ਲੁਧਿਆਣਾ: ਪੰਜਾਬ ਦੇ ਲੁਧਿਆਣਾ ’ਚ ਮਿਲਣ ਵਾਲੀ ਇਹ ਸਟ੍ਰਾਬੇਰੀ ਪੰਜਾਬ ’ਚ ਹੋਰ ਕਿਤੇ ਨਹੀਂ ਮਿਲੇਗੀ, ਜੀ ਹਾਂ ਤੇ ਕਿਸਾਨਾਂ ਲਈ ਇਹ ਸਟ੍ਰਾਬੇਰੀ ਦਾ ਧੰਦਾ ਲਾਹੇਵੰਦ ਵੀ ਬਣ ਗਿਆ ਹੈ, ਇੰਨਾਂ ਹੀ ਨਹੀਂ ਸ਼ਹਿਰ ਲੁਧਿਆਣਾ ’ਚ ਦੇ ਖੇਤਾਂ ’ਚ ਪੀਲੀ ਤੇ ਜਾਮਣੀ ਗੋਭੀ ਵੀ ਉੱਗਦੀ ਹੈ। ਲੁਧਿਆਣਾ ਦੇ ਕੁਹਾੜਾ ਦੇ ਵਿੱਚ ਸਟ੍ਰਾਬੇਰੀ ਦੀ ਕਿਸਮ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹੋ ਗਈ ਹੈ, ਲੁਧਿਆਣਾ ਦੇ ਵਿੱਚ ਉੱਗਣ ਵਾਲੀ ਇਹ ਸਟ੍ਰਾਬਰੀ ਪੂਰੇ ਪੰਜਾਬ ’ਚ ਹੀ ਨਹੀਂ ਸਗੋਂ ਚੰਡੀਗਡ਼੍ਹ ਤੱਕ ਵਿਕਦੀ ਹੈ। ਨਾਮਧਾਰੀ ਸਟ੍ਰਾਬੇਰੀ ਫਾਰਮ ਪੂਰੀ ਤਰ੍ਹਾਂ ਆਰਗੈਨਿਕ ਢੰਗ ਦੇ ਨਾਲ ਸਟ੍ਰਾਬੇਰੀ ਦੀ ਕਾਸ਼ਤ ਕਰਦਾ ਹੈ, ਨਾ ਸਿਰਫ ਇਸ ਨਾਲ ਕਿਸਾਨ ਤਿੱਗਣੇ ਪੈਸੇ ਕਮਾ ਰਹੇ ਨੇ ਸਗੋਂ ਬਦਲਵੀਂ ਖੇਤੀ ਦਾ ਵੀ ਇੱਕ ਇਹ ਅਹਿਮ ਹਿੱਸਾ ਹੈ।
ਨਾਮਧਾਰੀ ਹਰਦੇਵ ਸਿੰਘ ਆਪਣੇ ਖੇਤਾਂ ਦੇ ਵਿੱਚ 24 ਇਸ ਤਰ੍ਹਾਂ ਦੀਆਂ ਸਬਜ਼ੀਆਂ ਉਗਾਉਂਦੇ ਨੇ ਇਨ੍ਹਾਂ ਦੇ ਖੇਤਾਂ ’ਚ ਉੱਗਣ ਵਾਲੀ ਪੀਲੀ ਅਤੇ ਜਾਮਣੀ ਰੰਗ ਦੀ ਗੋਭੀ ਤੁਸੀਂ ਸ਼ਾਇਦ ਹੀ ਕਿਤੇ ਵੇਖੀ ਹੋਣੀ, ਇਹ ਪੂਰੀ ਖੇਤੀ ਆਰਗੈਨਿਕ ਢੰਗ ਦੇ ਨਾਲ ਹੁੰਦੀ ਹੈ ਸਾਲ 2011 ਦੇ ਵਿੱਚ ਹਰਦੇਵ ਸਿੰਘ ਨੇ ਇਸ ਦੀ ਸ਼ੁਰੂਆਤ ਇੱਕ ਏਕੜ ਤੋਂ ਕੀਤੀ ਸੀ ਅਤੇ ਹੁਣ ਉਹ ਚਾਰ ਏਕੜ ਦੇ ਵਿੱਚ ਸਟ੍ਰਾਬੇਰੀ ਲਾ ਕੇ ਉਸ ਤੋਂ ਦੁੱਗਣੀ ਕਮਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਟ੍ਰਾਬਰੀ ਪੂਰੇ ਪੰਜਾਬ ਭਰ ’ਚ ਕਿਤੇ ਵੀ ਨਹੀਂ ਹੁੰਦੀ।
