲੀਆਂ ਰਾਹੀਂ ਕੀਤੀ ਇਹ ਖ਼ਾਸ ਮੰਗ

ਲੁਧਿਆਣਾ: ਹਾਸਰਸ ਕਲਾਕਾਰ ਅਤੇ ਅਕਾਲੀ ਦਲ ਦੇ ਆਗੂ ਟੀਟੂ ਬਾਣੀਆ ਅਕਸਰ ਹੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਉਣ ਦੇ ਆਪਣੇ ਅਨੋਖੇ ਤਰੀਕੇ ਲਈ ਜਾਣੇ ਜਾਂਦੇ ਹਨ। ਅੱਜ ਉਹ ਕੜਾਕੇ ਦੀ ਠੰਢ ਦੇ ਬਾਵਜੂਦ ਸਵੇਰੇ ਡੀ.ਸੀ ਦਫਤਰ ਦੇ ਬਾਹਰ ਪੁੱਜੇ ਅਤੇ ਢੋਲ ਦੇ ਡੱਗੇ ਨਾਲ ਡਿਪਟੀ ਕਮਿਸ਼ਨਰ ਨੂੰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਹ ਅਫੀਮ(Titu Bania demanded for opium cultivation ) ਦੀ ਖੇਤੀ ਕਰ ਸਕਣ।

ਨੌਜਵਾਨ ਪੀੜੀ ਨੂੰ ਬਚਾਉਣਾ: ਇਸ ਮੌਕੇ ਟੀਟੂ ਬਾਣੀਆ ਨੇ ਖੁਦ ਡਿਪਟੀ ਕਮਿਸ਼ਨਰ ਦੇ ਨਾਂ ਉੱਤੇ ਬੋਲੀਆਂ (Bids in the name of the Deputy Commissioner) ਪਾ ਕੇ ਮੰਗ ਕੀਤੀ ਕਿ ਜੇਕਰ ਪੰਜਾਬ ਦੀ ਨੌਜਵਾਨ ਪੀੜੀ ਨੂੰ ਬਚਾਉਣਾ ਹੈ ਅਤੇ ਬਜ਼ੁਰਗਾਂ ਨੂੰ ਬਚਾਉਣਾ ਹੈ ਤਾਂ ਅਫੀਮ ਦੀ ਖੇਤੀ ਕਰਨ ਦਿੱਤੀ ਜਾਵੇ, ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਟੀਟੂ ਬਾਣੀਆਂ ਨੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ (Member of Parliament Ravneet Bittu) ਦੀ ਕਾਰਜਪ੍ਰਣਾਲੀ 'ਤੇ ਸਵਾਲ ਉਠਾਏ ਅਤੇ ਕਾਂਗਰਸ 'ਤੇ ਵੀ ਵਰ੍ਹਿਆ, ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਅਫੀਮ ਕੋਈ ਨਸ਼ਾ ਨਹੀਂ ਹੈ ਤਾਂ ਉਨ੍ਹਾਂ ਕਿਹਾ ਕਿ ਸ਼ਰਾਬ ਵੀ ਇੱਕ ਨਸ਼ਾ ਹੈ ਅਤੇ ਉਹ ਵੀ ਖੁੱਲ੍ਹੇਆਮ ਉਪਲਬਧ ਹੈ।

ਇਹ ਵੀ ਪੜ੍ਹੋ: Video: ਬੈਂਡ ਵਾਜਿਆ ਨਾਲ ਸ਼ਮਸ਼ਾਨ ਪਹੁੰਚੀ 104 ਸਾਲਾਂ ਬਜ਼ੁਰਗ ਦੀ ਅਰਥੀ, ਸਸਕਾਰ ਵੇਲੇ ਚਲਾਏ ਪਟਾਕੇ

ਭੁੱਕੀ ਅਤੇ ਅਫੀਮ: ਟੀਟੂ ਬਾਣੀਆ ਨੇ ਕਿਹਾ ਕਿ ਇਹ ਬਜ਼ੁਰਗ ਪਹਿਲਾ ਭੁੱਕੀ ਅਤੇ ਅਫੀਮ ਦਾ ਨਸ਼ਾ ਹੀ (Elderly people addicted to poppy and opium) ਕਰਦੇ ਸਨ ਅਤੇ ਇਹ ਨਸ਼ਾ ਕਰਕੇ ਉਹ ਕੰਮ ਕਰਿਆ ਕਰਦੇ ਸਨ ਪਰ ਹੁਣ ਜਿਹੜੇ ਸਿੰਥੈਟਿਕ ਨਸ਼ੇ ਆ ਗਏ ਹਨ। ਉਸ ਨਾਲ ਨੌਜਵਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਤੇ ਲਗਾਮ ਦੇਣੀ ਚਾਹੀਦੀ ਹੈ ਅਤੇ ਇਸ ਦਾ ਬਦਲ ਤਾਂ ਹੀ ਹੋ ਸਕਦਾ ਹੈ ਜਦੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਭੁੱਕੀ ਅਤੇ ਅਫ਼ੀਮ ਦੀ ਪੰਜਾਬੀਆਂ ਨੂੰ ਖੇਤੀ ਕਰਨ ਦੀ ਖੁੱਲ੍ਹ (Punjabis allowed to farm) ਦੇਵੇਗੀ ਉਨ੍ਹਾਂ ਕਿਹਾ ਕਿ ਹਰ ਦੁਕਾਨ ਤੇ ਖਸਖਸ ਵਿਕਦੀ ਹੈ ਪਰ ਉਸ ਦੀ ਖੇਤੀ ਕਰਨ ਦੀ ਸਾਨੂੰ ਇਜਾਜ਼ਤ ਨਹੀਂ ਹੈ।

Last Updated : Jan 3, 2023, 3:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.