ਖੰਨਾ : ਖੰਨਾ 'ਚ ਨੈਸ਼ਨਲ ਹਾਈਵੇ 'ਤੇ ਪੈਟਰੋਲ ਪੰਪ ਨੇੜੇ ਤੋਂ ਟਰੱਕ ਚੋਰੀ ਹੋਣ ਦਾ ਮਾਮਲਾ ਸਾਹਣੇ ਆਇਆ ਹੈ। ਟਰੱਕ ਵਿੱਚ 18 ਲੱਖ ਰੁਪਏ ਦਾ ਸਰੀਆ ਲੋਡ ਸੀ। ਟਰੱਕ ਨੂੰ ਮਾਸਟਰ ਚਾਬੀ ਨਾਲ ਚੋਰੀ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ 8 ਕਿਲੋਮੀਟਰ ਦੀ ਦੂਰੀ 'ਤੇ ਟਰੱਕ ਤੇ ਸਰੀਏ ਸਮੇਤ ਮੁਲਜ਼ਮ ਕਾਬੂ ਕਰ ਲਏ। ਪੁਲਿਸ ਨੇ ਮਾਸਟਰਮਾਈਂਡ ਅਤੇ ਉਸਦੇ ਸਾਥੀ ਨੂੰ ਫੜਿਆ ਲਿਆ ਹੈ। ਇਹ ਚੋਰੀ ਦਾ ਮਾਲ ਕਿਸੇ ਗ੍ਰਾਹਕ ਨੂੰ ਵੇਚਣ ਦਾ ਇੰਤਜ਼ਾਰ ਕਰ ਰਹੇ ਸੀ।
ਚੋਰੀ ਵਾਲੀ ਥਾਂ ਤੋਂ 8 ਕਿਲੋਮੀਟਰ ਉਤੇ ਪੁਲਿਸ ਨੇ ਟਰੱਕ ਸਮੇਤ ਮੁਲਜ਼ਮ ਕੀਤੇ ਕਾਬੂ : ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਵਾਸੀ ਭੱਟੀਆਂ, ਜੋ ਕਿ ਡਰਾਈਵਰ ਹੈ। ਉਹ ਟਰੱਕ ਵਿੱਚ ਕਰੀਬ 18 ਲੱਖ ਰੁਪਏ ਦਾ ਸਰੀਆ ਲੋਡ ਕਰ ਕੇ ਮੰਡੀ ਗੋਬਿੰਦਗੜ੍ਹ ਤੋਂ ਲੈ ਕੇ ਆਇਆ ਸੀ। ਸਰੀਆ ਲੁਧਿਆਣਾ ਛੱਡਣਾ ਸੀ। ਰਾਤ ਸਮੇਂ ਕੁਲਦੀਪ ਸਿੰਘ ਨੇ ਆਪਣੇ ਪਿੰਡ ਦੇ ਬਾਹਰ ਪੈਟਰੋਲ ਪੰਪ ਕੋਲ ਟਰੱਕ ਖੜ੍ਹਾ ਕਰ ਦਿੱਤਾ। ਉਥੋਂ ਟਰੱਕ ਚੋਰੀ ਹੋ ਗਿਆ। ਜਿਸਦੀ ਸ਼ਿਕਾਇਤ ਕੁਲਦੀਪ ਸਿੰਘ ਨੇ ਪੁਲਿਸ ਨੂੰ ਕੀਤੀ। ਪੁਲਿਸ ਨੇ ਤੁਰੰਤ ਪੂਰੇ ਜ਼ਿਲ੍ਹੇ ਨੂੰ ਸੀਲ ਕਰ ਦਿੱਤਾ ਅਤੇ ਚੋਰੀ ਵਾਲੀ ਥਾਂ ਤੋਂ ਕਰੀਬ 8 ਕਿਲੋਮੀਟਰ ਦੂਰ ਬੀਜਾ ਚੌਕ ਤੋਂ ਟਰੱਕ ਬਰਾਮਦ ਕਰ ਲਿਆ। ਫਰੀਦਾਬਾਦ ਦੇ ਰਹਿਣ ਵਾਲੇ ਤਰੁਣ ਸਿੰਘ ਅਤੇ ਉਸਦੇ ਸਾਥੀ ਅਸ਼ੋਕ ਕੁਮਾਰ ਵਾਸੀ ਬਿਹਾਰ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ।
