ETV Bharat / state

'ਮਿਸ਼ਨ ਫ਼ਤਹਿ' ਰਾਹੀਂ ਲੋਕਾਂ ਨੂੰ ਕੋਰੋਨਾ ਸਬੰਧੀ ਕੀਤਾ ਜਾਵੇਗਾ ਜਾਗਰੂਕ

ਪੰਜਾਬ ਸਰਕਾਰ ਨੇ ਕੋਰੋਨਾ ਦੇ ਖ਼ਿਲਾਫ਼ ਜੰਗ ਲੜਨ ਲਈ ਮਿਸ਼ਨ ਫ਼ਤਹਿ ਸ਼ੂਰੂ ਕੀਤਾ ਹੈ। ਇਸ ਤਹਿਤ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਸਬੰਧੀ ਜਾਗਰੂਕ ਕਰਨ ਲਈ ਹਫ਼ਤਾਵਾਰ ਪ੍ਰੋਗਰਾਮ ਬਣਾਏ ਜਾਣਗੇ।

ਮਿਸ਼ਨ ਫ਼ਤਹਿ ਪੰਜਾਬ
Mission fateh punjab
author img

By

Published : Jun 3, 2020, 5:15 PM IST

ਲੁਧਿਆਣਾ: ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੀ ਮਦਦ ਨਾਲ 'ਮਿਸ਼ਨ ਫ਼ਤਹਿ' 1 ਜੂਨ ਤੋਂ ਲੈ ਕੇ 30 ਜੂਨ ਤੱਕ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੇ ਤਹਿਤ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਸਬੰਧੀ ਜਾਗਰੂਕ ਕਰਨ ਲਈ ਹਫ਼ਤਾਵਾਰ ਪ੍ਰੋਗਰਾਮ ਬਣਾਏ ਜਾਣਗੇ।

ਇਨ੍ਹਾਂ ਪ੍ਰੋਗਰਾਮਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਜੋ ਲੋਕ ਕੋਰੋਨਾ ਬਿਮਾਰੀ ਤੋਂ ਜਿੱਤ ਕੇ ਆਏ ਹਨ, ਉਨ੍ਹਾਂ ਵੱਲੋਂ ਲੋਕਾਂ ਨੂੰ ਕੋਰੋਨਾ ਬਿਮਾਰੀ ਦੇ ਲੱਛਣਾਂ ਦਵਾਈਆਂ ਅਤੇ ਉਸ ਤੋਂ ਬਚਣ ਲਈ ਉਪਾਅ ਬਾਰੇ ਚਾਨਣਾ ਪਾਇਆ ਜਾਵੇਗਾ।

ਲੁਧਿਆਣਾ ਡਿਪਟੀ ਕਮਿਸ਼ਨਰ

ਇਸ ਸਬੰਧੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਹਿ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਤਹਿਤ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਦੇਣ ਲਈ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣੇ ਹਨ।

ਇਹ ਵੀ ਪੜੋ: ਜੰਮੂ-ਕਸ਼ਮੀਰ: ਪੁਲਵਾਮਾ 'ਚ ਸੁਰੱਖਿਆ ਬਲਾਂ ਨੇ 3 ਦਹਿਸ਼ਤਗਰਦ ਕੀਤੇ ਢੇਰ

ਉਨ੍ਹਾਂ ਨੇ ਕਿਹਾ ਕਿ ਜੋ ਕੋਰੋਨਾ ਨੂੰ ਮਾਤ ਦੇ ਕੇ ਘਰ ਪਰਤੇ ਹਨ, ਕੋਰੋਨਾ ਵਾਰੀਅਰ ਉਨ੍ਹਾਂ ਦੀ ਸਿੱਧੀ ਲੋਕਾਂ ਨਾਲ ਗੱਲਬਾਤ ਕਰਵਾਉਣੀ। ਕਿਹੜੀ ਚੀਜ਼ ਦੀ ਵਰਤੋਂ ਵੱਧ ਅਤੇ ਕਿਸ ਦੀ ਘੱਟ ਕਰਨੀ ਹੈ ਆਪਣੇ ਆਪ ਨੂੰ ਕੋਰੋਨਾ ਤੋਂ ਕਿਵੇਂ ਬਚਾਉਣਾ ਹੈ, ਇਸ ਸਬੰਧੀ ਸਾਰੀ ਜਾਣਕਾਰੀ ਇਸ ਪ੍ਰੋਗਰਾਮ ਦੇ ਤਹਿਤ ਦਿੱਤੀ ਜਾਵੇਗੀ ਜੋ ਕਿ 30 ਜੂਨ ਤੱਕ ਚੱਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.