ਲੁਧਿਆਣਾ: ਰਾਏਕੋਟ ਦੇ ਬਰਨਾਲਾ ਰੋਡ 'ਤੇ ਥਿੰਕ ਗੈਸ ਕੰਪਨੀ ਦੇ ਸੀ.ਐੱਨ.ਜੀ ਸਟੇਸ਼ਨ (ਪੰਪ) ਦਾ ਸੰਸਦ ਡਾ.ਕਰਨ ਸਿੰਘ ਅਤੇ ਡੀ.ਸੀ ਲੁਧਿਆਣਾ ਵਰਿੰਦਰ ਸ਼ਰਮਾ ਵੱਲੋਂ ਉਦਘਾਟਨ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਆਖਿਆ ਕਿ ਇਸ ਸੀ.ਐਨ.ਜੀ ਸਟੇਸ਼ਨ ਦੇ ਖੁੱਲ੍ਹਣ ਨਾਲ ਰਾਏਕੋਟ ਇਲਾਕੇ ਦੇ ਲੋਕਾਂ ਨੂੰ ਕਾਫੀ ਵੱਡੀ ਸਹੂਲਤ ਪ੍ਰਾਪਤ ਹੋਵੇਗੀ। ਸੀ.ਐਨ.ਜੀ ਗੈਸ ਦੀ ਵਰਤੋਂ ਕਰਨ ਨਾਲ ਜਿਥੇ ਵਾਤਾਵਰਣ ਵਿੱਚ ਪ੍ਰਦੂਸ਼ਣ ਘੱਟਦਾ ਹੈ, ਉਥੇ ਹੀ ਵਾਹਨ ਵੀ ਵੱਧ ਮਾਈਲੇਜ ਦਿੰਦੇ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਿੰਕ ਗੈਸ ਕੰਪਨੀ ਦੇ ਸੀ.ਈ.ਓ ਹਰਦੀਪ ਸਿੰਘ ਰਾਏ ਅਤੇ ਮਾਰਕੀਟਿੰਗ ਹੈੱਡ ਸੰਦੀਪ ਤ੍ਰੇਹਨ ਨੇ ਦੱਸਿਆ ਕਿ ਰਾਏਕੋਟ ਸੀ.ਐਨ.ਜੀ ਸਟੇਸ਼ਨ ਥਿੰਕ ਕੰਪਨੀ ਦਾ ਪੰਜਾਬ ਵਿਚਲਾ ਪਹਿਲਾਂ ਅਤੇ ਦੇਸ਼ ਦਾ 50ਵਾਂ ਸਟੇਸ਼ਨ ਹੈ, ਆਉਂਦੇ ਕੁਝ ਮਹੀਨਿਆਂ ਵਿੱਚ ਪੰਜਾਬ ਅੰਦਰ ਹੋਰਨਾਂ ਥਾਵਾਂ ਤੇ ਵੀ ਥਿੰਕ ਗੈਸ ਵੱਲੋਂ ਸੀ.ਐਨ.ਜੀ ਸਟੇਸ਼ਨ ਸਥਾਪਤ ਕੀਤੇ ਜਾਣਗੇ।
ਉਥੇ ਹੀ ਕੰਪਨੀ ਵੱਲੋਂ ਰਾਏਕੋਟ ਸ਼ਹਿਰ ਵਿੱਚ ਗੈਸ ਪਾਈਪ ਲਾਈਨ ਪਾ ਕੇ ਸ਼ਹਿਰ ਵਾਸੀਆਂ ਨੂੰ ਰਸੋਈ ਗੈਸ ਵੀ ਮੁਹੱਈਆ ਕਰਵਾਈ ਜਾ ਰਹੀ ਹੈ, ਬਲਕਿ ਆਉਂਦੇ ਸਮੇਂ ਵਿੱਚ ਵੱਡੇ ਪੱਧਰ 'ਤੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਇਹ ਵੀ ਪੜ੍ਹੋ: ਹਰਿਆਣਾ ਦੇ 14 ਜ਼ਿਲ੍ਹਿਆਂ 'ਚ ਪਟਾਕਿਆਂ 'ਤੇ ਪਾਬੰਦੀ, ਦਿਸ਼ਾ-ਨਿਰਦੇਸ਼ ਜਾਰੀ