- Punjab Rivers Water Level : ਘੱਗਰ ਮਚਾ ਰਹੀ ਤਬਾਹੀ, ਪਟਿਆਲਾ ਦੇ ਕਈ ਪਿੰਡਾਂ 'ਚ ਪਾਣੀ-ਪਾਣੀ, ਹੁਸੈਨੀਵਾਲਾ ਤੋਂ ਪਾਕਿ ਵੱਲ ਛੱਡਿਆ ਪਾਣੀ, ਜਾਣੋ ਮੌਸਮ ਦੀ ਭੱਵਿਖਬਾਣੀ
- No Teacher In Govt School: ਪਿਛਲੇ 9 ਸਾਲ ਤੋਂ ਮੁੱਢਲੀ ਸਿੱਖਿਆ ਦੇਣ ਵਾਲੇ ਸਟਾਫ਼ ਲਈ ਤਰਸ ਰਿਹਾ ਸਲੇਮ ਟਾਬਰੀ ਦਾ ਇਹ ਸਰਕਾਰੀ ਪ੍ਰਾਇਮਰੀ ਸਕੂਲ
- Punjab Floods: ਹੜ੍ਹ ਪੀੜਤਾਂ ਲਈ ਸਹਾਰਾ ਬਣਿਆ ਗੁਰਦੁਆਰਾ ਰਬਾਬ ਸਰ ਸਾਹਿਬ, ਲੋਕਾਂ ਨੇ ਕਿਹਾ- ਸਾਡੀਆਂ ਫ਼ਸਲਾਂ ਰੁੜ੍ਹੀਆਂ
ਮਾਸਟਰਮਾਈਂਡ ਉਤੇ ਪਹਿਲਾਂ ਵੀ ਮੁਕੱਦਮੇ ਦਰਜ : ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਤਰੁਣ ਸਿੰਘ ਇਸ ਚੋਰੀ ਦੀ ਘਟਨਾ ਦਾ ਮਾਸਟਰ ਮਾਈਂਡ ਹੈ ਜੋ ਮਾਸਟਰ ਚਾਬੀਆਂ ਆਪਣੇ ਕੋਲ ਰੱਖਦਾ ਹੈ। ਮਾਸਟਰ ਚਾਬੀ ਨਾਲ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਵਾਹਨ ਚੋਰੀ ਕਰਦਾ ਹੈ। ਤਰੁਣ ਸਿੰਘ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਅਜਿਹੇ ਪੰਜ ਕੇਸ ਦਰਜ ਹਨ। ਤਰੁਣ ਨੇ ਮਾਸਟਰ ਚਾਬੀ ਨਾਲ ਹੀ ਸਰੀਆ ਨਾਲ ਭਰਿਆ ਟਰੱਕ ਚੋਰੀ ਕੀਤਾ। ਉਹ 2 ਮਿੰਟਾਂ ਵਿੱਚ ਚਾਬੀ ਲਗਾ ਕੇ ਟਰੱਕ ਲੈ ਕੇ ਭੱਜ ਗਿਆ। ਪੁਲਿਸ ਨੂੰ ਇਨ੍ਹਾਂ ਪਾਸੋਂ ਹੋਰ ਸੁਰਾਗ ਮਿਲਣ ਦੀ ਉਮੀਦ ਹੈ। ਉਥੇ ਹੀ ਦੂਜੇ ਪਾਸੇ ਸ਼ਿਕਾਇਤਕਰਤਾ ਕੁਲਦੀਪ ਸਿੰਘ ਵੱਲੋਂ ਪੁਲਸ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ ਗਈ। ਜਿਸ ਕਰਕੇ ਉਸਦਾ ਟਰੱਕ ਅਤੇ ਲੱਖਾਂ ਦਾ ਮਾਲ ਦੋਵੇਂ ਬਚ ਗਏ।