ਕਿਸਾਨ ਹਰਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਇੱਕ ਏਕੜ ਤੋਂ ਸਟ੍ਰਾਬੇਰੀ ਦੀ ਖੇਤੀ ਦੀ ਸ਼ੁਰੂਆਤ ਸਾਲ 2011 ਤੂੰ ਕੀਤੀ ਸੀ। ਪਹਿਲਾਂ ਪਹਿਲ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਬਾਅਦ ਵਿੱਚ ਉਨ੍ਹਾਂ ਨੂੰ ਇਸ ਵਿੱਚ ਕਾਮਯਾਬੀ ਮਿਲੀ। ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਵੀ ਉਹ ਇਸ ਸੰਬੰਧੀ ਸਿਖਲਾਈ ਲੈ ਚੁੱਕੇ ਨੇ, ਹਰਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੂੰ ਪੂਰੀ ਆਰਗੈਨਿਕ ਢੰਗ ਨਾਲ ਉਗਾਇਆ ਜਾਂਦਾ ਹੈ ਅਤੇ ਪਾਣੀ ਵੀ ਡਰਿੱਪ ਸਿਸਟਮ ਨਾਲ ਦਿੱਤਾ ਜਾਂਦਾ ਹੈ, ਉਨ੍ਹਾਂ ਕਿਹਾ ਕੇ ਇਸ ਦੀ ਪਨੀਰੀ ਉਹ ਹਿਮਾਚਲ ਦੇ ਵਿੱਚ ਤਿਆਰ ਕਰਦੇ ਨੇ ਅਤੇ ਉਥੋਂ ਲਿਆ ਕੇ ਫਿਰ ਇੱਥੇ ਤਿਆਰ ਕਰਦੇ ਨੇ ਇੰਨਾ ਹੀ ਨਹੀਂ ਇਕੱਲੇ ਹਰਦੇਵ ਸਿੰਘ ਨੇ ਮਹਿਜ਼ ਚਾਰ ਏਕੜ ਦੇ ਖੇਤ ਵਿੱਚ 35 ਦੇ ਕਰੀਬ ਮਹਿਲਾਵਾਂ ਨੂੰ ਰੁਜ਼ਗਾਰ ਵੀ ਦਿੱਤਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਆਪਣੇ ਖੇਤਾਂ ਦੇ ਵਿੱਚ ਉਹ ਜੋ ਸਬਜ਼ੀ ਉਗਾਉਂਦਾ ਹੈ ਉਹ ਪੂਰੀ ਤਰ੍ਹਾਂ ਆਰਗੈਨਿਕ ਹੈ ਉਨ੍ਹਾਂ ਨੇ ਗੋਭੀ ਦੀ ਨਵੀਂ ਕਿਸਮਾਂ ਈਜਾਦ ਕੀਤੀਆਂ ਨੇ ਜਿਸ ਦੇ ਵਿਚ ਜਾਮਣੀ ਅਤੇ ਪੀਲੀ ਰੰਗ ਦੀ ਗੋਭੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ ਉਨ੍ਹਾਂ ਕਿਹਾ ਕਿ ਇਹ ਫਿਲਹਾਲ ਆਪਣੇ ਖਾਣ ਵਾਸਤੇ ਉਗਾਈ ਜਾ ਰਹੀ ਹੈ ਅੱਗੇ ਜਾ ਕੇ ਇਸ ਦਾ ਉਹ ਮੰਡੀਕਰਨ ਵੀ ਕਰਨਗੇ।
ਨਾਮਧਾਰੀ ਸਟ੍ਰਾਬਰੀ ਫਾਰਮ ਦੀ ਇੱਕ ਹੋਰ ਵਿਸ਼ੇਸ਼ ਗੱਲ ਇਹ ਵੀ ਹੈ ਕਿ ਇੱਥੇ ਪੋਸਟਰ ਲਗਾਏ ਗਏ ਨੇ ਕਿ ਜੇਕਰ ਕੋਈ ਸਟ੍ਰਾਬੇਰੀ ਖਰੀਦਣਾ ਚਾਹੁੰਦਾ ਹੈ ਤਾਂ ਉਹ ਆਵੇ ਖ਼ੁਦ ਆਪਣੀ ਮਰਜ਼ੀ ਦੀ ਸਟ੍ਰਾਬੇਰੀ ਤੋੜ ਲਵੇ ਅਤੇ ਲੈ ਜਾਵੇ, ਲੁਧਿਆਣਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਅਸ਼ੋਕ ਗੋਇਨਕਾ ਨੇ ਦੱਸਿਆ ਕਿ ਉਹ ਸਟ੍ਰਾਬੇਰੀ ਖ਼ਰੀਦਣ ਆਏ ਨੇ ਅਤੇ ਜੋ ਸਟ੍ਰਾਬੇਰੀ ਇੱਥੇ ਮਿਲਦੀ ਹੈ ਉਹ ਪੂਰੇ ਪੰਜਾਬ ਚ ਕਿਤੇ ਨਹੀਂ।